ਹਰੀਜਨ ਬਸਤੀ ਵਿੱਚ ਨਵੇਂ ਖੁਲੇ ਸਕੂਲ ਦੀ ਬੜੀ ਚਰਚਾ ਸੀ। ਸਿਆਣੇ ਬਜ਼ੁਰਗ ਇਸ ਨੂੰ ਸਲਾਹ ਰਹੇ ਸਨ ਅਤੇ ਆਮ ਲੋਕ ਇਸ ਨੂੰ ਸਰਕਾਰ ਦੀ ਵੋਟ ਵਟੋਰ ਸਕੀਮ ਦਾ ਇੱਕ ਹਿੱਸਾ ਦਸ ਰਹੇ ਸਨ। ਬਸਤੀ ਦੀਆਂ ਗਲੀਆਂ ਵਿੱਚ ਫਿਰਦੇ ਅਵਾਰਾ ਬੱਚੇ ਧੜਾ ਧੜ ਸਕੂਲ ਵਿੱਚ ਦਾਖਲ ਹੋ ਰਹੇ ਸਨ। ਕੁੜੀਆਂ ਨੂੰ ਸਕੂਲ ਵਿੱਚ ਪਹਿਲ ਦਿੱਤੀ ਜਾ ਰਹੀ ਸੀ। ਪਰ ਉਨ੍ਹਾਂ ਦੀ ਗਿਣਤੀ ਹਾਲੀ ਆਟੇ ਵਿੱਚ ਲੂਣ ਸਮਾਨ ਹੀ ਸੀ। ਸਕੂਲ ਵਿੱਚ ਦਾਖਲ ਹੋਣ ਵਾਲੇ ਹਰ ਹਰੀਜਨ ਬੱਚੇ ਨੂੰ ਸੌ ਰੁਪਏ ਪ੍ਰਤੀ ਮਹੀਨਾ ਵਜੀਫਾ ਦੇਣ ਦੇ ਨਾਲ, ਉਨ੍ਹਾਂ ਦੇ ਖਾਣ, ਪੀਣ ਅਤੇ ਪਹਿਨਣ ਦਾ ਸਾਰਾ ਖਰਚ ਵੀ ਸਰਕਾਰੀ ਸੀ।
ਵਿਧਵਾ ਅੰਨੀ ਬਸੰਤੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਆਪਣੇ ਦੋਵਾਂ ਬੱਚਿਆਂ ਨੂੰ ਉਹ ਪੜ੍ਹਾਉਣਾ ਤਾਂ ਚਾਹੁੰਦੀ ਸੀ, ਪਰ ਉਹ ਦੋਵੇਂ ਉਸ ਦੀ ਮੰਗਣ ਵਿੱਚ ਸਹਾਇਤਾ ਕਰਦੇ ਸਨ ਜਿਸ ਨਾਲ ਘਰ ਦੀ ਰੋਟੀ ਅਤੇ ਲੋੜਾਂ ਪੂਰੀਆਂ ਹੁੰਦੀਆਂ ਸਨ।
ਉਹ ਦੁਚਿੱਤੀ ਵਿੱਚ ਸੀ ਕਿ ਬੱਚਿਆਂ ਦੇ ਭਵਿੱਖ ਨੂੰ ਗਲੇ ਲਗਾਵੇ ਜਾਂ ਆਪਣੇ ਵਰਤਮਾਨ ਦਾ ਗਲਾ ਘੁੱਟੇ।
Sandeep Kaur
ਮਾਫ਼ ਕਰਕੇ ਉੱਚੇ ਬਣ ਜਾਓ,
ਸਜ਼ਾ ਦੇ ਕੇ ਔਕਾਤ ਦਿਖਾਉਣ ਨਾਲੋ
ਸਮਾਂ ਬਨਾਉਣ ਵਾਲੇ ਨੂੰ ਥੋੜ੍ਹਾ ਸਮਾਂ ਦੇ ਕੇ ਦੇਖੋ
ਉਹ ਤੁਹਾਡਾ ਸਮਾਂ ਬਦਲ ਦੇਵੇਗਾ।
ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ।
ਨਰਿੰਦਰ ਸਿੰਘ ਕਪੂਰ
ਮਹਾਨ ਵਿਅਕਤੀਆਂ ਦੀ ਸੋਚ ਵਿਚ, ਨਵੇਂ ਯੁਗਾਂ ਦੇ ਦਿਸਹੱਦੇ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਸਫ਼ਲਤਾ ਦੀ ਚਾਬੀ ਅਸਫ਼ਲਤਾ ਵਿੱਚ ਵੀ ਲੁਕੀ ਹੋ ਸਕਦੀ ਹੈ,
ਹਰ ਗ਼ਲਤੀ ਕਈ ਵਾਰ ਕੁਝ ਸਿਖਾ ਜਾਂਦੀ ਹੈ ।
ਮੋਰਿਹੀ ਊਸ਼ੇਬਾ
ਇਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ।
ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
William Shakespeare
ਕੋਈ ਵੀ ਮੰਜ਼ਿਲ ਮਨੁੱਖ ਦੀ ਹਿੰਮਤ ਤੋਂ ਵੱਡੀ ਨਹੀਂ ਹੁੰਦੀ
ਹਾਰਦਾ ਉਹੀ ਹੈ , ਜੋ ਲੜਦਾ ਨਹੀਂ
ਨਾ ਕੋਈ ਵਜੂ ਤੇ ਨਾ ਕੋਈ ਸਜਦਾ
ਨਾ ਮੰਨਤ ਮੰਗਣ ਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਦੁੱਖਾਂ ਦੀ ਘਾਣੀ ਮੈਂ ਤੇਲ ਕਢਾਇਆ
ਮੱਥੇ ਦੀ ਤੀਊੜੀ-ਇੱਕ ਰੂੰ ਦੀ ਬੱਤੀ
ਮੈਂ ਮੱਥੇ ਦੇ ਵਿਚ ਪਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਸੋਚਾਂ ਦੇ ਸਰਵਰ ਹੱਥਾਂ ਨੂੰ ਧੋਤਾ
ਮੱਥੇ ਦਾ ਦੀਵਾ ਮੈਂ ਤਲੀਆਂ ਤੇ ਧਰਿਆ
ਤੇ ਰੂਹ ਦੀ ਅੱਗ ਛੁਹਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਤੂੰਹੇਂ ਤਾਂ ਦਿੱਤਾ ਸੀ ਮਿੱਟੀ ਦਾ ਦੀਵਾ
ਮੈਂ ਅੱਗ ਦਾ ਸਗਣ ਉਸੇ ਨੂੰ ਪਾਇਆ
ਤੇ ਅਮਾਨਤ ਮੋੜ ਲਿਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ !Amrita Pritam
ਜਿਵੇਂ ਉੱਬਲਦੇ ਪਾਣੀ ਵਿਚ ਆਪਣਾ ਪਰਛਾਵਾਂ ਨਹੀਂ ਦਿਸਦਾ, ਉਵੇਂ ਹੀ ਗੁੱਸੇ ਵਿੱਚ ਆਪਣਾ ਭਲਾ ਨਜ਼ਰ ਨਹੀਂ ਆਉਂਦਾ।
Mahatma Buddha
ਖੁਦ ਨੂੰ ਕਮਜ਼ੋਰ ਸਮਝਣਾ, ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ।
ਪੁਰਾਣੀ ਵਰਜਨ ਅਨੁਸਾਰ ਇੱਕ ਸ਼ੇਰ ਨੂੰ ਚੂਹਾ ਨੀਂਦ ਵਿੱਚੋਂ ਜਗਾ ਦਿੰਦਾ ਹੈ, ਸ਼ੇਰ ਗੁੱਸੇ ਨਾਲ ਉਸਨੂੰ ਘੂਰਦਾ ਹੈ ਅਤੇ ਉਸਨੂੰ ਮਾਰਨ ਲੱਗਦਾ ਹੈ। ਚੂਹਾ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਅਜਿਹੇ ਨਿੱਕੇ ਜਿਹੇ ਦਾ ਸ਼ਿਕਾਰ ਕਰਨਾ ਸ਼ੇਰ ਦੀ ਸ਼ਾਨ ਨੂੰ ਸ਼ੋਭਾ ਨਹੀਂ ਦਿੰਦਾ। ਸ਼ੇਰ ਇਸ ਦਲੀਲ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਉਸਨੂੰ ਛੱਡ ਦਿੰਦਾ ਹੈ। ਬਾਅਦ ਵਿਚ, ਸ਼ੇਰ ਸ਼ਿਕਾਰੀਆਂ ਦੇ ਜਾਲ ਵਿੱਚ ਫਸ ਜਾਂਦਾ ਹੈ। ਇਸ ਦੀਆਂ ਆਵਾਜ਼ਾਂ ਸੁਣ ਕੇ ਚੂਹੇ ਨੂੰ ਇਸ ਦੇ ਰਹਿਮ ਦੀ ਯਾਦ ਆਉਂਦੀ ਹੈ ਅਤੇ ਉਹ ਰੱਸੀਆਂ ਕੁਤਰ ਕੇ ਇਸ ਨੂੰ ਆਜ਼ਾਦ ਕਰ ਦਿੰਦਾ ਹੈ। ਕਹਾਣੀ ਦੀ ਨੈਤਿਕ ਸਿਖਿਆ ਹੈ ਕਿ ਕੀਤੇ ਰਹਿਮ ਦਾ ਇਨਾਮ ਮਿਲਦਾ ਹੈ ਅਤੇ ਕੋਈ ਵੀ ਪ੍ਰਾਣੀ ਇੰਨਾ ਛੋਟੇ ਨਹੀਂ ਹੁੰਦਾ ਕਿ ਕਿਸੇ ਵੱਡੇ ਦੀ ਮਦਦ ਨਾ ਕਰ ਸਕੇ।
ਸਿੱਖਿਆ:- ਕਰ ਭਲਾ ਹੋ ਭਲਾ