ਜੇ ਮਨ ਚਾਹਿਆ ਬੋਲਣ ਦੀ ਆਦਤ ਹੈ ਤਾਂ
ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ
Sandeep Kaur
ਨਾਂ ਸਮਝ ਸਕੇ ਮੇਰੇ ਰਾਹਾਂ ਨੂੰ ,
ਕੌਣ ਰੋਕ ਲਊ ਦਰਿਆਵਾਂ ਨੂੰ
ਨੀਂ ਬੰਨ ਲਗਦੇ ਹੁੰਦੇ ਨਹਿਰਾਂ
ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਝਾ ਸਕਦੇ ਹਾਂ
ਪਰ ਅਗਰਬੱਤੀ ਨਹੀਂ ਕਿਉਂਕਿ
ਜੋ ਮਹਿਕਦਾ ਹੈ, ਉਸ ਨੂੰ ਕੋਈ ਨਹੀਂ ਬੁਝਾ ਸਕਦਾ
ਜੋ ਸੜਦਾ ਹੈ ਉਹ ਆਪੇ ਬੁਝ ਜਾਂਦਾ ਹੈ
ਅਣਖ ਵਿਚ ਰਹਿਣਾ ਮੇਰਾ ਮੁੱਢ ਤੋਂ ਹੀ ਦਸਤੂਰ ਏ
ਰੋਅਬ ਕਿਸੇ ਦਾ ਸਹਿ ਨਹੀਂ ਹੁੰਦਾ
ਇਹ ਮੇਰਾ ਨਹੀਂ ਮੇਰੇ ਖੂਨ ਦਾ ਕਸੂਰ ਏ
ਇਕੱਲੇ ਸੁਪਨੇ ਬੀਜਣ ਨਾਲ ਫਲ ਨਹੀਓ ਮਿਲਦੇ
ਇਸ ਦੀਆਂ ਜੜ੍ਹਾਂ ਵਿੱਚ ਮਿਹਨਤ ਦਾ ਪਸੀਨਾ ਵੀ ਪਾਉਣਾ ਪੈਂਦਾ ਹੈ
ਕਿੰਨਾ ਕੁ ਦੁਖੀ ਕੋਈ ਦੱਸਦਾ ਨੀ ਹੁੰਦਾ
ਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ
ਦਿਲਾਂ ਵਿੱਚ ਵੀ, ਲਫਜ਼ਾਂ ਵਿੱਚ ਵੀ ਅਤੇ ਦੁਆਵਾਂ ਵਿੱਚ ਵੀ
ਦੁੱਖ ਭੁਗਤਣ ਵਾਲਾ ਅੱਗੇ ਚੱਲਕੇ ਸੁਖੀ ਹੋ ਸਕਦਾ ਹੈ
ਪਰ ਦੁੱਖ ਦੇਣ ਵਾਲਾ ਕਦੇ ਸੁਖੀ ਨਹੀ ਹੋ ਸਕਦਾ
ਆਪਣਾ ਬੀਜਿਆ ਆਪ ਹੀ ਵੱਢਣਾ ਪੈਂਦਾ ਏ ਜਨਾਬ
ਓਹਦੇ ਦਰਬਾਰ ਵਿੱਚ ਚਲਾਕੀਆਂ ਨਹੀਂ ਚੱਲਦੀਆਂ ਹੁੰਦੀਆਂ
ਹੱਥ ‘ਚ ਗੁਣ ਹੋਵੇ ਤੇ ਫੇਰ
ਕਿਸਮਤ ਦੀ ਕੀ ਮਜਾਲ ਆ ਕਿ ਨਾ ਚੱਲੇ
ਬੁਰਾ ਵਕਤ ਵੀ ਗੁਜ਼ਰ ਹੀ ਜਾਂਦਾ ਹੈ ਕਿਉਂਕਿ
ਰੱਬ ਨੇ ਸਿਰਫ ਸਾਡਾ ਸਬਰ ਹੀ ਪਰਖਣਾ ਹੁੰਦਾ ਹੈ
ਛੇਤੀ ਟੁੱਟਣ ਵਾਲੇ ਨਹੀਂ ਸੀ
ਬੱਸ ਕੋਈ ਆਪਣਾ ਬਣਾ ਕੇ ਤੋੜ ਗਿਆ