ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
Sandeep Kaur
ਜਿੱਤ ਹਮੇਸ਼ਾਂ ਹੀ ਸਵਾਗਤਯੋਗ ਹੁੰਦੀ ਹੈ, ਚਾਹੇ ਉਹ ਸੰਜੋਗ ਪ੍ਰਾਪਤ ਹੋਈ ਹੋਵੇ ਜਾਂ ਸਾਹਸ ਨਾਲ।
Aristotle
ਦੁਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ
ਸੂਟ ਦਾ ਉਹ ਰੰਗ ਪਾਉਣ ਦਾ ਕੀ ਫਾਇਦਾ
ਜੋ ਜੱਚੇ ਹੀ ਨਾ
ਸਾਡੀ ਟੌਹਰ ਕੱਢਣ ਦਾ ਕੀ ਫਾਇਦਾ
ਜੇ ਦੇਖ ਕੇ ਗੁਆਂਢ ਮੱਚੇ ਹੀ ਨਾ
ਸਦਾ ਜਿਉਂਦੇ ਰਹਿਣ ਲਈ ਕਦਾਚਿਤ ਯਤਨ ਨਾ ਕਰੋ ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਗੇ।
George Bernard Shaw
ਸੁਭਾਅ ਤਾਂ ਬੜਾ ਨਰਮ ਏ ਪਰ ਜੇ ਕੋਈ ਦਿਲੋਂ ਲਹਿ ਜਾਵੇ ਉਹਦੇ ਲਈ ਨੀ ਰਹਿੰਦਾ
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ
ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ , ਉਮਰ 28 ਸਾਲ ਆ , ਮੈਂ govt job ਕਰਦੀ ਆ , ਮੈਂ ਇੱਕ ਮੁੰਡੇ ਨੂੰ insta ਤੇ follow ਕਰਦੀ ਸੀ , ਉਹ ਵੀ ਅੰਮ੍ਰਿਤਸਰ ਦਾ ਸੀ , ਉਸਨੇ ਮੈਨੂੰ ਮਿਲਣ ਨੂੰ ਕਿਹਾ ਜਿੱਥੇ ਮੈਂjob ਕਰਦੀ ਸੀ, ਮੈਂ ਹਾਮੀ ਭਰ ਦਿੱਤੀ ਪਰ ਉਸ ਦਿਨ ਮੇਰੇ ਕੋਲੋਂ ਜਾਇਆ ਨਹੀਂ ਗਿਆ।
ਮੰਮੀ ਨੂੰ ਕੈਂਸਰ ਸੀ ਸੋ ਮੈਂ ਮੰਮੀ ਨੂੰ ਲੈਕੇ ਜਲੰਧਰ ਗਈ ਸੀ , ਮੈਂ ਜਦੋਂ ਮੰਮੀ ਬਾਰੇ ਦਸਿਆ ਉਸਨੇ ਮੈਨੂੰ understand ਕੀਤਾ
ਮੇਰੇ ਘਰਦੇ ਮੁੰਡਾ ਵੇਖ ਰਹੇ ਸੀ ਮੰਮੀ last ਸਟੇਜ ਤੇ ਸੀ , ਸੋ ਕਾਹਲੀ ਸੀ ਘਰ ਮੇਰੇ ਰਿਸ਼ਤੇ ਲਈ । ਅਸੀਂ ਇੱਕ ਦੂਜੇ ਨੂੰ like ਕਰਨ ਲੱਗੇ ਸੀ ਪਰ ਮੇਰੀ ਭੂਆ ਜੀ ਨੇ ਮੈਨੂੰ ਬਿਨਾ ਦੱਸੇ ਹਾਂ ਕਰ ਦਿੱਤੀ ਕਿਸੇ ਹੋਰ ਮੁੰਡੇ ਲਈ ।
ਪਰ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ , ਉਹ ਖੁਸ ਹੋਏ , ਥੋੜੇ ਦਿਨਾਂ ਬਾਹਦ ਮੰਮੀ ਕਾਫੀ serious ਹੋ ਗਏ , ਉਹ ਬੋਲਣੋਂ ਵੀ ਹੱਟ ਗਏ , : ਮੈਂ ਕਾਫੀ ਡਰ ਗਈ, 3 ਦਿਨਾਂ ਬਾਹਦ ਮੰਮੀ ਬੋਲੇ , ਉਹ ਮੁੰਡਾ ਆਪਣੇ ਪਰਿਵਾਰ ਨਾਲ ਮੰਮੀ ਨੂੰ ਵੇਖਣ ਆਇਆ
ਮੰਮੀ ਬਹੁਤ ਖੁਸ਼ ਹੋਏ | ਭੂਆ ਨੇ ਬਹੁਤ ਕੋਸ਼ਿਸ ਕੀਤੀ ਡੈਡੀ ਨੂੰ ਵੀ ਕਿਹਾ ਮੁੰਡਾ ਮਾੜਾ ਆ , ਸਾਡੀ ਜਾਤ ਦਾ ਨਹੀਂ, ਡੈਡੀ ਨੂੰ ਮੇਰੇ ਵਿਰੁੱਧ ਭੜਕਾਉਣ ਦੀ ਬਹੁਤ ਕੋਸ਼ਿਸ ਕੀਤੀ । – ਪਰ ਮੰਮੀ – ਡੈਡੀ ਸਮਝ ਗਏ ਭੂਆ ਕਿਉਂ ਇਵੇਂ ਕਰ ਰਹੇ ਆ , ਸੋ ਉਹਨਾਂ ਗੱਲ ਟਾਲ ਦਿਤੀ , ਜਿੰਨੇ ਦਿਨ ਮੰਮੀ ਹੋਸਪਿਤਲ ਰਹੇ ਉਹਨਾਂ ਘਰੋਂ ਰੋਟੀ ਆਉਂਦੀ ਰਹੀ ।
ਮੰਮੀ ਨੂੰ ਛੁੱਟੀ ਮਿਲੀ ਤੇ ਮੇਰਾ ਵਿਆਹ ਕਰ ਦਿੱਤਾ ,ਮੈਨੂੰ ਆਪਣੇ ਸੌਹਰੇ ਘਰ ਹਰ ਖੁਸ਼ੀ ਮਿਲੀ , ਭੂਆ ਮੇਰੇ ਵਿਆਹ ਤੇ ਨਹੀਂ ਆਈ, ਫੇਰ ਦੋ ਮਹੀਨੇ ਬਾਹਦ ਮੰਮੀ ਦੀ death ਹੋ ਗਈ ਰੱਬ ਨੇ ਇੱਕ ਪਿਆਰ ਕਰਨ ਵਾਲਾ ਦੇਕੇ ਦੂਜਾ ਖੇਹ ਲਿਆ , ਹੁਣ ਭੂਆ ਵੀ ਫੋਨ ਕਰਦੀ ਆ ਮਿਲਣ ਵੀ ਆਉਂਦੀ ਐ ,ਮਾਵਾਂ ਵਾਂਗ ਪਿਆਰ ਕਰਦੀ ਆ ,ਮੈਂ ਆਪਣੇ ਸੋਹਰੇ ਘਰ ਖੁਸ ਆ ।