ਮੁੱਖ ਤੌਰ ਤੇ ਬੰਦਿਆਂ ਦੀ ਮਾਨਸਿਕ ਬਣਤਰ ਇਕੋ ਜਿਹੀ ਹੁੰਦੀ ਹੈ ,
ਇਹ ਤਾਂ ਉਨ੍ਹਾਂ ਦੀਆਂ ਆਦਤਾਂ ਹੀ ਹਨ ਜੋ ਉਨ੍ਹਾਂ ਨੂੰ ਇਕ ਦੂਜੇ ਤੋਂ ਵੱਧ ਦਰਸਾਉਂਦੀਆਂ ਹਨ।
Sandeep Kaur
ਨੈਣਾ ਨਾਲ ਨੈਣਾ ਦੀ ਗੱਲ ਨੂੰ ਤੂੰ ਪੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ
‘‘ਤੇਰੇ ਫੈਸਲੇ ਲਈ ਤੈਨੂੰ ਮੁਬਾਰਕਾਂ ਪੀਤੀ, ਪਰ ਮੇਰਾ ਫੈਸਲਾ ਅਟੱਲ ਏ।”
‘‘ਪਿਆਰ ਤਾਂ ਪ੍ਰੀਤਮ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ, ਪਰ ਮੇਰੀ ਮਜ਼ਬੂਰੀ ਏ ਮੈਂ ਮਾਪਿਆਂ ਦੇ ਵਿਰੁੱਧ ਨਹੀਂ ਜਾ ਸਕਦੀ ਅਤੇ ਨਾ ਹੀ ਤੇਰੇ ਜਿਹਾ ਕਠੋਰ ਫੈਸਲਾ ਹੀ ਕਰ ਸਕਦੀ ਹਾਂ।”
‘‘ਤੇਰੇ ਬਿਨਾਂ ਜੀਣਾ ਮੇਰੇ ਲਈ ਕੋਈ ਅਰਥ ਵੀ ਤਾਂ ਨਹੀਂ ਰੱਖਦਾ।
“ਤੂੰ ਫੈਸਲੇ ਕਦੇ ਵੀ ਬਦਲਿਆ ਨਹੀਂ ਕਰਦਾ। ਪਰ ਇਹ ਕੰਮ ਮੇਰੇ ਸੌਹਰੀ ਜਾਣ ਤੋਂ ਇੱਕ ਦੋ ਦਿਨ ਪਿੱਛੋਂ ਕਰੀਂ। ਹਾਂ ਸੱਚ ਇੱਕ ਆਖਰੀ ਮੰਗ ਪੂਰੀ ਕਰੇਗਾ।”
“ਹਾਂ ਦੱਸ।”
ਜਿਹੜੀ ਮੈਂ ਆਪਣੇ ਨਾਮ ਲਿਖੇ ਵਾਲੀ ਰਿੰਗ ਤੈਨੂੰ ਦੇ ਕੇ ਪੁੱਠੀ ਰੀਤ ਚਲਾਈ ਸੀ, ਉਹ ਵਾਪਸ ਕਰਦੇ ਤਾਂ ਜੋ ਤੇਰੇ ਪਿੱਛੋਂ ਕੋਈ ਉਸ ਦਾ ਨਜਾਇਜ ਫਾਇਦਾ ਨਾ ਉਠਾ ਸਕੇ।
ਚੰਗਾ ਯਾਦ ਕਰਵਾ ਤਾ, ਉਹ ਤਾਂ ਮੈਂ ਭੁੱਲ ਹੀ ਗਿਆ ਸੀ। ਐਹ ਲੈ ਫੜ ਆਪਣੀ ਰਿੰਗ।”
‘‘ਗੁੱਸਾ ਤਾਂ ਨੀ ਕੀਤਾ।
“ਇਹ ਤਾਂ ਖੁਸ਼ੀ ਵਾਲੀ ਗੱਲ ਏ, ਹੁਣ ਮੈਨੂੰ ਮਰਨ ਦੀ ਵੀ ਕਾਹਲ ਨਹੀਂ ਰਹੀ। ਕਿਸੇ ਸਿੱਧੀ ਰਿੰਗ-ਰੀਤ ਵਾਲੀ ਨੂੰ ਪਰਖ ਕੇ ਵੇਖ ਲੈਣਾ ਚਾਹੁੰਦਾ ਹਾਂ। ਸਾਇਦ ਉਹ ਰਿੰਗ ਨਾਲੋਂ ਜਿੰਦਗੀ ਨੂੰ ਕੀਮਤੀ ਸਮਝਦੀ ਹੋਵੇ।
ਕਿਸ਼ਤੀ ਡੁੱਬਣ ਦਾ ਤਾਂ ਮੈੰਨੂ ਗਮ ਨਹੀਂ ਸੀ ,
ਪਰ ਜਿੱਥੇ ਕਿਸ਼ਤੀ ਡੁੱਬੀ , ਉੱਥੇ ਪਾਣੀ ਹੀ ਨਹੀਂ ਸੀ , ,,
ਸੀਤਾ ਰਾਣੀ ਨੂੰ ਉਸਦੇ ਸੋਹਰਿਆਂ ਨੇ ਦੁਸ਼ਨ ਲਾਕੇ ਘਰੋਂ ਕੱਢ ਦਿੱਤਾ ਸੀ। ਘਰੋਂ ਨਿਕਲਕੇ ਵੀ ਉਸ ਲਈ ਬੜੇ ਸਹਾਰੇ ਸਨ। ਮਾਪਿਆਂ ਦਾ ਚੰਗਾ ਘਰ ਸੀ। ਸਰਦੇ ਪੁਜਦੇ ਭਾਈ ਸਨ ਜਿਨਾਂ ਦੀਆਂ ਕਲਾਈਆਂ ਉਤੇ ਉਹ ਰਕਸ਼ਾ-ਬੰਧਨ ਬੰਣਿਆਂ ਕਰਦੀ ਸੀ। ਪਰ ਉਸ ਨੇ ਆਪਣਾ ਸਹਾਰਾ ਆਪ ਬਣਨ ਦਾ ਫੈਸਲਾ ਕਰ ਲਿਆ ਸੀ। ਉਹ ਚੰਗੀ ਵਿੱਦਿਆ ਪ੍ਰਾਪਤ ਕਰਕੇ ਸਕੂਲ ਵਿੱਚ ਸਾਇੰਸ ਮਿਸਟਰੈਸ ਲੱਗੀ ਹੋਈ ਸੀ।
ਉਹ ਕਰਾਏ ਦਾ ਕਮਰਾ ਲੈ ਕੇ ਉਸੇ ਪਿੰਡ ਵਿੱਚ ਰਹਿਣ ਲੱਗ ਗਈ ਸੀ ਜਿੱਥੇ ਉਹ ਪੜ੍ਹਾਉਂਦੀ ਸੀ। ਉਸ ਨੇ ਪਿੰਡ ਦੀ ਇੱਕ ਵਿਧਵਾ ਜਨਾਨੀ ਨੂੰ ਘਰ ਦੇ ਕੰਮਾਂ ਲਈ ਅਤੇ ਆਪਣੇ ਦਿਲ ਪਰਚਾਵੇ ਲਈ ਨੌਕਰੀ ਉੱਤੇ ਰੱਖ ਲਿਆ ਸੀ। ਘਰ ਦੇ ਖਲਜਗਣ ਵਿੱਚੋਂ ਨਿੱਕਲ ਕੇ, ਉਹ ਸ਼ਾਂਤ ਅਤੇ ਸਹਿਯੋਗ ਦੇ ਵਾਤਾਵਰਣ ਵਿੱਚ ਪੁੱਜ ਗਈ ਸੀ। ਉਹ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਨਾਲ ਆਰਥਕ ਮਦਦ ਵੀ ਕਰਨ ਲੱਗ ਗਈ ਸੀ। ਉਸਦੇ ਸੁਭਾ ਵਿੱਚ ਪਿਆਰ, ਮਿਠਾਸ ਅਤੇ ਹਲੀਮੀ ਵਰਗੇ ਮਹਾਨ ਗੁਣ ਸਥਾਪਤ ਹੋ ਗਏ ਸਨ ਅਤੇ ਮੁਸ਼ਕਰਾਹਟ ਉਸ ਦਾ ਸਦੀਵੀ ਗਹਿਣਾ ਬਣ ਗਈ ਸੀ।
ਸਕੂਲ ਦਾ ਸਾਰਾ ਸਟਾਫ ਉਸਦੀ ਕਦਰ ਕਰਦਾ ਸੀ ਅਤੇ ਪਿੰਡ ਦੀਆਂ ਦੁਖੀ ਜਨਾਨੀਆਂ ਦਾ ਤਾਂ ਉਹ ਜੀਵਨ ਸਹਾਰਾ ਹੀ ਬਣ ਗਈ ਸੀ। ਉਸ ਨੂੰ ਹੁਣ ਕੰਮਾਂ ਵਿੱਚ ਵਿਹਲ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਸੀ।
ਉਹ ਸਕੂਲ ਜਾਣ ਲਈ ਕਾਹਲੀ ਕਾਹਲੀ ਤਿਆਰ ਹੋ ਰਹੀ ਸੀ। ਉਸ ਦੀ ਮਾਈ ਆਪਣੇ ਪੇਕੇ ਗਈ ਹੋਣ ਕਰਕੇ ਅੱਜ ਰੋਟੀ ਵੀ ਉਸ ਨੂੰ ਆਪ ਹੀ ਬਣਾਉਣੀ ਪਈ।
ਸੀ।
ਉਸ ਦੇ ਬੂਹੇ ਉੱਤੇ ਦਸਤਕ ਹੋਈ। ਜਦ ਉਸ ਨੇ ਬੂਹਾ ਖੋਲਿਆ ਤਾਂ ਸਿਰ ਝੁਕਾਈ ਉਸ ਦਾ ਪਤੀ ਖੜ੍ਹਾ ਸੀ।
“ਮੈਂ ਅਗਣ ਪਿਖਿਆ ਦੇਣ, ਆਇਆ ਹਾਂ।” ‘ਜੀ ਆਇਆਂ ਨੂੰ ਮੇਰੇ ਰਾਮ, ਭੀਲਣੀ ਦੀ ਯਾਦ ਤਾਂ ਆਈ।” ਉਸਨੇ ਮੁਸ਼ਕਰਾਕੇ ਪਤੀ ਦਾ ਸਵਾਗਤ ਕੀਤਾ।
ਦਿਲ ਤੋਂ ਬਹੁਤ ਕਰੀਬ ਨੇ ਅੱਜ ਵੀ
ਬਸ ਖਫ਼ਾ ਜਿਹੇ ਨੇ ਇੱਕ ਦੂਜੇ ਤੋਂ.
ਸ਼ਹਿਰ ਵਿੱਚ ਸਕੂਟਰ ਉਤੇ ਜਾ ਰਹੀ ਅੱਧਖੜ ਜਿਹੀ ਜੋੜੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਸੀ। ਲੋਕਾਂ ਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਪਤੀ ਦੇ ਵਧੇਰੇ ਸੱਟਾਂ ਸਨ ਪਰ ਉਹ ਹੋਸ਼ ਵਿੱਚ ਸੀ। ਪਤਨੀ ਘੱਟ ਸੱਟਾਂ ਨਾਲ ਵੀ ਬੇਹੋਸ਼ ਸੀ।
ਡਾਕਟਰਾਂ ਨੇ ਮੁਢਲੀ ਸਹਾਇਤਾ ਦੇਕੇ ਦੋਵਾਂ ਦੇ ਪਟੀਆਂ ਕਰਕੇ ਇਲਾਜ ਆਰੰਭ ਕਰ ਦਿੱਤਾ ਸੀ।ਰਿਸਤੇਦਾਰ ਅਤੇ ਜਾਣ ਪਹਿਚਾਣ ਵਾਲੇ ਹਸਪਤਾਲ ਵਿੱਚ ਇਕੱਠੇ ਹੋ ਰਹੇ ਸਨ।
‘ਮੇਰੀ ਘਰ ਵਾਲੀ ਦਾ ਕੀ ਹਾਲ ਏ?? ਪਤੀ ਨੂੰ ਆਪਣੇ ਨਾਲੋਂ ਪਤਨੀ ਦਾ ਵਧੇਰੇ ਫਿਕਰ ਸੀ।
‘ਉਹ ਠੀਕ ਏ, ਤੁਸੀਂ ਚੁੱਪ ਰਹੋ। ਨਰਸ ਨੇ ਨਸੀਹਤ ਕੀਤੀ।
‘ਮੈਨੂੰ ਕੁਝ ਨੀ ਹੁੰਦਾ ਤੁਸੀਂ ਉਸ ਦਾ ਫਿਕਰ ਕਰੋ। ਪਤੀ ਦਾ ਪਤਨੀ ਵੱਲ ਹੀ ਧਿਆਨ ਸੀ।
‘ਉਸ ਨੂੰ ਹੋਸ਼ ਆ ਗਈ ਏ, ਉਹ ਠੀਕ ਏ।” ਦੂਜੀ ਨਰਸ ਨੇ ਆਉਂਦਿਆਂ ਹੀ ਤਸੱਲੀ ਕਰਾ ਦਿੱਤੀ ਸੀ।
“ਉਸ ਨੂੰ ਦੱਸ ਦਿਓ, ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰੇ। ਪਤੀ ਨੇ ਦਰਦ ਵਿੱਚ ਚੀਸ ਵੱਟਕੇ ਅੱਖਾਂ ਮੀਟ ਲਈਆਂ। ਪਤੀ ਨੇ ਅੱਖਾਂ ਖੋਲਕੇ ਆਸੇ ਪਾਸੇ ਵੇਖਿਆ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ।
‘ਚੰਗਾ ਫਿਰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀਂ, ਤੇ ਨਾਲੇ ਜਮੀਨ ਠੇਕੇ ਚੜ੍ਹਾ ਦਿਓ।” ਉਹ ਪਰਾਈਆਂ ਪੀੜਾਂ ਵਿੱਚ ਪੀੜ ਮੁਕਤ ਹੋ ਗਿਆ।
ਰਾਗੀ ਸ਼ਾਂਤ ਸਿੰਘ ਬੜੇ ਬੇਚੈਨ ਸਨ। ਦੁਪਹਿਰ ਵੇਲੇ ਜਦ ਉਹ ਘਰ ਆਰਾਮ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਕਿੱਲੀ ਨਾਲ ਟੰਗੀ ਕਮੀਜ਼ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਲਿਆ ਸੀ। ਸਾਰੇ ਪਰਿਵਾਰ ਤੋਂ ਪੁੱਛਿਆ ਗਿਆ ਪਰ ਨੋਟ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ।
ਘਰ ਵਿੱਚ ਜਦ ਨੋਟ ਬਾਰੇ ਰੌਲਾ ਪਿਆ ਹੋਇਆ ਸੀ ਤਾਂ ਰਾਗੀ ਦਾ ਦਸ ਸਾਲ ਦਾ ਲੜਕਾ ਘਰ ਵਿਚ ਦਾਖਲ ਹੋਇਆ। ਉਹ ਕੀਰਤਨ ਹੁੰਦੇ ਸਮੇਂ ਟੱਲੀਆਂ ਵਜਾਇਆ ਕਰਦਾ ਸੀ ਅਤੇ ਕੀਰਤਨ ਦੀਆਂ ਸਾਖੀਆਂ ਨੂੰ ਬੜੇ ਧਿਆਨ ਨਾਲ ਸੁਣਿਆ ਕਰਦਾ ਸੀ। ਪਿਤਾ ਨੇ ਨੋਟ ਬਾਰੇ ਲੜਕੇ ਤੋਂ ਵੀ ਪੁੱਛਿਆ।
“ਹਾਂ ਪਿਤਾ ਜੀ ਉਹ ਨੋਟ ਮੈਂ ਹੀ ਲੈ ਕੇ ਗਿਆ ਸੀ। ਆਪਜੀ ਵੀ ਬੜੇ ਖੁਸ਼ ਹੋਵੋਗੇ ਕਿ ਮੈਂ ਅੱਜ ਬਹੁਤ ਹੀ ਵੱਡਾ ਪਰ-ਉਪਕਾਰ ਦਾ ਕੰਮ ਕਰਕੇ ਆਇਆ ਹਾਂ। ਉਨ੍ਹਾਂ ਸਾਰੇ ਰੁਪਿਆਂ ਨਾਲ ਮੈਂ ਬਹੁਤ ਸਾਰੇ ਕੋਹੜੀਆਂ ਨੂੰ ਭੋਜਨ ਛਕਾ ਦਿੱਤਾ ਏ ਤੇ
…….)
ਉਸ ਦੇ ਮੂੰਹ ਉੱਤੇ ਇੱਕ ਜੋਰ ਦੀ ਥੱਪੜ ਵੱਜਿਆ, “ਇਹ ਤੂੰ ਕੀ ਮੂਰਖਤਾ ਕੀਤੀ ਏ, ਚੋਰ ਕਿਤੋਂ ਦਾ।”
‘‘ਪਰ ਪਿਤਾ ਜੀ ਮੈਂ ਤਾਂ ਸੱਚਾ-ਸੌਦਾ ਕੀਤਾ ਏ।”
ਜ਼ਿੰਦਗੀ ਵਿੱਚੋਂ ਹਰ ਕਿਸਮ ਦਾ ਤਸ਼ਦੱਦ ਕੱਢੇ ਬਿਨਾ ਸੁਹਣੀ ਸਭਿਅਤਾ ਦਾ ਸੁਪਨਾ ਨਹੀਂ ਦੇਖਿਆ ਜਾ ਸਕਦਾ।
Gurbaksh Singh
ਮੈਂ ਕਿਤਾਬ ਬਣ ਜਾਵਾਂਗੀ
ਤੂੰ ਮੈਨੂੰ ਪੜਣ ਵਾਲਾਂ ਤਾਂ ਬਣ
ਮੈਂ ਤੇਰੇ ਲਈ ਸਭ ਕੁਝ ਕਰ ਜਾਵਾਂਗੀ
ਤੂੰ ਮੈਨੂੰ ਸਮਝਾਉਣ ਵਾਲਾਂ ਤਾਂ ਬਣ..
ਵੱਡੇ ਸਰਦਾਰ ਜੋਰਾਵਰ ਸਿੰਘ ਦੇ ਘਰ ਕੁੜੀਆਂ ਦੀ ਭਰਮਾਰ ਸੀ। ਉੱਚੀਆਂ ਕੰਧਾਂ ਵਾਲੀ ਹਵੇਲੀ ਉਨ੍ਹਾਂ ਦੀ ਦੁਨੀਆ ਸੀ। ਆਸੇ ਪਾਸੇ ਸਖਤ ਪਹਿਰਾ ਸੀ ਅਤੇ ਬਾਹਰਲੀ ਹਵਾ ਉਨ੍ਹਾਂ ਲਈ ਵਰਜਤ ਫਲ ਸੀ।
ਆਪਣੇ ਪਿਤਾ ਦੀ ਰੀਸ ਕਰਦਿਆਂ ਕੁੜੀਆਂ ਨੇ ਆਪਣੀ ਪਸੰਦ ਦੇ ਕੁੱਤੇ ਪਾਲੇ ਹੋਏ ਸਨ। ਕੁੱਤਿਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਕੱਦ, ਕੁੜੀਆਂ ਦੀਆਂ ਉਮਰਾਂ ਅਨੁਸਾਰ ਹੋਇਆ ਕਰਦੇ ਸਨ। ਛੋਟੀਆਂ ਬੇਬੀਆਂ ਚਿੱਟੇ ਪੱਪੀ ਹੀ ਰੱਖਦੀਆਂ ਸਨ। ਉਹ ਆਮ ਕੁੱਤਿਆਂ ਨਾਲ ਖੇਡਦੀਆਂ, ਕਦੇ ਪਿਆਰ ਕਰਦੀਆਂ ਅਤੇ ਕਦੇ ਸਖਤ ਗਲਤੀ ਦੀ ਸਜਾ ਸੰਗਲੀ ਵਿੱਚ ਹੀ ਬਦਲ ਦਿੰਦੀਆਂ ਸਨ। ਉਨ੍ਹਾਂ ਦੀਆਂ ਗੱਲਾਂ ਦਾ ਕੁੱਤਿਆਂ ਦੀਆਂ ਆਦਤਾਂ ਦੀ ਵਿਆਖਿਆ ਹੀ ਹੁੰਦੀ।
‘ਮੁੰਡਿਆਂ ਨੂੰ ਕੁੜੀਆਂ ਕੁੱਤਿਆਂ ਵਾਂਗ ਹੀ ਤਾਂ ਪਾਲਦੀਆਂ ਹਨ। ਪਹਿਲੀ ਕੁੜੀ ਬੋਲੀ।
‘ਕਈ ਕੁੱਤੇ ਵੀ ਮੁੰਡਿਆਂ ਵਾਲੇਨਖਰੇ ਕਰਨ ਲੱਗ ਜਾਂਦੇ ਹਨ। ਦੂਜੀ ਦਾ ਵਿਚਾਰ ਸੀ।
‘ਆਪਣੇ ਘਰ ਕੁੱਤੇ ਅਤੇ ਮੁੰਡੇ ਦਾ ਫਰਕ ਹੀ ਕਿਹੜਾ ਰਹਿ ਗਿਆ ਏ’ ਤੀਜੀ ਨੇ ਆਪਣੇ ਦੁਖੀ ਦਿਲ ਦੀ ਭੜਾਸ ਕੱਢੀ।
“ਮੁੰਡਾ ਤਾਂ ਮੁੰਡਾ ਹੀ ਹੁੰਦਾ ਏ। ਉਹ ਵੱਢਦਾ ਨਹੀਂ ਅਤੇ ਨਾ ਹੀ ਭੌਕਦਾ ਏ। ਉਸ ਨੂੰ ਮਨੁੱਖੀ ਪਿਆਰ ਦਾ ਵੱਲ ਵੀ ਹੁੰਦਾ ਏ।” ਚੌਥੀ ਦਾ ਤਜਰਬਾ ਬੋਲਿਆ।
ਸਾਰੀ ਹਵੇਲੀ ਵਿੱਚ ਚੁੱਪ ਚਾਂਦ ਹੋ ਗਈ। ਵੱਡਾ ਸਰਦਾਰ ਆਪਣੇ ਸਧਾਰਨ ਮੁੰਡਿਆਂ ਅਤੇ ਦਰਸ਼ਨੀ ਕੁੱਤਿਆਂ ਨਾਲ ਸ਼ਿਕਾਰ ਤੋਂ ਵਾਪਸ ਆ ਗਿਆ ਸੀ। ਲਹੂ ਲੁਹਾਣ ਹਰਨੀਆਂ ਦੇ ਸ਼ਿਕਾਰ ਨੂੰ ਅੰਦਰ ਭੇਜਕੇ ਪਾਲਤੂ ਕੁੱਤਿਆਂ ਨੂੰ ਸੰਗਲੀਆਂ ਪਾਈਆਂ ਜਾ ਰਹੀਆਂ ਸਨ।
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ ,
ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ ,,