ਤੇਰੀ ਦਿੱਤੀ ਹਰ ਚੀਜ਼ ਨੂੰ ਮੈਂ ਸਾਂਭ ਕੇ ਰੱਖਿਆ
ਫਿਰ ਚਾਹੇ ਓਹ ਯਾਦਾ ਨੇ ਜਾ ਫਿਰ ਹੰਝੂ
Sandeep Kaur
ਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
ਕੰਢਿਆਂ ਨਾਲੋਂ ਟੁਟ ਗਏ ਨਾਤੇ
ਚੱਪੂਆਂ ਨਾਲੋਂ ਰਿਸ਼ਤੇ ਮੁੱਕ ਗਏ
ਦਿਲ ਦਰਿਆ ਵਿਚ ਕਾਂਗਾਂ ਆਈਆਂ
ਅੱਥਰੂ ਖਾਣ ਉਛਾਲੇਹਰ ਸੋਹਣੀ ਦਿਆਂ ਕਦਮਾਂ ਅੱਗੇ
ਅਜੇ ਵੀ ਇਕ ਝਨਾਂ ਪਈ ਵੱਗੇ
ਹਰ ਸੱਸੀ ਦਿਆਂ ਪੈਰਾਂ ਹੇਠਾਂ
ਅਜੇ ਵੀ ਤੜਪਨ ਛਾਲੇਇਹ ਦੁਨੀਆਂ ਵੀ ਤੇਰੇ ਲੇਖੇ
ਓਹ ਦੁਨੀਆਂ ਵੀ ਤੇਰੇ ਲੇਖੇ
ਦੋਵੇਂ ਦੁਨੀਆਂ ਵਾਰ ਛੱਡਦੇ
ਪਿਆਰ ਕਰਨ ਵਾਲੇਇਹ ਬਿਰਹਾ ਅਸਾਂ ਮੰਗ ਕੇ ਲੀਤਾ
ਇਹ ਬਿਰਹਾ ਸਾਨੂੰ ਸੱਜਣਾਂ ਨੇ ਦਿੱਤਾ
ਇਸ ਬਿਰਹਾ ਦੇ ਘੁੱਪ ਹਨੇਰੇ
ਕਿਉਂ ਕੋਈ ਦੀਵਾ ਬਾਲੇਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
Amrita Pritam
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ਦਿਲ ਤਾਂ ਡਰਦਾ ਏ
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ
ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ
ਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ
ਹਮੇਸ਼ਾ ਓਹਨਾ ਲਈ ਕਰਜਦਾਰ ਬਣੋ
ਜੋ ਤੁਹਾਡੇ ਲਈ ਵਕਤ ਨਹੀਂ ਦੇਖਦੇ
ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ
ਹਰ ਆਸ਼ਕਾ ਦੀ ਇਕੋਂ ਜਹੀ ਕਹਾਣੀ
ਮਹੋਬਤ ਕਰ ਬੈਠੇ ਸੀ ਸਜਣ ਨਾਲ ਰੁਹਾਨੀਂ
ਕੋਈ ਮੁੱਲ ਨਹੀਂ ਨਜ਼ਰਾਂ ਅੱਗੇ ਇਨ੍ਹਾਂ ਦੀ ਪਿਆਰ ਦਾ
ਜਿਨ੍ਹਾਂ ਨੇ ਵੀ ਕਿਤਾ ਇਸ਼ਕ ਇਹਣਾ ਨਾਲ ਓਹਣਾ ਨੂੰ ਲੁਟਿਆ ਨਾ ਲੇਕੇ ਪਿਆਰ ਦਾ
ਜਿਹੜੇ ਸਦਾਚਾਰਕ ਨਿਯਮ ਮਨੁੱਖ ਦੇ ਕੁਦਰਤੀ ਸੁਭਾਅ ਨੂੰ ਅਸਲ ਕਰਕੇ ਬਣਾਏ ਹਨ, ਉਨ੍ਹਾਂ ਦੀ ਅਸੀਂ ਵਾਰ-ਵਾਰ ਉਲੰਘਣਾ ਕਰਦੇ ਹਾਂ।
Bertrand Russell
ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ,
ਕਮਲੇ ਸੱਜਣ Dialogue ਦੱਸਦੇ ਨੇ,
ਸਾਡੇ ਜਜ਼ਬਾਤਾਂ ਨੂੰ
ਬੁਰੇ ਵਕਤ ਵਿੱਚ ਮੋਢੇ ਤੇ ਰੱਖਿਆ ਹੱਥ
ਕਾਮਯਾਬੀ ਵਿੱਚ ਵੱਜੀਆਂ ਤਾੜੀਆਂ ਤੋਂ ਕਿਤੇ ਜ਼ਿਆਦਾ ਕੀਮਤੀ ਹੁੰਦਾ ਹੈ…
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।ਸ਼ਿਵ ਕੁਮਾਰ ਬਟਾਲਵੀ