ਓ ਨੇਂ Long Race ਵਾਲੇ ਘੋੜੇ ਗੋਰੀਏ
ਜਿੰਨਾਂ ਓੁੱਤੇ ਅਸੀਂ ਆਂ ਸਵਾਰ ਗੋਰੀਏ
Sandeep Kaur
ਧਿਆਨ ਸਿੰਘ ਘਰ ਵਿੱਚ ਸਦਾ ਬੇਧਿਆਨ ਹੀ ਰਹਿੰਦਾ ਸੀ। ਉਸ ਦਾ ਸਾਰਾ ਧਿਆਨ ਆਪਣੀ ਘਰ ਵਾਲੀ ਉੱਤੇ ਹੀ ਕੇਂਦਰਤ ਹੁੰਦਾ ਸੀ। ਉਹ ਸਖਤ ਹੋਣ ਦੇ ਨਾਲ ਨਾਲ ਹੁਣ ਲੋੜ ਤੋਂ ਵੱਧ ਕੁਰਖਤ ਵੀ ਹੋ ਗਈ ਸੀ। ਘਰ ਵਿੱਚ ਉਸ ਦਾ ਹੀ ਹੁਕਮ ਚਲਦਾ ਸੀ, ਪੰਜ ਕਰੇ ਪੰਜਾਹ ਕਰੇ।
ਪਤੀ ਵੱਢੀ ਲੈਣ ਦੇ ਦੋਸ਼ ਵਿੱਚ ਨੌਕਰੀ ਤੋਂ ਕੱਢਿਆ ਜਾ ਚੁੱਕਾ ਸੀ। ਉਸ ਨੇ ਆਪਣੀ ਪਤਨੀ ਦੀਆਂ ਸਾਰੀਆਂ ਘਰੇਲੂ ਜੁਮੇਵਾਰੀਆਂ ਸੰਭਾਲ ਲਈਆਂ ਸਨ। ਰਸੋਈ ਦਾ . ਕੰਮ, ਸਫਾਈਆਂ, ਕੱਪੜੇ ਧੋਣੇ, ਬੱਚੇ ਸੰਭਾਲਣੇ ਉਸ ਨੂੰ ਕੁਝ ਵੀ ਭੁੱਲਿਆ ਨਹੀਂ ਸੀ।
ਅਫਸਰ ਪਤਨੀ ਦੇ ਘਰ ਆਉਂਦਿਆਂ ਹੀ ਉਸ ਦੀਆਂ ਮੁਸੀਬਤਾਂ ਆਰੰਭ ਹੋ ਜਾਂਦੀਆਂ ਸਨ। ਉਸ ਨੂੰ ਹੁਕਮ ਮਿਲਦੇ, ਝਾੜਾਂ ਵਰਦੀਆਂ ਅਤੇ ਕਈ ਵਾਰੀ ਗਾਲਾਂ ਦੀ ਵਰਖਾ ਵੀ ਹੋ ਜਾਂਦੀ ਸੀ। ਉਹ ਭਿੱਜੀ ਬਿੱਲੀ ਬਣਿਆ ਸਭ ਕੁਝ ਸਹਿ ਜਾਂਦਾ ਸੀ। ਜਦ ਤੋਂ ਉੱਖਲੀ ਵਿੱਚ ਸਿਰ ਆਇਆ ਏ ਉਹ ਸੱਟਾਂ ਦਾ ਡਰ ਹੀ ਭੁੱਲ ਗਿਆ ਸੀ।
“ਮੈਂ ਕਿਹਾ ਜੀ ਕੱਲ ਸੁਬਾ ਹੀ ਨਹਾਕੇ, ਟਾਈ ਵਾਲਾ ਨਵਾਂ ਸੂਟ ਪਾ ਲੈਣਾ। ਘਰ ਦਾ ਸਾਰਾ ਕੰਮ ਕੱਲ ਸੇਵਾਦਾਰਨੀ ਕਰੇਗੀ।
“ਕੱਲ ਕੋਈ ਖਾਸ ਦਿਨ ਏ?”
“ਹਾਂ ਜੀ ਕੱਲ ਕਰਵਾ ਚੌਥ ਏ, ਮੈਂ ਆਪਣੇ ਪਤੀ-ਪਰਮੇਸ਼ਰ ਨੂੰ ਰਿਝਾਕੇ ਉਸ ਤੋਂ ਸਦਾ ਸੁਹਾਗਣ ਰਹਿਣ ਦਾ ਵਰ ਮੰਗਾਂਗੀ।”
ਪਤੀ ਦਾ ਮੂੰਹ ਅੱਡਿਆ ਰਹਿ ਗਿਆ।
ਪਿਆਰ ਦੀਆਂ ਰਾਹਾਂ ਉੱਤੇ ਤੁਰਾਂ ਬੋਚ-ਬੋਚ ਕੇ.
ਚੱਲਦੇ ਨੇ ਸਾਹ ਬੱਸ ਤੇਰੇ ਬਾਰੇ ਸੋਚ-ਸੋਚ ਕੇ….
ਰੁੱਸੀ ਹੋਈ ਮਸ਼ੂਕ ਤਾਂ ਮਨਾਈ ਜਾਂਦੀ ਨੀਂ
ਸਾਲੇ ਫਿਰਦੇ ਆ ਜੱਗ ਪਿੱਛੇ ਲਾਉਣ ਵਾਸਤੇ
ਲੋਕ ਨਿਰਦਈ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਦਿਲਾਂ ਵਿੱਚ ਕਿਸੇ ਦੀ ਸਹਾਇਤਾ ਕਰਨ ਦਾ ਅਹਿਸਾਸ ਹੀ ਖਤਮ ਹੋਇਆ ਸੀ। ਬਦਲਦੇ ਹਾਲਾਤ ਮਾੜੇ, ਬਹੁਤ ਮਾੜੇ ਅਤੇ ਅੱਤ ਮਾੜਿਆਂ ਨੂੰ ਛੱਡਕੇ ਭਿਆਣਕ ਸਥਿਤੀ ਤੋਂ ਵੀ ਅੱਗੇ ਲੰਘ ਗਏ ਸਨ।
ਕੁਝ ਲੋਕ ਭੁੱਖ ਕਾਰਨ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਬਾਕੀ ਪਾਣੀ ਦੀ ਅਣਹੋਂਦ ਕਾਰਨ ਤੜਫ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਦ ਤੱਕ ਜਿੰਦਾ ਰਹਿ ਸਕੇਗਾ। ਰਿਸ਼ਤਿਆਂ ਦੀ ਪਕੜ ਕੇ ਖਤਮ ਨਹੀਂ ਹੋਈ ਸੀ ਤਾਂ ਖਤਮ ਹੋਣ ਦੀ ਸੀਮਾ ਤਕ ਜਰੂਰ ਪੁੱਜ ਗਈ ਸੀ।
ਇੱਕ ਸਾਰਾ ਪਰਿਵਾਰ ਇਸ ਭਿਆਣਕ ਕਾਲ ਨੇ ਨਿਗਲ ਲਿਆ ਸੀ। ਇੱਕ ਔਰਤ ਅਤੇ ਉਸ ਦਾ ਦੁੱਧ ਚੁੰਘਦਾ ਬੱਚਾ ਇੱਕ ਦੂਜੇ ਲਈ ਜੀਣ ਦੀ ਹਾਲੀ ਵੀ ਜਦੋ ਜਹਿਦ ਕਰ ਰਹੇ ਸਨ।
ਮਾਂ ਰਾਤ ਸਮੇਂ ਪਰਾਣ ਛੱਡ ਗਈ ਸੀ। ਬੱਚਾ ਹਾਲੀ ਵੀ ਉਸ ਨੂੰ ਚੁੰਘ ਰਿਹਾ ਸੀ। ਦਿਨ ਚੜ੍ਹਦੇ ਨੂੰ ਹਰ ਕਿਸਮ ਦੀ ਸਰਕਾਰੀ ਸਹਾਇਤਾ ਪੁੱਜ ਗਈ ਸੀ। ਬੱਚੇ ਨੂੰ ਖਾਣ ਲਈ ਬਿਸਕੁਟ ਦਿੱਤਾ ਗਿਆ। ਉਸਨੇ ਪਹਿਲਾਂ ਇਹ ਆਪਣੀ ਮਾਂ ਦੇ ਮੂੰਹ ਵਿੱਚ ਪਾਉਣਾ ਚਾਹਿਆ ਪਰ ਜਦ ਉਸ ਦੀ ਮਾਂ ਨੇ ਖਾਣ ਲਈ ਮੂੰਹ ਨਾ ਖੋਲਿਆ ਤਾਂ ਬੱਚੇ ਨੇ ਦਿਲ ਚੀਰਵੀਂ ਆਖਰੀ ਚੀਕ ਮਾਰੀ।
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ
ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਮੈਂ ਗੀਤ ਲਿਖਦੀ ਹਾਂ
ਮੇਰੀ ਮੁਹੱਬਤ, ਸੁਪਨਿਆਂ ਦੇ
ਲੱਖ ਪੱਲੇ ਓਢਦੀ
ਸੱਤੇ ਆਕਾਸ਼ ਫੋਲ ਕੇ
ਤੇਰੀ ਦਹਲੀਜ਼ ਢੂੰਡਦੀਹੱਦਾਂ, ਦੀਵਾਰਾਂ, ਦੂਰੀਆਂ
ਤੇ ਹੱਕ ਨਹੀਂ ਕੁਝ ਕੂਣ ਦਾ
ਢੂੰਡਡੀ ਹੈ ਜ਼ਿੰਦਗੀ ਫਿਰ
ਇਕ ਬਹਾਨਾ ਜੀਊਣ ਦਾ
ਮੈਂ ਗੀਤ ਲਿਖਦੀ ਹਾਂ…ਉਮਰ ਭਰ ਦੀ ਆਰਜ਼ੂ ਹੈ
ਉਮਰ ਭਰ ਦੇ ਗ਼ਮ ਦਾ ਰਾਜ਼
ਸੋਚਦੀ ਹਾਂ ਸ਼ਾਇਦ ਕੋਈ
ਬਣ ਜਾਏ ਮੇਰੀ ਆਵਾਜ਼ਬਣ ਜਾਏ ਆਵਾਜ਼ ਮੇਰੀ
ਅਜ ਜ਼ਮਾਨੇ ਦੀ ਆਵਾਜ਼
ਮੇਰੇ ਗ਼ਮ ਦੇ ਰਾਜ਼ ਅੰਦਰ
ਵੱਸ ਜਾਏ ਦੁਨੀਆਂ ਦਾ ਰਾਜ਼ਇਸ਼ਕ ਹੈ ਨਾਕਾਮ ਮੇਰਾ
ਰਹਿ ਜਾਏ ਨਾਕਾਮ ਇਹ
ਸੋਚਦੀ ਹਾਂ, ਦੇ ਜਾਏ ਪਰ
ਇਕ ਮੇਰਾ ਪੈਗ਼ਾਮ ਇਹਗੀਤ ਮੇਰੇ! ਕਰ ਦੇ ਮੇਰੇ
ਇਸ਼ਕ ਦਾ ਕਰਜ਼ਾ ਅਦਾ
ਤੇਰੀ ਹਰ ਇਕ ਸਤਰ ‘ਚੋਂ
ਆਵੇ ਜ਼ਮਾਨੇ ਦੀ ਸਦਾਮੇਰੀ ਮੁਹੱਬਤ ਦੇ ਚਿਰਾਗ਼!
ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖ਼ੂਨ ਦੇ!
ਇਹ ਜ਼ਾਰ-ਸ਼ਾਹੀਆਂ ਬਦਲ ਦੇਫਿਰ ਕਿਸੇ ਦੀ ਆਬਰੂ ਦਾ
ਫਿਰ ਕਿਸੇ ਦੇ ਪਿਆਰ ਦਾ
ਫੇਰ ਸੌਦਾ ਨਾ ਕਰੇ
ਸਿੱਕਾ ਕਿਸੇ ਜ਼ਰਦਾਰ ਦਾਫਿਰ ਕਣਕ ਦੇ ਪਾਲਕਾਂ ਨੂੰ
ਲਾਮ ਨਾ ਸੱਦੇ ਕੋਈ
ਫਿਰ ਜਵਾਨੀ ਉੱਠਦੀ ਨੂੰ
ਪੈਰ ਨਾ ਮਿੱਧੇ ਕੋਈਧਰਤ ਅੰਬਰ ਸਾੜਨੀ
ਫਿਰ ਅੱਗ ਨਾ ਭੜਕੇ ਕੋਈ
ਫੇਰ ਦੋਧੇ ਦਾਣਿਆਂ ‘ਤੇ
ਜ਼ਹਿਰ ਨਾ ਛਿੜਕੇ ਕੋਈਕਤਲਗਾਹਾਂ ਦੀ ਕਹਾਣੀ
ਫਿਰ ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ
ਵਿਚ ਬੁਲਾਇਆ ਜਾਏ ਨਾਹਸਰਤਾਂ ਅਜ਼ਮਾਂਦੀਆਂ ਨੇ
ਫਿਰ ਕਲਮ ਦੇ ਜ਼ੋਰ ਨੂੰ
ਮੈਂ ਗੀਤ ਲਿਖਦੀ ਹਾਂ-
ਕਿ ਹਸਰਤਾਂ ਦੇ ਗੀਤ ਫਿਰ
ਲਿਖਣੇ ਨਾ ਪੈਣ ਹੋਰ ਨੂੰ
ਮੈਂ ਗੀਤ ਲਿਖਦੀ ਹਾਂ…Amrita Pritam
ਮੰਜ਼ਿਲਾਂ ਨੇ ਦੂਰ ਤੇ ਤਰੱਕੀ ਵਿੱਚ ਦੇਰਾਂ ਨੇ,
ਬੰਦ ਕਮਰੇ ਚੋਂ ਭਰਨੀ ਉਡਾਨ ਦੇਖੀਂ ਸ਼ੇਰਾਂ ਨੇ
ਦਿਲ ਚ ਪਿਆਰ ਰੱਖਿਆ ਕਰ ਮਿੱਠੀਏ..
ਯਾਦ ਤਾਂ ਦਸਮਣ ਵੀ ਕਰਦੇ ਆ
ਸਾਹਾ
ਪਤੀ ਦੀ ਕਾਰਗਿਲ ਵਿੱਚ ਹੋਈ ਅਚਾਨਕ ਮੌਤ ਨੇ ਗੁਰਨਾਮੀ ਨੂੰ ਪੱਥਰ ਹੀ ਤਾਂ ਕਰ ਦਿੱਤਾ ਸੀ। ਕੱਲ੍ਹ ਜਿਹੜੀ ਹਿੰਮਤੀ ਔਰਤ ਪਤੀ ਦੀ ਗੈਰ ਹਾਜਰੀ ਵਿੱਚ ਆਪਣੀ ਧੀ ਦੇ ਧੁਰੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਭੱਜੀ ਫਿਰ ਰਹੀ ਸੀ, ਅੱਜ ਚੁੱਪ ਦੀ ਗੰਢੜੀ ਬਣਕੇ ਰਹਿ ਗਈ ਸੀ। ਉਸ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਅਤੇ ਨਾ ਹੀ ਜੀਭ ਉੱਤੇ ਕੋਈ ਸ਼ਬਦ। ਇਸ ਹਿਰਦੇ ਵੇਧਕ ਸਦਮੇ ਨੇ ਉਸ ਨੂੰ ਜਿੰਦਾ ਲੋਥ ਬਣਾ ਦਿੱਤਾ ਸੀ।
ਅਰਥੀ ਨੂੰ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਗੁਰਨਾਮੀ ਇੱਕ ਦਮ ਖੜੀ ਹੋ ਗਈ, ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਹੋਵੇ। ਜਨਾਨੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ।
‘ਤੁਸੀਂ ਆਪਣੇ ਮੁਰਦੇ ਨੂੰ ਬਿੱਲੇ ਲਾਓ, ਮੈਂ ਆਪਣੀ ਧੀ ਦੀਆਂ ਟੂਮਾਂ ਬਾਰੇ ਸੁਨਿਆਰੇ ਨੂੰ ਤਕੀਦ ਕਰ ਆਵਾਂ, ਹੁਣ ਸਾਹੇ ਵਿੱਚ ਦਿਨ ਵੀ ਕਿਹੜੇ ਰਹਿ ਗਏ ਨੇ। ਉਹ ਜਨਾਨੀਆਂ ਨੂੰ ਪਾਸੇ ਧੱਕਦੀ ਪਾਗਲਾਂ ਵਾਂਗ ਭੱਜੀ ਜਾਂਦੀ ਘਰ ਦਾ ਬੂਹਾ ਪਾਰ ਕਰ ਗਈ।
ਤਿੰਨ ਸਾਲ ਦਾ ਬੱਚਾ ਆਪਣੀ ਬੰਦੂਕ ਮੋਢੇ ਉੱਤੇ ਰੱਖੀ ਸ਼ਹੀਦ ਦੇ ਬਕਸੇ ਸਰਹਾਣੇ ਖੜਾ ਕਹਿ ਰਿਹਾ ਸੀ, “ਮੈਂ ਵੱਡਾ ਹੋ ਕੇ ਫੌਜੀ ਬਨੂੰਗਾ ਦੁਸ਼ਮਣਾਂ ਨੂੰ ਮਾਰਕੇ ਦੇ ਸ਼ ਬਚਾਵਾਂਗਾ……
ਬੱਚੇ ਨੂੰ ਜੋ ਕੁਝ ਵੱਡੇ ਬੋਲਣ ਲਈ ਕਹਿ ਰਹੇ ਸਨ, ਉਹ ਉਸੇ ਤਰ੍ਹਾਂ ਬੋਲਦਾ ਜਾ ਰਿਹਾ ਸੀ।ਇਹ ਸਭ ਕੁਝ ਕੀ ਹੋ ਰਿਹਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਤਾਂ ਖੁਸ਼ ਸੀ ਕਿਉਂਕਿ ਉਹ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ। ਸਾਰੇ ਉਸ ਨੂੰ ਪਿਆਰ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦੇ ਰਹੇ ਸਨ।
ਚਿਤਾ ਤਿਆਰ ਹੋ ਗਈ ਸੀ। ਬਿਗਲ ਦੀ ਮਾਤਮੀ ਧੁਨ ਵੱਜਣ ਨਾਲ ਬੱਚੇ ਨੂੰ ਅੱਗ ਦੇਣ ਲਈ ਕਿਹਾ ਗਿਆ।
ਮੈਂ ਕਿਉਂ ਅੱਗ ਲਾਵਾਂ??? ਬੱਚਾ ਠਠੰਬਰ ਗਿਆ।
“ਇਸ ਵਿੱਚ ਤੇਰਾ ਬਾਪੂ ਏ…ਮਰੇ ਬਾਪੂ ਨੂੰ ਪੁੱਤ ਹੀ ਅੱਗ ਲਾਉਂਦੇ ਨੇ ਕਿਸੇ ਸਿਆਣੇ ਨੇ ਕਿਹਾ।
“ਹਾਏ! ਬਾਪੂ… ਬੱਚੇ ਨੇ ਬੰਦੂਕ ਸੁੱਟਕੇ ਚੀਕ ਮਾਰੀ ਅਤੇ ਧਾਹਾਂ ਮਾਰ ਕੇ ਰੋਣ ਲੱਗ ਗਿਆ।
ਇਸ਼ਕ ਨਾਲ ਸਾਡੀ ਬਹੁਤੀ ਬਣਦੀ ਨੀ ਸੱਜਣਾ,
ਕਿਉਂਕਿ ਇਸ਼ਕ ਗੁਲਾਮੀ ਚਾਹੁੰਦਾ,
ਅਸੀਂ ਸ਼ੂਰੁ ਤੋਂ ਹੀ ਅਜ਼ਾਦ ਆਂ।