ਜਿੰਨਾ ਉਤੇ ਮਾਣ ਹੋਵੇ ਹੀ ਮੁੱਖ ਮੋੜਦੇ ਨੇ
ਜਿੰਨਾ ਨਾਲ ਸਾਝੇ ਸਾਹ ਉਹੀ ਦਿਲ ਤੋੜਦੇ ਨੇ
Sandeep Kaur
ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ
ਇਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ। ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
(William Shakespeare
ਆਪਣੇ ਪਿਤਾ ਦੀ ਅਚਾਨਕ ਮੌਤ ਪਿੱਛੋਂ ਘਰ ਦੀ ਕਬੀਲਦਾਰੀ ਦਾ ਸਾਰਾ ਬੋਝ ਹੁਣ ਗਰੀਬ ਸਿੰਘ ਦੇ ਮੋਢਿਆਂ ਉੱਤੇ ਆਣ ਪਿਆ ਸੀ। ਉਸਨੇ ਪਰਿਵਾਰ ਦੀ ਪੇਟ ਪੂਰਤੀ ਲਈ ਕਈ ਪਾਪੜ ਬੇਲੇ ਪਰ ਕਮਾਈ ਅਤੇ ਖਰਚੇ ਨੂੰ ਉਹ ਕਦੇ ਵੀ ਬਰਾਬਰ ਨਾ ਕਰ ਸਕਿਆ। ਹਰ ਸਾਲ ਕਰਜ਼ੇ ਵਿੱਚ ਵਾਧਾ ਹੋ ਜਾਂਦਾ ਸੀ। ਤੰਗ ਆ ਕੇ ਉਹ ਫੌਜ ਵਿੱਚ ਭਰਤੀ ਹੋ ਗਿਆ। ਘਰ ਦਾ ਗੁਜਾਰਾ ਤਾਂ ਹੋ ਰਿਹਾ ਸੀ, ਹੁਣ ਉਸ ਨੂੰ ਵਧੇਰੇ ਫਿਕਰ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਦਾ ਸੀ।
ਕਾਰਗਿਲ ਦੇ ਸ਼ਹੀਦ ਗਰੀਬ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਚਲ ਰਿਹਾ ਸੀ। ਉਸ ਦੀ ਮਾਤਾ ਨੂੰ ਦੋ ਲੱਖ ਦਾ ਚੈੱਕ ਤਾਂ ਦਿੱਤਾ ਹੀ ਜਾਣਾ ਸੀ ਨਾਲ ਹੋਰ ਮਿਲਣ ਵਾਲੀਆਂ ਸਹੂਲਤਾਂ ਦਾ ਐਲਾਣ ਕੀਤੇ ਜਾਣ ਦੀ ਵੀ ਸੰਭਾਵਨਾ ਸੀ।
ਉਸ ਦੀ ਮਾਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਆਪਣੇ ਪੁੱਤਰ ਦੀ ਫੋਟੋ ਅੱਗੇ ਪੰਜ ਦਾ ਨੋਟ ਰੱਖਕੇ ਮੱਥਾ ਟੇਕਿਆ। ਗੋਡਿਆਂ ਪਰਨੇ ਹੋਕੇ ਪੁੱਤਰ ਨੂੰ ਅਸੀਸ ਦਿੱਤੀ, “ਸ਼ਾਬਾਸ਼ੇ ਪੁੱਤਰਾ ਦੇਸ਼ ਉੱਤੋਂ ਤੇਰਾ ਤਨ, ਮਨ ਵਾਰਿਆ ਅਜਾਂਈ ਨਹੀਂ ਗਿਆ ਵੇਖ ਤੇਰੇ ਧੰਨ ਨਾਲ ਹੁਣ ਤੇਰੀਆਂ ਭੈਣਾਂ ਦੇ ਹੱਥ ਪੀਲੇ ਵੀ ਹੋ ਜਾਣਗੇ।
ਜਿਹੜਾ ਸਬਰ ਦਾ ਮਾਲਕ ਐ
ਓੁਹ ਹਰ ਚੀਜ਼ ਦਾ ਮਾ
ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ।
ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ।
ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ।
ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ।
ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ।
‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ ਕੁਸ਼ ਦੇਣੈ? ਮੈਨੂੰ ਗਾਲ੍ਹ ਦਿਓਗੇ ਮੈਂ ਥੋਡੀ ਮਾਂ ਨੂੰ ਵੀ ਹੂੰਗਾ। ਸਾਲੇ ਕੁੱਤੇ ਹਰਾਮੀ ਕਤੀੜਵਾਧਾ।”
ਦਿਲਾਂ ਨਾਲ khelna ਤਾ ਮੈਨੂੰ..,,ਵੀ aunda …,,,
ਪਰ ….,,,,ਪਰ ਜਿਸ khed ਵਿੱਚ ਖਿਡੌਣਾ ..,,, ਹੀ tutt ਜਾਵੇ …,,,
ਮੈਨੂੰ ਉਹ …,, ਖੇਡ pasand ਨਹੀ..
ਹੱਸਣਾ ਜ਼ਿੰਦਗੀ ਹੈ
ਹੱਸਕੇ ਗ਼ਮ ਭਲਾਉਣਾ ਜ਼ਿੰਦਗੀ ਹੈ
ਜਿੱਤ ਕੇ ਹੱਸੇ ਤਾਂ ਕੀ ਹੱਸੇ ਹਾਰ ਕੇ ਖੁਸ਼ੀ ਮਨਾਉਣਾ ਜ਼ਿੰਦਗੀ ਹੈ
ਮਰਦੀ ਸੀ ਜਿਹੜੀ ਕਦੇ ਮਿੱਤਰਾ ਦੀ ਟੌਹਰ ਤੇ
ਮਰ ਗਈ ਉਹ ਪਾਸਪੋਰਟ ਵਾਲੀ ਮੋਹਰ ਤੇ
ਜਿਸ ਦਿਨ ਸਾਦਗੀ “ਸ਼ਿੰਗਾਰ” ਹੋ ਜਾਵੇਗੀ
ਉਸ ਦਿਨ “ਸ਼ੀਸ਼ੇ” ਦੀ ਵੀ ਹਾਰ ਹੋ ਜਾਵੇਗੀ
ਇਹ ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ‘ਸਿਰਫ ਤੇਰੇ’ ਹਾਂ,
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ.
ਇਸ ਗੱਲ ਨੂੰ ਵਾਪਰਿਆਂ ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ। ਉਹ ਹਰ ਵਰ੍ਹੇ ਨਾਲ ਲੱਗਦੇ ਜੰਗਲ ‘ਚ ਸ਼ਿਕਾਰ ਖੇਡਣ ਜਾਂਦਾ। ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ। ਦੂਰ-ਦੁਰਾਡਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ।
ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਖੰਭਾਂ ‘ਚ ਜਾ ਲੱਗਿਆ। ਉਹ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਆ ਡਿੱਗਿਆ। ਰਾਜਕੁਮਾਰ ਉਹਨੂੰ ਮਾਰਨ ਹੀ ਵਾਲਾ ਸੀ ਕਿ ਹੰਸ ਦੀਆਂ ਅੱਖਾਂ ‘ਚ ਅੱਥਰੂ ਆ ਗਏ। ਰਾਜਕੁਮਾਰ ਨੂੰ ਤਰਸ ਆ ਗਿਆ। ਉਹ ਉਹਨੂੰ ਚੁੱਕ ਕੇ ਆਪਣੇ ਡੇਰੇ ‘ਚ ਲੈ ਆਇਆ।
ਅਗਲੀ ਸਵੇਰ ਉਹ ਫ਼ਿਰ ਸ਼ਿਕਾਰ ਲਈ ਨਿਕਲ ਪਿਆ। ਉਹਦੇ ਜਾਂਦਿਆਂ ਸਾਰ ਜ਼ਖ਼ਮੀ ਹੰਸ ਨੇ ਆਪਣੇ ਖੰਭ ਝਾੜੇ ਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ। ਉਸ ਨੇ ਰਾਜਕੁਮਾਰ ਲਈ ਰੋਟੀ ਪਕਾਈ ਤੇ ਸਲੀਕੇ ਨਾਲ ਮੇਜ਼ ‘ਤੇ ਸਜਾ ਕੇ ਰੱਖ ਦਿੱਤੀ। ਮਗਰੋਂ ਉਹ ਫਿਰ ਹੰਸ ਬਣ ਗਈ।
ਕੁਝ ਚਿਰ ਪਿੱਛੋਂ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਪਰਤਿਆ ਤਾਂ ਉਸ ਨੇ ਮੇਜ਼ ‘ਤੇ ਸਜਾਈ ਰੋਟੀ ਨੂੰ ਦੇਖਿਆ। ਇਹ ਤੱਕ ਕੇ ਉਹ ਸੋਚੀਂ ਪੈ ਗਿਆ।
ਦੂਜੇ ਦਿਨ ਮੁੜ ਇੰਜ ਹੀ ਹੋਇਆ। ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਓਹਲੇ ਲੁਕ ਗਿਆ। ਉਹ ਹੈਰਾਨ ਸੀ ਕਿ ਆਖ਼ਰ ਉਸ ਦੇ ਜਾਣ ਪਿੱਛੋਂ ਡੇਰੇ ‘ਚ ਕੌਣ ਆਉਂਦੈ।
ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ, ਹੰਸ ਫਿਰ ਕੁੜੀ ਬਣ ਗਿਆ ਅਤੇ ਉਹਨੇ ਰੋਟੀ ਤਿਆਰ ਕੀਤੀ।
ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ। ਉਸ ਨੂੰ ਦੇਖਦਿਆਂ ਸਾਰ ਹੀ ਕੁੜੀ ਫਿਰ ਹੰਸ ਬਣ ਗਈ। ਹੁਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ।
ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ। ਹੁਣ ਉਹ ਖ਼ੁਸ਼ੀ-ਖ਼ੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ। ਫਿਰ ਉਨ੍ਹਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ, ਜਿਸ ਨੂੰ ਦੋਵੇਂ ਬੜਾ ਪਿਆਰ ਕਰਦੇ।
ਹੁਣ ਬਸੰਤ ਰੁੱਤ ਆ ਗਈ ਸੀ। ਇੱਕ ਦਿਨ ਸਵੇਰ ਸਾਰ ਇੱਕ ਹੰਸਾਂ ਦੀ ਡਾਰ ਅਸਮਾਨ ‘ਚ ਵਿਖਾਈ ਦਿੱਤੀ। ਜਿਵੇਂ ਹੀ ਬੁੱਢੇ ਹੰਸ ਨੇ ਥੱਲੇ ਦੇਖਿਆ, ਉਸ ਨੂੰ ਆਪਣੀ ਧੀ ਨਜ਼ਰ ਆਈ। ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਵਾਪਸ ਚੱਲਣ ਲਈ ਕਿਹਾ ਪਰ ਕੁੜੀ ਨਾ ਮੰਨੀ।
ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆਈ। ਉਸ ਨੇ ਵੀ ਕੁੜੀ ਨੂੰ ਘਰ ਪਰਤਣ ਲਈ ਆਖਿਆ। ਮਾਂ ਦੀ ਆਵਾਜ਼ ਸੁਣ ਕੇ ਕੁੜੀ ਬੇਚੈਨ ਹੋ ਗਈ। ਉਸ ਨੇ ਮਾਂ ਨੂੰ ਖੰਭ ਸੁੱਟਣ ਲਈ ਕਿਹਾ।
ਖੰਭ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ, ਰਾਜਕੁਮਾਰ ਨੇ ਉਹਦਾ ਹੱਥ ਕਸ ਕੇ ਫੜ ਲਿਆ। ਦੇਰ ਹੁੰਦੀ ਵੇਖ ਹੰਸਾਂ ਦੀ ਡਾਰ ਉੱਡਦੇ-ਉੱਡਦੇ ਦੂਰ ਨਿਕਲ ਗਈ।
ਕੁੜੀ ਕੁਝ ਪਲਾਂ ਲਈ ਆਪਣੇ ਪਿਆਰੇ ਪਤੀ ਤੇ ਲਾਡਲੇ ਪੁੱਤ ਨੂੰ ਭੁੱਲ ਗਈ ਸੀ। ਉਨ੍ਹਾਂ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ ‘ਚ ਪਿਆਰ ਦੇ ਹੰਝੂ ਭਰ ਗਏ ਅਤੇ ਉਹ ਰਾਜਕੁਮਾਰ ਦੇ ਨਾਲ ਆਪਣੇ ਘਰ ਖ਼ੁਸ਼ੀ-ਖ਼ੁਸ਼ੀ ਪਰਤ ਆਈ।