ਅਜ ਵਗਦੀ ਪੂਰੇ ਦੀ ਵਾ ।
ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅਜ ਵਗਦੀ ਪੂਰੇ ਦੀ ਵਾ ।ਹੁਣੇ ਮੈਂ ਖ਼ੁਸ਼ੀਆਂ ਦਾ ਮੂੰਹ ਤਕਿਆ
ਹੁਣੇ ਤਾਂ ਪਈਆਂ ਦਲੀਲੇ,
ਹੁਣੇ ਤਾਂ ਚੰਨ ਅਸਮਾਨੇ ਚੜ੍ਹਿਆ
ਹੁਣੇ ਤਾਂ ਬੱਦਲ ਨੀਲੇ,ਹੁਣੇ ਜ਼ਿਕਰ ਸੀ ਤੇਰੇ ਮਿਲਣ ਦਾ
ਹੁਣੇ ਵਿਛੋੜੇ ਦਾ ।
ਅਜੇ ਵਗਦੀ ਪੁਰੇ ਦੀ ਵਾ ।ਕਦਮਾਂ ਨੂੰ ਦੋ ਕਦਮ ਮਿਲੇ ਸਨ
ਜ਼ਿਮੀ ਨੇ ਸੁਣ ਲਈ ਸੋਅ,
ਪਾਣੀ ਦੇ ਵਿਚ ਘੁਲ ਗਈ ਠੰਢਕ
ਪੌਣਾਂ ਵਿਚ ਖੁਸ਼ਬੋ,ਦਿਨ ਦਾ ਚਾਨਣ ਭੇਤ ਨਾ ਸਾਂਭੇ
ਰਾਤ ਨਾ ਦੇਂਦੀ ਰਾਹ ।
ਅਜ ਵਗਦੀ ਪੂਰੇ ਦੀ ਵਾ ।ਅਜੇ ਮੇਰੇ ਦੋ ਕਦਮਾਂ ਨਾਲੋਂ
ਕਦਮ ਛੁਟਕ ਗਏ ਤੇਰੇ,
ਹੱਥ ਮੇਰੇ ਅਜ ਵਿੱਥਾਂ ਨਾਪਣ
ਅੱਖੀਆਂ ਟੋਹਣ ਹਨੇਰੇ,ਜ਼ਿਮੀ ਤੋਂ ਲੈ ਕੇ ਅੰਬਰਾਂ ਤੀਕਣ
ਘਟਾਂ ਕਾਲੀਆਂ ਸ਼ਾਹ ।
ਅਜ ਵਗਦੀ ਪੁਰੇ ਦੀ ਵਾ ।ਅੱਜ ਪਿਆ ਮੇਰੀ ਜਿੰਦ ਨੂੰ ਖੋਰੇ
ਦੋ ਅੱਖੀਆਂ ਦਾ ਪਾਣੀ,
ਮੀਟੇ ਹੋਏ ਮੇਰੇ ਦੋ ਹੋਠਾਂ ਦੀ
ਇਕ ਮਜਬੂਰ ਕਹਾਣੀ,ਸਮੇਂ ਦੀਆਂ ਕਬਰਾਂ ਨੇ ਸਾਂਭੀ
ਸਮਾਂ ਜਗਾਵੇਗਾ ।
ਅਜ ਵਗਦੀ ਪੁਰੇ ਦੀ ਵਾ ।ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅੱਜ ਵਗਦੀ ਪੂਰੇ ਦੀ ਵਾ ।
Sandeep Kaur
ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ,
ਤੂੰ ਤੇ ਸਾਹਾ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ
ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਰ ਵਿਚ ਇਕ ਵੱਡਾ ਸਾਰਾ ਬਾਗ ਸੀ।ਇਸ ਬਾਗ ਦੇ ਇਕ ਪਾਸੇ ਇਕ ਤਲਾਅ ਸੀ। ਇਸ ਤਲਾਅ ਵਿਚ ਇਕ ਬਾਦਸ਼ਾਹ ਹਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਇਸ ਤਲਾਅ ਦੇ ਇਕ ਪਾਸੇ ਇਕ ਪੁਰਾਣਾ ਬੋਹੜ ਸੀ। ਇਹ ਬੋਹੜ ਬਹੁਤ ਵੱਡਾ ਸੀ। ਇਸ ਬੋਹੜ ਦੀ ਖੋੜ ਵਿਚ ਇਕ ਕਾਲਾ ਸੱਪ ਰਹਿੰਦਾ ਸੀ। ਇਸੇ ਬੋਹੜ ਉੱਪਰ ਹੀ ਇਕ ਕਾਂ ਵੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਸੱਪ ਕਾਂ ਦੇ ਪਰਿਵਾਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਉਸ ਦੇ ਆਂਡੇ ਖਾ ਜਾਂਦਾ। ਕਾਂ ਅਤੇ ਕਾਉਣੀ ਦੋਵੇਂ ਸੱਪ ਤੋਂ ਬਹੁਤ ਦੁੱਖੀ ਸਨ।’
ਕਾਂ ਇਕ ਸਿਆਣਾ ਪੰਛੀ ਹੈ। ਉਹ ਸੱਪ ਤੋਂ ਨਿਜਾਤ ਪਾਉਣ ਲਈ ਕੋਈ ਨਾ ਕੋਈ ਨੁਸਖਾ ਸੋਚਦਾ ਰਹਿੰਦਾ, ਪਰ ਅਜੇ ਤੱਕ ਉਹ ਕਿਸੇ ਵੀ ਨੁਸਖੇ ਵਿਚ ਕਾਮਯਾਬ ਨਹੀਂ ਸੀ ਹੋਇਆ। ਇਕ ਦਿਨ ਉਸ ਨੂੰ ਇਕ ਵਿਉਂ ਸੁੱਝੀ।ਉਸਨੇ ਸੋਚਿਆ ਕਿਉਂ ਨਾ ਮੈਂ ਬਾਦਸ਼ਾਹ ਦਾ ਸੋਨੇ ਦਾ ਹਾਰ ਚੁੱਕ ਕੇ ਸੱਪ ਦੀ ਖੁੱਡ ਵਿਚ ਸੁੱਟ ਦੇਵਾਂ। ਉਸ ਨੇ ਅਜਿਹਾ ਹੀ ਕੀਤਾ।
ਇਕ ਦਿਨ ਬਾਦਸ਼ਾਹ ਨਹਾਉਣ ਲਈ ਆਇਆ ਅਤੇ ਉਸਨੇ ਆਪਣੇ ਕੱਪੜੇ ਅਤੇ ਸੋਨੇ ਦਾ ਹਾਰ ਲਾਹ ਕੇ ਇੱਕ ਪਾਸੇ ਰੱਖ ਦਿੱਤਾ। ਜਦੋਂ ਉਹ ਨਹਾਉਣ ਲਈ ਪਾਣੀ ਵਿਚ ਵੜਿਆ ਤਾਂ ਕਾਂ ਨੇ ਸੋਨੇ ਦਾ ਹਾਰ ਚੁੱਕ ਲਿਆ।ਉੱਧਰ ਬਾਦਸ਼ਾਹ ਨੇ ਵੀ ਕਾਂ ਨੂੰ ਹਾਰ ਚੱਕਦੇ ਵੇਖ ਲਿਆ ਸੀ। ਕਾਂ ਨੇ ਆਪਣੀ ਤਰਕੀਬ ਮੁਤਾਬਕ ਸੋਨੇ ਦਾ ਹਾਰ ਸੱਪ ਦੀ ਖੱਡ ਵਿਚ ਸੱਟ ਦਿੱਤਾ। ਬਾਦਸ਼ਾਹ ਇਹ ਸਭ ਕੁਝ ਵੇਖਦਾ ਰਿਹਾ।
ਉਸ ਨੇ ਇਸ ਬਾਰੇ ਆਪਣੇ ਨੌਕਰਾਂ ਨੂੰ ਦੱਸਿਆ। ਉਹ ਡਾਂਗਾਂ ਲੈ ਕੇ ਰੱਖ ਕੋਲ ਪੁੱਜ ਗਏ।ਉਹਨਾਂ ਦੇਖਿਆ ਕਿ ਦਰੱਖ਼ਤ ਦੇ ਹੇਠਾਂ ਸੱਪ ਸੀ। ਉਹਨਾਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਮਾਰ ਦਿੱਤਾ ਅਤੇ ਖੁੱਡ ਵਿਚੋਂ ਹਾਰ ਕੱਢ ਲਿਆ।
ਸੱਪ ਦੇ ਮਰਨ ਤੇ ਕਾਂ ਅਤੇ ਕਾਉਣੀ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦਾ ਦੁਸ਼ਮਣ ਮਰ ਗਿਆ ਸੀ। ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ।
ਸਿੱਖਿਆ-ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ।
ਸਾਡੀ ਆਪਣੀ ਪਹਿਚਾਣ ਆ ਬੱਲਿਆ
ਤੂੰ ਕੋਣ ਆ ਸਾਨੂੰ ਕੋਈ ਮਤਲਬ ਨਹੀਂ
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ
ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ,
ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।
ਲੋਕਤੰਤਰ ਦੀ ਪਛਾਣ ਜਾਇਦਾਦਾਂ ਅਤੇ ਦਬਦਬੇ ਵਾਲਿਆਂ ਨੂੰ ਨਹੀਂ ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿੱਚ ਹੈ।
Aristotle
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ
ਰੱਬਾ ਰੱਖਲੀਂ ਗੁਜ਼ਾਰੇ ਜੋਗਾ ਸਾਰੀ ਜ਼ਿੰਦਗੀ
ਬਹੁਤੀ ਦੇਈਂ ਨਾਂ ਦੌਲਤ ਮੈਨੂੰ ਮਾਣ ਹੋ ਜਾਊ
ਇੱਥੇ ਲੈਂਦਾ ਨਾ ਕੋਈ ਸਾਰ, ਸਭ ਭੁੱਲ ਗਏ ਪਿਆਰ
ਵਾਂਗ ਕਪੜੇ ਬਦਲਦੇ, ਇੱਥੇ ਸਭ ਦਿਲਦਾਰ
ਇੱਕ ਰਾਤ ਦਾ ਹੈ ਰਾਂਝਾ, ਇੱਕ ਰਾਤ ਦੀ ਹੈ ਹੀਰ
ਇੱਥੇ ਵਿਕਦੇ ਸਰੀਰ, ਨਾਲੇ ਲੋਕਾਂ ਦੇ ਜ਼ਮੀਰ
ਕਿੱਥੋਂ ਬਚਣੀਆਂ ਰੂਹਾਂ, ਉਹ ਵੀ ਹੋਈਆਂ ਲੀਰੋ-ਲੀਰ
ਦੋਗਲਿਆਂ ਤੋਂ ਦੂਰ ਰਹਿਣਾ ਇਹ ਗੱਲ ਦਿਲ ਨੂੰ ਸਮਝਾਈ ਹੋਈ ਐ
ਲੋਕ ਬੋਲ ਕੇ ਸੁਣਾਉਂਦੇ ਆ ਅਸੀਂ ਚੁੱਪ ਰਹਿ ਕੇ ਦੁਨੀਆ ਮਚਾਈ ਹੋਈ ਐ