ਮੈਂ ਗੀਤ ਲਿਖਦੀ ਹਾਂ
ਮੇਰੀ ਮੁਹੱਬਤ, ਸੁਪਨਿਆਂ ਦੇ
ਲੱਖ ਪੱਲੇ ਓਢਦੀ
ਸੱਤੇ ਆਕਾਸ਼ ਫੋਲ ਕੇ
ਤੇਰੀ ਦਹਲੀਜ਼ ਢੂੰਡਦੀਹੱਦਾਂ, ਦੀਵਾਰਾਂ, ਦੂਰੀਆਂ
ਤੇ ਹੱਕ ਨਹੀਂ ਕੁਝ ਕੂਣ ਦਾ
ਢੂੰਡਡੀ ਹੈ ਜ਼ਿੰਦਗੀ ਫਿਰ
ਇਕ ਬਹਾਨਾ ਜੀਊਣ ਦਾ
ਮੈਂ ਗੀਤ ਲਿਖਦੀ ਹਾਂ…ਉਮਰ ਭਰ ਦੀ ਆਰਜ਼ੂ ਹੈ
ਉਮਰ ਭਰ ਦੇ ਗ਼ਮ ਦਾ ਰਾਜ਼
ਸੋਚਦੀ ਹਾਂ ਸ਼ਾਇਦ ਕੋਈ
ਬਣ ਜਾਏ ਮੇਰੀ ਆਵਾਜ਼ਬਣ ਜਾਏ ਆਵਾਜ਼ ਮੇਰੀ
ਅਜ ਜ਼ਮਾਨੇ ਦੀ ਆਵਾਜ਼
ਮੇਰੇ ਗ਼ਮ ਦੇ ਰਾਜ਼ ਅੰਦਰ
ਵੱਸ ਜਾਏ ਦੁਨੀਆਂ ਦਾ ਰਾਜ਼ਇਸ਼ਕ ਹੈ ਨਾਕਾਮ ਮੇਰਾ
ਰਹਿ ਜਾਏ ਨਾਕਾਮ ਇਹ
ਸੋਚਦੀ ਹਾਂ, ਦੇ ਜਾਏ ਪਰ
ਇਕ ਮੇਰਾ ਪੈਗ਼ਾਮ ਇਹਗੀਤ ਮੇਰੇ! ਕਰ ਦੇ ਮੇਰੇ
ਇਸ਼ਕ ਦਾ ਕਰਜ਼ਾ ਅਦਾ
ਤੇਰੀ ਹਰ ਇਕ ਸਤਰ ‘ਚੋਂ
ਆਵੇ ਜ਼ਮਾਨੇ ਦੀ ਸਦਾਮੇਰੀ ਮੁਹੱਬਤ ਦੇ ਚਿਰਾਗ਼!
ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖ਼ੂਨ ਦੇ!
ਇਹ ਜ਼ਾਰ-ਸ਼ਾਹੀਆਂ ਬਦਲ ਦੇਫਿਰ ਕਿਸੇ ਦੀ ਆਬਰੂ ਦਾ
ਫਿਰ ਕਿਸੇ ਦੇ ਪਿਆਰ ਦਾ
ਫੇਰ ਸੌਦਾ ਨਾ ਕਰੇ
ਸਿੱਕਾ ਕਿਸੇ ਜ਼ਰਦਾਰ ਦਾਫਿਰ ਕਣਕ ਦੇ ਪਾਲਕਾਂ ਨੂੰ
ਲਾਮ ਨਾ ਸੱਦੇ ਕੋਈ
ਫਿਰ ਜਵਾਨੀ ਉੱਠਦੀ ਨੂੰ
ਪੈਰ ਨਾ ਮਿੱਧੇ ਕੋਈਧਰਤ ਅੰਬਰ ਸਾੜਨੀ
ਫਿਰ ਅੱਗ ਨਾ ਭੜਕੇ ਕੋਈ
ਫੇਰ ਦੋਧੇ ਦਾਣਿਆਂ ‘ਤੇ
ਜ਼ਹਿਰ ਨਾ ਛਿੜਕੇ ਕੋਈਕਤਲਗਾਹਾਂ ਦੀ ਕਹਾਣੀ
ਫਿਰ ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ
ਵਿਚ ਬੁਲਾਇਆ ਜਾਏ ਨਾਹਸਰਤਾਂ ਅਜ਼ਮਾਂਦੀਆਂ ਨੇ
ਫਿਰ ਕਲਮ ਦੇ ਜ਼ੋਰ ਨੂੰ
ਮੈਂ ਗੀਤ ਲਿਖਦੀ ਹਾਂ-
ਕਿ ਹਸਰਤਾਂ ਦੇ ਗੀਤ ਫਿਰ
ਲਿਖਣੇ ਨਾ ਪੈਣ ਹੋਰ ਨੂੰ
ਮੈਂ ਗੀਤ ਲਿਖਦੀ ਹਾਂ…
Sandeep Kaur
ਮੰਜ਼ਿਲਾਂ ਨੇ ਦੂਰ ਤੇ ਤਰੱਕੀ ਵਿੱਚ ਦੇਰਾਂ ਨੇ,
ਬੰਦ ਕਮਰੇ ਚੋਂ ਭਰਨੀ ਉਡਾਨ ਦੇਖੀਂ ਸ਼ੇਰਾਂ ਨੇ
ਦਿਲ ਚ ਪਿਆਰ ਰੱਖਿਆ ਕਰ ਮਿੱਠੀਏ..
ਯਾਦ ਤਾਂ ਦਸਮਣ ਵੀ ਕਰਦੇ ਆ
ਸਾਹਾ
ਪਤੀ ਦੀ ਕਾਰਗਿਲ ਵਿੱਚ ਹੋਈ ਅਚਾਨਕ ਮੌਤ ਨੇ ਗੁਰਨਾਮੀ ਨੂੰ ਪੱਥਰ ਹੀ ਤਾਂ ਕਰ ਦਿੱਤਾ ਸੀ। ਕੱਲ੍ਹ ਜਿਹੜੀ ਹਿੰਮਤੀ ਔਰਤ ਪਤੀ ਦੀ ਗੈਰ ਹਾਜਰੀ ਵਿੱਚ ਆਪਣੀ ਧੀ ਦੇ ਧੁਰੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਭੱਜੀ ਫਿਰ ਰਹੀ ਸੀ, ਅੱਜ ਚੁੱਪ ਦੀ ਗੰਢੜੀ ਬਣਕੇ ਰਹਿ ਗਈ ਸੀ। ਉਸ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਅਤੇ ਨਾ ਹੀ ਜੀਭ ਉੱਤੇ ਕੋਈ ਸ਼ਬਦ। ਇਸ ਹਿਰਦੇ ਵੇਧਕ ਸਦਮੇ ਨੇ ਉਸ ਨੂੰ ਜਿੰਦਾ ਲੋਥ ਬਣਾ ਦਿੱਤਾ ਸੀ।
ਅਰਥੀ ਨੂੰ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਗੁਰਨਾਮੀ ਇੱਕ ਦਮ ਖੜੀ ਹੋ ਗਈ, ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਹੋਵੇ। ਜਨਾਨੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ।
‘ਤੁਸੀਂ ਆਪਣੇ ਮੁਰਦੇ ਨੂੰ ਬਿੱਲੇ ਲਾਓ, ਮੈਂ ਆਪਣੀ ਧੀ ਦੀਆਂ ਟੂਮਾਂ ਬਾਰੇ ਸੁਨਿਆਰੇ ਨੂੰ ਤਕੀਦ ਕਰ ਆਵਾਂ, ਹੁਣ ਸਾਹੇ ਵਿੱਚ ਦਿਨ ਵੀ ਕਿਹੜੇ ਰਹਿ ਗਏ ਨੇ। ਉਹ ਜਨਾਨੀਆਂ ਨੂੰ ਪਾਸੇ ਧੱਕਦੀ ਪਾਗਲਾਂ ਵਾਂਗ ਭੱਜੀ ਜਾਂਦੀ ਘਰ ਦਾ ਬੂਹਾ ਪਾਰ ਕਰ ਗਈ।
ਤਿੰਨ ਸਾਲ ਦਾ ਬੱਚਾ ਆਪਣੀ ਬੰਦੂਕ ਮੋਢੇ ਉੱਤੇ ਰੱਖੀ ਸ਼ਹੀਦ ਦੇ ਬਕਸੇ ਸਰਹਾਣੇ ਖੜਾ ਕਹਿ ਰਿਹਾ ਸੀ, “ਮੈਂ ਵੱਡਾ ਹੋ ਕੇ ਫੌਜੀ ਬਨੂੰਗਾ ਦੁਸ਼ਮਣਾਂ ਨੂੰ ਮਾਰਕੇ ਦੇ ਸ਼ ਬਚਾਵਾਂਗਾ……
ਬੱਚੇ ਨੂੰ ਜੋ ਕੁਝ ਵੱਡੇ ਬੋਲਣ ਲਈ ਕਹਿ ਰਹੇ ਸਨ, ਉਹ ਉਸੇ ਤਰ੍ਹਾਂ ਬੋਲਦਾ ਜਾ ਰਿਹਾ ਸੀ।ਇਹ ਸਭ ਕੁਝ ਕੀ ਹੋ ਰਿਹਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਤਾਂ ਖੁਸ਼ ਸੀ ਕਿਉਂਕਿ ਉਹ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ। ਸਾਰੇ ਉਸ ਨੂੰ ਪਿਆਰ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦੇ ਰਹੇ ਸਨ।
ਚਿਤਾ ਤਿਆਰ ਹੋ ਗਈ ਸੀ। ਬਿਗਲ ਦੀ ਮਾਤਮੀ ਧੁਨ ਵੱਜਣ ਨਾਲ ਬੱਚੇ ਨੂੰ ਅੱਗ ਦੇਣ ਲਈ ਕਿਹਾ ਗਿਆ।
ਮੈਂ ਕਿਉਂ ਅੱਗ ਲਾਵਾਂ??? ਬੱਚਾ ਠਠੰਬਰ ਗਿਆ।
“ਇਸ ਵਿੱਚ ਤੇਰਾ ਬਾਪੂ ਏ…ਮਰੇ ਬਾਪੂ ਨੂੰ ਪੁੱਤ ਹੀ ਅੱਗ ਲਾਉਂਦੇ ਨੇ ਕਿਸੇ ਸਿਆਣੇ ਨੇ ਕਿਹਾ।
“ਹਾਏ! ਬਾਪੂ… ਬੱਚੇ ਨੇ ਬੰਦੂਕ ਸੁੱਟਕੇ ਚੀਕ ਮਾਰੀ ਅਤੇ ਧਾਹਾਂ ਮਾਰ ਕੇ ਰੋਣ ਲੱਗ ਗਿਆ।
ਇਸ਼ਕ ਨਾਲ ਸਾਡੀ ਬਹੁਤੀ ਬਣਦੀ ਨੀ ਸੱਜਣਾ,
ਕਿਉਂਕਿ ਇਸ਼ਕ ਗੁਲਾਮੀ ਚਾਹੁੰਦਾ,
ਅਸੀਂ ਸ਼ੂਰੁ ਤੋਂ ਹੀ ਅਜ਼ਾਦ ਆਂ।
ਜਿੰਨਾ ਉਤੇ ਮਾਣ ਹੋਵੇ ਹੀ ਮੁੱਖ ਮੋੜਦੇ ਨੇ
ਜਿੰਨਾ ਨਾਲ ਸਾਝੇ ਸਾਹ ਉਹੀ ਦਿਲ ਤੋੜਦੇ ਨੇ
ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ
ਇਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ। ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
(William Shakespeare
ਆਪਣੇ ਪਿਤਾ ਦੀ ਅਚਾਨਕ ਮੌਤ ਪਿੱਛੋਂ ਘਰ ਦੀ ਕਬੀਲਦਾਰੀ ਦਾ ਸਾਰਾ ਬੋਝ ਹੁਣ ਗਰੀਬ ਸਿੰਘ ਦੇ ਮੋਢਿਆਂ ਉੱਤੇ ਆਣ ਪਿਆ ਸੀ। ਉਸਨੇ ਪਰਿਵਾਰ ਦੀ ਪੇਟ ਪੂਰਤੀ ਲਈ ਕਈ ਪਾਪੜ ਬੇਲੇ ਪਰ ਕਮਾਈ ਅਤੇ ਖਰਚੇ ਨੂੰ ਉਹ ਕਦੇ ਵੀ ਬਰਾਬਰ ਨਾ ਕਰ ਸਕਿਆ। ਹਰ ਸਾਲ ਕਰਜ਼ੇ ਵਿੱਚ ਵਾਧਾ ਹੋ ਜਾਂਦਾ ਸੀ। ਤੰਗ ਆ ਕੇ ਉਹ ਫੌਜ ਵਿੱਚ ਭਰਤੀ ਹੋ ਗਿਆ। ਘਰ ਦਾ ਗੁਜਾਰਾ ਤਾਂ ਹੋ ਰਿਹਾ ਸੀ, ਹੁਣ ਉਸ ਨੂੰ ਵਧੇਰੇ ਫਿਕਰ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਦਾ ਸੀ।
ਕਾਰਗਿਲ ਦੇ ਸ਼ਹੀਦ ਗਰੀਬ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਚਲ ਰਿਹਾ ਸੀ। ਉਸ ਦੀ ਮਾਤਾ ਨੂੰ ਦੋ ਲੱਖ ਦਾ ਚੈੱਕ ਤਾਂ ਦਿੱਤਾ ਹੀ ਜਾਣਾ ਸੀ ਨਾਲ ਹੋਰ ਮਿਲਣ ਵਾਲੀਆਂ ਸਹੂਲਤਾਂ ਦਾ ਐਲਾਣ ਕੀਤੇ ਜਾਣ ਦੀ ਵੀ ਸੰਭਾਵਨਾ ਸੀ।
ਉਸ ਦੀ ਮਾਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਆਪਣੇ ਪੁੱਤਰ ਦੀ ਫੋਟੋ ਅੱਗੇ ਪੰਜ ਦਾ ਨੋਟ ਰੱਖਕੇ ਮੱਥਾ ਟੇਕਿਆ। ਗੋਡਿਆਂ ਪਰਨੇ ਹੋਕੇ ਪੁੱਤਰ ਨੂੰ ਅਸੀਸ ਦਿੱਤੀ, “ਸ਼ਾਬਾਸ਼ੇ ਪੁੱਤਰਾ ਦੇਸ਼ ਉੱਤੋਂ ਤੇਰਾ ਤਨ, ਮਨ ਵਾਰਿਆ ਅਜਾਂਈ ਨਹੀਂ ਗਿਆ ਵੇਖ ਤੇਰੇ ਧੰਨ ਨਾਲ ਹੁਣ ਤੇਰੀਆਂ ਭੈਣਾਂ ਦੇ ਹੱਥ ਪੀਲੇ ਵੀ ਹੋ ਜਾਣਗੇ।
ਜਿਹੜਾ ਸਬਰ ਦਾ ਮਾਲਕ ਐ
ਓੁਹ ਹਰ ਚੀਜ਼ ਦਾ ਮਾ
ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ।
ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ।
ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ।
ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ।
ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ।
‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ ਕੁਸ਼ ਦੇਣੈ? ਮੈਨੂੰ ਗਾਲ੍ਹ ਦਿਓਗੇ ਮੈਂ ਥੋਡੀ ਮਾਂ ਨੂੰ ਵੀ ਹੂੰਗਾ। ਸਾਲੇ ਕੁੱਤੇ ਹਰਾਮੀ ਕਤੀੜਵਾਧਾ।”