ਨਾਂ ਇੰਨੀ ਛੇਤੀ ਲੰਘ ਉਮਰੇ
ਕੁਝ ਖ਼ੁਆਬ ਅਧੂਰੇ ਨੇਂ ਮੇਰੇ
Author
Sandeep Kaur
ਤੂੰ ਤਾਂ ਰੋਲ ਕੇ ਰੱਖ ਤਾ ਐ ਜ਼ਿੰਦਗੀ
ਜਾ ਮੇਰੀ ਮਾਂ ਤੋਂ ਪੁੱਛ ਕਿੰਨੇ ਲਾਡਲੇ ਸੀ ਅਸੀਂ
ਹੁਣ ਫ਼ਰਕ ਨੀਂ ਪੈਂਦਾ
ਕੋਈ ਰੁੱਠੇ ਜਾਂ ਕੋਈ ਟੁੱਟੇ
ਦੋਸਤਾਂ ਦਾ ਵੀ ਹੋਣਾਂ ਜ਼ਰੂਰੀ ਆ ਜ਼ਿੰਦਗੀ ‘ਚ
ਸ਼ਾਮ ਨੂੰ ਗਲੀ ਦੇ ਨੁੱਕਰ ਤੇ ਚਾਹ ਪੀਣ
ਮਹਿਬੂਬ ਨਹੀਂ ਆਇਆ ਕਰਦੇ
ਮੈਥੋਂ ਰੋਣਾ ਰੁਕਦਾ ਨੀ
ਜੇ ਗੱਲ ਮੇਰੇ ਦਿਲ ਤੇ ਲੱਗੇ ਜਾਵੇ
ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ ਲੱਭਦੀ ਏ
ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ
ਅਸੀਂ ਤਾਂ ਦੁਸ਼ਮਣ ਦੀ ਸ਼ਕਲ ਦੇਖ ਕੇ ਹੀ
ਉਸ ਦੀ ਔਕਾਤ ਦੱਸ ਦਿੰਦੇ ਹਾਂ
ਉਹਨੇ ਕਿਹਾ ਇੰਨੀ ਗਰਮੀ ‘ਚ ਵੀ ਚਾਹ ਪੀਨੇ ਓ
ਮੈਂ ਕਿਹਾ,ਕੀ ਹੁਣ ਮੁਹੱਬਤ ਵੀ ਮੌਸਮ ਦੇਖ ਕੇ ਕਰੀਏ
ਤੇਰੇ ਬੜੇ ਹੋਣਗੇ
ਪਰ ਸਾਡਾ ਕੋਈ ਨਾ
ਗੁੱਸੇ ‘ਚ ਆਕੇ ਫ਼ੋਨ ਕੱਟ ਦਿੱਤਾ ਮੈਂ
ਵਾਪਸ ਮਿਲਾਕੇ ਮਾਂ ਬੋਲੀ ਗਲਤੀ ਨਾਲ ਮੈਥੋਂ ਕੱਟਿਆ ਗਿਆ ਸੀ
ਥੋੜਾ ਪਿਆਰ ਨਾਲ ਗੱਲ ਕੀ ਕਰਲੋ
ਸਾਰੇ ਹਲਕੇ ‘ਚ ਹੀ ਲੈਣ ਲੱਗ ਪੈਂਦੇ ਨੇ
ਇਜ਼ਹਾਰ-ਏ-ਮੁਹੱਬਤ ਬੇਧੱੜਕ ਹੋਣੀ ਚਾਹੀਦੀ ਆ
ਇਸ਼ਕ ਹੋਵੇ ਜਾਂ ਚਾਹ ਕੜਕ ਹੋਣੀ ਚਾਹੀਦੀ ਆ