ਅਸੀਂ ਉਹਨਾਂ ਦੇ ਵਾਰਿਸ ਹਾਂ ਨੀਂ ਦਿੱਲੀਏ
ਜੋ ਤੈਨੂੰ ਪਹਿਲਾਂ ਵੀ ਸਬਕ ਸਿਖਾਗੇ….
Sandeep Kaur
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ
ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ..,
ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ
ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
ਟਲਜਾ ਸਰਕਾਰੇ ਨੀਂ
ਲਾਲੀ ਮਾੜੀ ਸਾਡੀ ਅੱਖ ਦੀ
ਕੋਈ ਚੰਗਾ ਕੰਮ ਕਰਨ ਵੇਲੇ ਤੁਹਾਨੂੰ ਕਿਵੇਂ ਦੀਆਂ ਸੋਚਾਂ ਆਉਦੀਆਂ ਹਨ?
1. ਮੈਂ ਨਹੀਂ ਕਰ ਸਕਦਾ ਡਰੂ, ਕਮਜ਼ੋਰ 2. ਮੈਂ ਨਹੀਂ ਕਰਨਾ ਭੱਜੂ 3. ਮੈਨੂੰ ਪਤਾ ਨਹੀਂ ਦਲਿੱਦਰੀ
4 ਕਾਸ਼ ! ਮੈਂ ਕਰਦਾ ਸ਼ੇਖਚਿੱਲੀ 5 ਹੋ ਸਕਦਾ ਮੈਂ ਕਰਾਂ ਦੁਚਿੱਤਾ 6 ਮੈਂ ਕਰ ਸਕਦਾ ਹਾਂ ਵਿਸ਼ਵਾਸ਼ੀ 7 ਮੈਂ ਕੋਸ਼ਿਸ਼ ਕਰਾਂਗਾ ਤਿਆਰ 8 ਮੈਂ ਕਰਕੇ ਹੀ ਰਹਾਂਗਾ ਦ੍ਰਿੜ ਨਿਸ਼ਚਾ
ਜੋ ਬਾਰ-ਬਾਰ ਇਹ ਸੋਚੇਗਾ, ਇਹ ਕਹੇਗਾ ਕਿ ਮੈਂ ਕਰਨਾ ਹੀ ਕਰਨਾ ਹੈ, ਮੈਂ ਕਰਕੇ ਵਿਖਾਵਾਂਗਾ ਉਹ ਹੀ ਕਰ ਸਕੇਗਾ। ਜੋ ਘਬਰਾਂਦਾ ਹੀ ਰਹੇਗਾ, ਉਹ ਨਹੀਂ ਕਰ ਸਕੇਗਾ। ਆਪਣੇ ਆਪ ਨਾਲ (Self Talk) ‘ ਚੜਦੀਕਲਾ ਦੀਆਂ ਗੱਲਾਂ ਕਰਿਆ ਕਰੀਏ, ਇੰਜ ਚੜਦੀਕਲਾ ਆਵੇਗੀ। ਜੇ ਆਪਣੇ ਆਪ ਨੂੰ ਕਮਜ਼ੋਰ, ਨਿਥਾਵਾਂ, ਅਭਾਗਾ ਸਮਝਦੇ ਰਹਾਂਗੇ ਤਾਂ ਇੰਜ ਦੇ ਹੀ ਬਣ ਜਾਵਾਂਗੇ। ਹਿੰਮਤੀ ਬਣੀਏ । ਡਰੂ ਨਹੀਂ।
ਔ ਜ਼ਿੰਦਗੀ ਚੋਂ ਕੱਡ ਗਈ ਏ ਮੈਂ ਖਿਆਲਾਂ ਚੋ ਨਾ ਕੱਡ ਪਾਇਆ
ਕੈਸਾ ਏ ਇਸ਼ਕ ਚੰਦਰਾ ਭੁੱਲ ਕੇ ਵੀ ਨਾ ਭੁੱਲ ਪਾਇਆ
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।ਸ਼ਿਵ ਕੁਮਾਰ ਬਟਾਲਵੀ
ਜਦੋ ਦਿਲ ਇੱਕ ਹੈ ਤਾਂ..
ਫੇਰ ਦਿਲ ਚ ਰਹਿਣ ਵਾਲਾ ਵੀ
ਇੱਕ ਹੀ ਹੋਣਾਂ ਚਾਹੀਦਾ..
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |
ਕਰਮ ਭਲਾ ਸਦਾ ਹੀ, ਸੁਖ ਨਾ ਲਿਆ ਸਕੇ ,ਫਿਰ ਵੀ ਕਰਮ ਤੋਂ ਬਿਨਾ ਸੁਖ ਨਹੀਂ ਮਿਲਦਾ।
Benjamin Disraeli
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..
ਚੁੱਪ ਦਾ ਫਾਇਦਾ ਨਾਂ ਚੱਕ
ਸ਼ੋਰ ਦਾ ਨੁਕਸਾਨ ਸਹਿ ਨਹੀਂ ਹੋਣਾ