ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ,
ਪਰ ਖੁਸ਼ ਨਹੀਂ ਰਹਿ ਸਕਦਾ..!
Sandeep Kaur
ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ,
ਜਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ ਦੇਖਣ ਨੂੰ ,
ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ ,
ਅਸੀਂ ਬੈਠੇ ਨਹੀਂ ਆ ਸਿਰ ਤੇ ਉੱਡਦੇ ਬਾਜ ਦੇਖਣ ਨੂੰ ,
ਜਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ ਦੇਖਣ ਨੂੰ ,
ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ।
ਪਿਆਰ ਨਾ ਮਿਲਣ ਤੇ ਜਿਆਦਾ ਦੁੱਖ ਉਦੋਂ ਹੀ ਹੁੰਦਾ
ਜਦੋ ਅਸੀਂ ਕਿਸੇ ਦੀ ਇਜਾਜਤ ਤੋਂ ਬਿਨਾ,
ਉਸਨੂੰ ਆਪਣਾ ਮੰਨਣ ਦੀ ਗਲਤੀ ਕਰ ਬੈਠਦੇ ਹਾਂ
ਕਿਸੇ ਨੂੰ ਗਲਤ ਸਮਝਣ ਤੋਂ ਪਹਿਲਾਂ ,
ਇੱਕ ਵਾਰ ੳਹਦੇ ਹਾਲਾਤ ਸਮਝਣ ਦੀ ਕੋਸ਼ਿਸ਼ ਜਰੂਰ ਕਰੋ..
ਚੰਨ ਅੰਬਰਾਂ ਵਿਚ ਨਿੱਸਲ ਸੁੱਤਾ
ਨਿੱਸਲ ਸੁੱਤੇ ਤਾਰੇ ।
ਮਾਘ ਦੇ ਜੰਮੇ ਕੱਕਰ ਨੂੰ
ਅਜ ਫੱਗਣ ਪਿਆ ਪੰਘਾਰੇ ।ਜਿੰਦ ਮੇਰੀ ਦੇ ਕੱਖਾਂ ਓਹਲੇ
ਇਕ ਚਿਣਗ ਪਈ ਊਂਘੇ,
ਟਿੱਲੇ ਤੋਂ ਅਜ ਪੌਣ ਜੁ ਉੱਠੀ
ਭਰਦੀ ਪਈ ਹੁੰਗਾਰੇ ।ਜਿੰਦ ਮੇਰੀ ਦੇ ਪੱਤਰੇ ਉੱਤੇ
ਦੋ ਅੱਖਰ ਉਸ ਵਾਹੇ,
ਦੋ ਅੱਖਰਾਂ ਨੂੰ ਪੂੰਝ ਨਾ ਸੱਕੇ
ਹੱਥ ਉਮਰ ਦੇ ਹਾਰੇ ।ਸੌ ਜੰਗਲਾਂ ਦੀਆਂ ਭੀੜਾਂ ਵਿੱਚੋਂ
ਖਹਿਬੜ ਕੇ ਕੋਈ ਲੰਘੇ,
ਮੱਥੇ ਵਿੱਚੋਂ ਮਣੀ ਨਾ ਉਤਰੇ
ਕੂੰਜਾਂ ਲਾਹ ਲਾਹ ਮਾਰੇ ।ਦੋਂ ਪਲਕਾਂ ਅਜ ਕੱਜ ਨਾ ਸੱਕਣ
ਅੱਖੀਆਂ ਦਾ ਉਦਰੇਵਾਂ,
ਮੂੰਹ ਉੱਤੇ ਦੋ ਲੀਕਾਂ ਪਾ ਗਏ
ਦੋ ਟੇਪੇ ਅਜ ਖਾਰੇ ।ਚੰਨ ਅੰਬਰਾਂ ਵਿਚ ਨਿੱਸਲ ਸੁੱਤਾ… …
Amrita Pritam
ਲ਼ੋਕ ਊਠਾਂ ਕਲਮਾਂ ਨੂੰ ਸ਼ਾਇਰ ਬਣੀਂ ਬੈਠੇ ਨੇ ਜਜ਼ਬਾਤ ਨੂੰ ਸ਼ਬਦਾਂ ਚ ਲਿਖਣਾ ਨੀਂ ਆਉਂਦਾ
ਹਰ ਗੱਲ ਨਹੀਂ ਲਿਖੀ ਜਾਂਦੀ ਸ਼ਬਦਾ ਚ ਦਰਦ ਹਾਲੇ ਤੱਕ ਚੰਗੀ ਤਰ੍ਹਾਂ ਇਨਾਂ ਨੂੰ ਲਿਖਣਾ ਨੀ ਆਉਂਦਾ
ਖੁਸ਼ ਰਹਿਣ ਨਾਲ਼ ਦੋਸਤ ਬਣਦੇ ਹਨ ਤੇ
ਉਦਾਸ ਰਹਿਣ ਨਾਲ਼ ਝੁਰੜੀਆਂ ਆਉਂਦੀਆਂ ਹਨ
ਇਸ ਲਈ ਹਮੇਸ਼ਾਂ ਖੁਸ਼ ਰਿਹਾ ਕਰੋ।
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ
ਪਿਓ ਬਿਨਾਂ ਨਾ ਕੋਈ ਤਾਜ ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਓ ਦੇ ਸਿਰ ਤੇ ਰਾਜ
ਵਗਦੇ ਨੇ ਪਾਣੀ ਮਿੱਠਿਆਂ ਸੋਹਣੀਆਂ ਛੱਲਾਂ ਨੇ
ਜਿੰਨੀ ਦੇਰ ਦਮ ਹੈ ਮਿੱਤਰਾਂ ਉਨ੍ਹੀਂ ਦੇਰ ਹੀ ਗੱਲਾਂ ਨੇਂ
ਕੋਈ ਨਿਸ਼ਾਨੀ ਨਹੀਂ ਤੇਰੀ ਇੱਕ ਦਿਲ ਤੇ ਦੇਈਂ ਸੱਟ ਨੂੰ ਛੱਡ ਕੇ
ਕੋਲ਼ ਮੇਰੇ ਤਾਂ ਬੇਚੈਨ ਸੀ ਚੈਨ ਮਿਲਿਆਂ ਹੋਣਾ ਤੈਨੂੰ ਮੇਨੂੰ ਛੱਡ ਕੇ
ਮਾਨਸਿਕ ਸਿਹਤ ਲਈ ਰੱਜ ਕੇ ਸੌਣਾ ਬਹੁਤ ਜ਼ਿਆਦਾ ਹਿਤਕਾਰੀ ਹੈ।
Swet Mardon