ਜਿੰਦਗੀ ਦਾ ਕੁਝ ਪਤਾ ਨਹੀਂ ਮੋਤ ਦਾ ਬਸ ਹੁਣ ਇੰਤਜ਼ਾਰ ਹੈ
ਹੁਣ ਆਸ ਵੀ ਨਹੀਂ ਬਚਨ ਦੀ ਮੇਰਾ ਜਿਨਾ ਵੀ ਕੇਹੜਾ ਕਿਸੇ ਦੇ ਲਈ ਖਾਸ ਹੈ
Sandeep Kaur
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਪੀੜਾਂ ਕਰ ਗਈ ਦਾਨ ਵੇ ।
ਸਾਡੇ ਗੀਤਾਂ ਰੱਖੇ ਰੋਜੜੇ
ਨਾ ਪੀਵਣ ਨਾ ਕੁਝ ਖਾਣ ਵੇ ।ਮੇਰੇ ਲੇਖਾਂ ਦੀ ਬਾਂਹ ਵੇਖਿਓ
ਕੋਈ ਸੱਦਿਓ ਅੱਜ ਲੁਕਮਾਨ ਵੇ ।
ਇਕ ਜੁਗੜਾ ਹੋਇਆ ਅੱਥਰੇ
ਨਿੱਤ ਮਾੜੇ ਹੁੰਦੇ ਜਾਣ ਵੇ ।ਮੈਂ ਭਰ ਭਰ ਦਿਆਂ ਕਟੋਰੜੇ
ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
ਮੇਰੇ ਦੀਦੇ ਅੱਜ ਬਦੀਦੜੇ
ਪਏ ਨੀਂਦਾਂ ਤੋਂ ਸ਼ਰਮਾਣ ਵੇ ।ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
ਅੱਜ ਸੱਦੋ ਸਾਕ ਸਕੀਰੀਆਂ
ਕਰੋ ਧਾਮਾਂ ਕੁੱਲ ਜਹਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੰਝੂ ਕਰ ਗਈ ਦਾਨ ਵੇ ।
ਅੱਜ ਪਿੱਟ ਪਿੱਟ ਹੋਇਆ ਨੀਲੜਾ
ਸਾਡੇ ਨੈਣਾਂ ਦਾ ਅਸਮਾਨ ਵੇ ।ਸਾਡਾ ਇਸ਼ਕ ਕੁਆਰਾ ਮਰ ਗਿਆ
ਕੋਈ ਲੈ ਗਿਆ ਕੱਢ ਮਸਾਣ ਵੇ ।
ਸਾਡੇ ਨੈਣ ਤੇਰੀ ਅੱਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ ।ਸਾਨੂੰ ਦਿੱਤੇ ਹਿਜਰ ਤਵੀਤੜੇ
ਤੇਰੀ ਫੁਰਕਤ ਦੇ ਸੁਲਤਾਨ ਵੇ ।
ਅੱਜ ਪ੍ਰੀਤ ਨਗਰ ਦੇ ਸੌਰੀਏ
ਸਾਨੂੰ ਚੌਕੀ ਬੈਠ ਖਿਡਾਣ ਵੇ ।ਅੱਜ ਪੌਣਾਂ ਪਿੱਟਣ ਤਾਜੀਏ
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
ਅੱਜ ਪੀ ਪੀ ਜੇਠ ਤਪੰਦੜਾ
ਹੋਇਆ ਫੁੱਲਾਂ ਨੂੰ ਯਰਕਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੌਕੇ ਕਰ ਗਈ ਦਾਨ ਵੇ ।
ਅੱਜ ਸੌਂਕਣ ਦੁਨੀਆਂ ਮੈਂਡੜੀ
ਮੈਨੂੰ ਆਈ ਕਲੇਰੇ ਪਾਣ ਵੇ ।ਅੱਜ ਖਾਵੇ ਖ਼ੌਫ਼ ਕਲੇਜੜਾ
ਮੇਰੀ ਹਿੱਕ ‘ਤੇ ਪੈਣ ਵਦਾਨ ਵੇ ।
ਅੱਜ ਖੁੰਢੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ ।ਅਸਾਂ ਖੇਡੀ ਖੇਡ ਪਿਆਰ ਦੀ
ਆਇਆ ਦੇਖਣ ਕੁੱਲ ਜਹਾਨ ਵੇ ।
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ
ਸਭ ਫਾਡੀ ਆਖ ਬੁਲਾਣ ਵੇ ।ਅੱਜ ਬਣੇ ਪਰਾਲੀ ਹਾਣੀਆਂ
ਮੇਰੇ ਦਿਲ ਦੇ ਪਲਰੇ ਧਾਨ ਵੇ ।
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ
ਅੱਜ ਖਾਵੇ ਮੈਨੂੰ ਛਾਣ੍ਹ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਸੂਲਾਂ ਕਰ ਗਈ ਦਾਨ ਵੇ ।
ਅੱਜ ਫੁੱਲਾਂ ਦੇ ਘਰ ਮਹਿਕ ਦੀ
ਆਈ ਦੂਰੋਂ ਚੱਲ ਮੁਕਾਣ ਵੇ ।ਸਾਡੇ ਵਿਹੜੇ ਪੱਤਰ ਅੰਬ ਦੇ
ਗਏ ਟੰਗ ਮਰਾਸੀ ਆਣ ਵੇ ।
ਕਾਗ਼ਜ਼ ਦੇ ਤੋਤੇ ਲਾ ਗਏ
ਮੇਰੀ ਅਰਥੀ ਨੂੰ ਤਰਖਾਣ ਵੇ ।ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੌਰ ਚੁਰਾਣ ਵੇ ।
ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ ।ਮੇਰੇ ਦਿਲ ਦੇ ਮਾਨ ਸਰੋਵਰਾਂ
ਵਿਚ ਬੈਠੇ ਹੰਸ ਪਰਾਣ ਵੇ ।
ਤੇਰਾ ਬਿਰਹਾ ਲਾ ਲਾ ਤੌੜੀਆਂ
ਆਏ ਮੁੜ ਮੁੜ ਰੋਜ਼ ਉਡਾਣ ਵੇ ।ਸ਼ਿਵ ਕੁਮਾਰ ਬਟਾਲਵੀ
ਮੈਨੂੰ ਨੀ ਚਾਹੀਦੀ ਉਹ ਦੁਨੀਆਂ..
ਜਿਸ ਦੁਨੀਆਂ ਚ ਤੂੰ ਮੇਰੇ ਨਾਲ ਨਾ ਹੋਵੇ..
ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ,
ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ
ਇਕ ਬਾਂਦਰ ਇਕ ਡਾਕੀਏ ਨੂੰ ਹਰ ਰੋਜ਼ ਉਸਤਰੇ ਨਾਲ ਆਪਣੀ ਦਾੜੀ ਬਣਾਉਂਦਿਆਂ ਵੇਖਦਾ ਸੀ। ਬਾਂਦਰ ਨੂੰ ਡਾਕੀਏ ਦੀ ਦਾੜੀ ਬਣਾਉਣਾ ਬੜਾ ਚੰਗਾ ਲੱਗਦਾ ਸੀ। ਉਹ ਰੱਮ ਤੇ ਬੇਠਾ ਝੂਠੀ ਮੂਠੀ ਦੇ ਬਰਸ਼ ਨਾਲ ਆਪਣੇ ਮੂੰਹ ਤੇ ਸਾਥਣ ਮਲਦਾ। ਫਿਰ ਉਂਗਲੀ ਨੂੰ ਤਲੀ ਤੇ ਇਸ ਤਰ੍ਹਾਂ ਘਸਾਉਂਦਾ ਜਿਵੇਂ ਉਸਤਰਾ ਤੇਜ਼ ਕਰ ਰਿਹਾ ਹੋਵੇ ਅਤੇ ਫਿਰ ਉਸ ਉਂਗਲ ਨਾਲ ਉਹ ਆਪਣੀ ਹਜਾਮਤ ਬਣਾਇਆ ਕਰਦਾ ਸੀ।
ਇਕ ਦਿਨ ਡਾਕੀਏ ਨੇ ਆਪਣੀ ਦਾੜੀ ਬਣਾਈ ਪਰ ਗਲਤੀ ਨਾਲ ਉਹ ਬੁਰਸ਼ ਧੋਣਾ ਅਤੇ ਉਸਤਰੇ ਨੂੰ ਬੰਦ ਕਰਨਾ ਭੁੱਲ ਗਿਆ। ਡਾਕੀਆ ਨਹਾ ਧੋ ਕੇ ਡਾਕਖਾਨੇ ਚਲਾ ਗਿਆ। ਬਾਂਦਰ ਨੇ ਦਾੜੀ ਦਾ ਸਮਾਨ ਖੁੱਲਾ ਵੇਖਿਆ। ਉਸ ਦੇ ਮਨ ਵਿਚ ਆਪਣੀ ਦਾੜੀ ਬਣਾਉਣ ਦਾ ਵਿਚਾਰ ਆਇਆ।
ਬਾਂਦਰ ਰੁੱਖ ਤੋਂ ਥੱਲੇ ਉਤਰਿਆ। ਉਸਨੇ ਬੁਰਸ਼ ਉੱਪਰ ਲੱਗੇ ਥੋੜੇ ਬਹੁਤ ਸਾਬਣ ਨੂੰ ਆਪਣੇ ਮੂੰਹ ਤੇ ਮੱਲਿਆ। ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਕੇ ਬਾਂਦਰ ਨੇ ਚੀਖ ਮਾਰੀ। ਫਿਰ ਉਸਨੇ ਉਸਤਰੇ ਨਾਲ ਆਪਣੀ ਦਾੜੀ ਬਣਾਉਣੀ ਚਾਹੀ। ਬਾਂਦਰ ਨੂੰ ਦਾੜੀ ਬਣਾਉਣ ਦੀ ਜਾਚ ਤਾਂ ਆਉਂਦੀ ਨਹੀਂ ਸੀ। ਉਸਤਰੇ ਨਾਲ ਉਸ ਦੀਆਂ ਗਲਾਂ ਲਹੂ-ਲੁਹਾਨ ਹੋ ਗਈਆਂ। ਦਰਦ ਨਾਲ ਚੀਕਦਾ ਬਾਂਦਰ, ਬਾਹਰ ਨੂੰ ਭੱਜ ਗਿਆ।
ਸਿੱਖਿਆ-ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ।
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ
ਬਿਛੋੜਾ ਪਿਆਰ ਨੀਂ ਦੁਬਾਰਾ ਮਿਲਦਾ ਐਂ ਮੁਰਝਾਇਆ ਹੋਇਆ ਫੁੱਲ ਦੁਬਾਰਾ ਨਹੀਂ ਖਿਲਦਾ ਐ
ਸਾਤ ਜਨਮਾ ਦਾ ਸਾਥ ਦੇਣ ਦੀ ਤਾ ਬਸ ਗਲ਼ ਹੁੰਦੀ ਹੈ ਐਹਣਾ ਗਲਾਂ ਵਿੱਚ ਆਉਣ ਵਾਲ਼ਾ ਬਰਬਾਦ ਹੁੰਦਾ ਐਂ
ਗਲਤੀਆ ਨੂੰ ਸੁਧਾਰਕੇ ਬਦਲਣ ਦਾ ਸੰਕਲਪ ਲੈਣ ਦਾ ਹੌਸਲਾ ਘੱਟ ਲੋਕਾਂ ਵਿਚ ਹੁੰਦਾ ਹੈ।
Benjamin Franklin
ਗੱਲ ਕਰ ਗਏ ਖਰੀ ਸਿਆਣੇ ਧਾਗੇ ਨੀਂ ਤੋੜੀਦੇ
ਆਪਣੇ ਤਾਂ ਆਪਣੇ ਈ ਹੁੰਦੇ ਦੁੱਖ ਸੁੱਖ ਵਿੱਚ ਲੋੜੀਦੇ
ਹਜੇ ਘਰ ਦੇ ਹਲਾਤ ਠੀਕ ਨੀ ਅਵੇ ਮੀਂਹ ਤੇ ਬਰਾਦਾ ਵਗਦਾ,
ਦਿਲ ਕਰਦਾ Sakoda ਲੇ ਲਵਾ ਪਰ ਕਰਜੇ ਤੂੰ ਡਰ ਲੱਗ ਦਾ
ਸਮੁੰਦਰਾਂ ਨਾਲ ਕਿ ਮੇਲ ਨਦੀਆਂ ਨਹਿਰਾਂ ਦਾ ਐਥੇ ਮੁੱਲ ਮਿਲਦਾ ਨੀ ਜ਼ਿਗਰਾ ਬਜ਼ਾਰਾਂ
ਹੱਥ ਪੈਰਾਂ ਥੱਲੇ ਧਰ ਤੇਰਿਆਂ ਯਾਰਾਂ ਦੇ
ਜਿਨਾਂ ਦੀ ਤੂੰ ਪਾਈ ਹੋਈ ਜਿੰਦ ਸੁੱਕਣੀ