ਬਾਹਰੋਂ ਸੁਲਝੇ ਹੋਏ ਦਿਖਣ ਲਈ
ਅੰਦਰ ਬਹੁਤ ਉੱਲਝਣਾ ਪੈਂਦਾ ਹੈ
Sandeep Kaur
ਜ਼ਿੰਦਗੀ ਦੀ ਦੌੜ ‘ਚ ਭਾਵੇਂ ਥੋੜਾ ਪਿੱਛੇ ਰਹਿ ਜਾਈਂ
ਪਰ ਆਪਣੇ ਬੁੱਢੇ ਮਾਂ-ਬਾਪ ਦਾ ਹੱਥ ਨਾ ਛੱਡੀਂ
ਤੂੰ ਚੰਗਾ ਹੋਵੇਂਗਾ ਆਪਣੇ ਲਈ
ਮੈਂ ਬੁਰਾ ਵਾਂ ਜ਼ਮਾਨਾ ਜਾਣਦਾ ਵਾਂ
ਚੱਲੋ ਜ਼ਿੰਦਗ਼ੀ ਨੂੰ ਥੋੜਾ ਹੋਰ ਜਿਓਨੇ ਆਂ
ਚੱਲੋ ਇੱਕ ਕੱਪ ਚਾਹ ਹੋਰ ਪੀਨੇ ਆ
ਖੂੰਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ
ਗੱਲਬਾਤ ਘੱਟਦੀ ਰਹੇ ਰਿਸ਼ਤਾ ਮੁੱਕ ਜਾਂਦਾ
ਦਿਨ ਬੀਤ ਜਾਂਦੇ ਨੇ ਯਾਦ ਪੁਰਾਣੀ ਬਣ ਕੇ
ਗੱਲਾ ਰਹਿ ਜਾਂਦੀਆਂ ਨੇ ਬਸ ਇੱਕ ਕਹਾਣੀ ਬਣ ਕੇ
ਪਰ ਬਾਪੂ ਤਾ ਹਮੇਸ਼ਾ ਦਿਲ ਵਿਚ ਰਹੁਗਾ
ਕਦੇ ਮੁਸਕਾਨ ਤੇ ਕਦੇ ਅੱਖਾਂ ਦਾ ਪਾਣੀ ਬਣ ਕੇ
ਖੌਫ ਤਾਂ ਅਵਾਰਾ ਕੁੱਤੇ ਵੀ ਮਚਾਉਂਦੇ ਨੇਂ
ਪਰ ਦਹਸ਼ਤ ਹਮੇਸ਼ਾਂ ਸ਼ੇਰ ਦੀ ਹੁੰਦੀ ਆ
ਮੰਜ਼ਿਲਾਂ ਦੀਆਂ ਗੱਲਾਂ ਛੱਡੋ ਕਿਹਨੂੰ ਮਿਲੀਆਂ ਨੇਂ
ਇੱਕ ਸਫ਼ਰ ਚੰਗਾ ਲੱਗਿਆ ਇੱਕ ਕੱਪ ਚਾਹ ਦੇ ਲਈ
ਅਸੀਂ ਉਹਨਾਂ ਚੋ ਆਂ ਜੇ ਲੁੱਟੇ ਵੀ ਜਾਈਏ
ਤਾਂ ਵੀ ਆਖੀਦਾ ਰੱਬ ਦਾ ਦਿੱਤਾ ਬਹੁਤ ਕੁਝ ਆ
ਉਂਝ ਡਰ ਤੇ ਦੁਨੀਆਂ ਜੁੱਤੀ ਥੱਲੇ ਰੱਖਦੇ ਆਂ
ਬਸ ਇੱਕ ਝਿੜਕ ਬਾਪੂ ਦੀ ਰਵਾ ਦਿੰਦੀ ਸਾਨੂੰ
ਉਮਰ ਬਹੁਤ ਬਾਕੀ ਆ ਹਾਲੇ
ਹਾਦਸੇ ਵੀ ਬਹੁਤ ਹੋਣਗੇ
ਯਾਦਾਂ ‘ਚ ਤੂੰ ਹੋਵੇਂ ਹੱਥਾਂ ਵਿੱਚ ਚਾਹ ਹੋਵੇ
ਫਿਰ ਸਾਡੀ ਖੁਸ਼ਨੁਮਾ ਸਵੇਰ ਦੀ ਵਾਹ ਵਾਹ ਹੋਵੇ