ਮੈਨੂੰ ਦੁਨੀਆਂ ਉਦੋਂ ਚੰਗੀ ਲਗਦੀ
ਜਦੋਂ ਮੈਂ ਆਪਣੀ ਮਾਂ ਨੂੰ ਹੱਸਦੀ ਦੇਖਦਾ ਆਂ
Sandeep Kaur
ਕਿਸੇ ਪਿਛੇ ਮਰਨ ਨਾਲੋਂ ਚੰਗਾ ਕਿਸੇ ਲਈ ਜੀਣਾ ਸਿਖੋ
ਖੁਸ਼ੀਆਂ ਤਾਂ ਅਜਿਹੇ ਬੀਜ ਹਨ “ਜਿਹੜੇ ਦੂਸਰਿਆਂ ਦੀ ਪੈਲੀ ਵਿੱਚ ਉੱਗਦੇ ਹਨ।
Gurbaksh Singh
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
ਨੀਤ ਸਾਫ ਰੱਖੀ ਪੰਡਤਾਂ ਦੇ ਸੰਖ ਵਰਗੀ
ਓਹ ਪਾੜਨਾ ਚਾਓਂਦੀ ਸੀ ਵਰਕੇ ਪਿਆਰ ਦੇ,
ਬੂਟੇ ਅੱਜ ਆਪਾ ਵੀ ਇਸ਼ਕ ਦੇ ਵੱਢ ਤੇ
ਮੁਹੱਬਤ ਤਾਂ ਬਹੁਤ ਸੀ ਤੇਰੇ ਨਾਲ,
ਗੱਲ ਜਦ self respect ਤੇ ਆਈ,
ਤੇ ਆਪਾ ਵੀ ਮੈਸੇਜ ਕਰਨੇ ਛੱਡ ਤੇ
ਗਹਿਰਾਂ ਚੜ੍ਹੀਆਂ ਪੂਰਬੋਂ
ਅੰਬਰ ਲੱਦੇ ਇੰਜ
ਚੜ੍ਹਦਾ ਸੂਰਜ ਤੁੰਬਿਆ
ਚਾਨਣ ਦਿੱਤਾ ਪਿੰਜ
ਸੁੱਕੇ ਸਰਵਰ ਰਹਮ ਦੇ
ਹੰਸ ਨਾ ਬੋੜੀ ਚਿੰਝ
ਕਰਮ ਕਿਸੇ ਦੇ ਹੋ ਗਏ
ਮੱਥੇ ਨਾਲੋਂ ਰਿੰਜਗਹਿਰਾਂ ਪੈਂਡੇ ਚੱਲੀਆਂ
ਚਾਰੇ ਕੰਨੀਆਂ ਕੁੰਜ
ਲੀਕਾਂ ਫੜੀਆਂ ਘੁੱਟ ਕੇ
ਖੁਰਾ ਨਾ ਜਾਵੇ ਖੁੰਝ
ਕਾਲੇ ਕੋਹ ਮੁਕਾਂਦਿਆਂ
ਧੁੱਪਾਂ ਲੱਥੀਆਂ ਉਂਜ
ਸੂਰਜ ਹੋਇਆ ਸਰਕੜਾ
ਕਿਰਣਾਂ ਹੋਈਆਂ ਮੁੰਜਗਹਿਰਾਂ ਪੱਛਮ ਮੱਲਿਆ
ਲਾਹੀ ਹਿਜਰ ਦੀ ਡੰਝ
ਪਕੜਾਂ ਪੈਰ ਲਪੇਟੀਆਂ
ਹੱਥੋਂ ਛਟਕੇ ਵੰਝ
ਹੋਠ ਨਾ ਹਾੜੇ ਮੁਕਦੇ
ਅੱਖ ਨਾ ਸੁਕਦੀ ਹੰਝ
ਲਹਿ ਲਹਿ ਜਾਣ ਦਿਹਾੜੀਆਂ
ਹੋਈ ਉਮਰ ਦੀ ਸੰਝ ।Amrita Pritam
ਮੇਰੇ ਤਾਂ ਦੁੱਖ ਵੀ ਲੋਕਾਂ ਦੇ ਕੰਮ ਆਉਂਦੇ ਆ,
ਮੇਰੀ ਅੱਖ ਚ ਹੰਝੂ ਦੇਖ, ਲੋਕ ਮੁਸਕਰਾਉਂਦੇ ਆ
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ
ਨਈਓ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ,
ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ
ਕੋਈ ਰੀਸ ਨੀ ਠੰਡੀ ਛਾ ਦੀ ਜਾਨੀ
ਖੈਰ ਮੰਗੇ ਹਰ ਸਾਹ ਦੀ ਜਾਨੀ
ਰੱਬ ਵੀ ਪੂਰੀ ਕਰ ਨਾ ਪਾਵੇ
ਕੰਮੀ ਕਦੇ ਵੀ ਮਾਂ ਦੀ ਜਾਨੀ
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ
ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ