ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।
Sandeep Kaur
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਖਾਵੇ ਝੂਟੇ,
ਪੈਰੀਂ ਝਾਂਜਰਾਂ ਪਾਈਆਂ।
ਗਿੱਧਿਆਂ ਵਿੱਚ ਨੱਚਦੀ ਫਿਰਾਂ,
ਦੇਵੇ ਰੂਪ ਦੁਹਾਈਆਂ।
ਇਕਾਂਤ ਵਿਚ ਜਿਹੜਾ ਖੁਸ਼ੀ ਮਹਿਸੂਸ ਕਰਦਾ ਹੈ, ਉਹ ਜਾਂ ਤਾਂ ਜੀਵ ਹੈ ਜਾਂ ਫਿਰ ਰੱਬੀ।
Francis Bacon
ਕਦੇ ਚਮਚੇ ਹੁੰਦੇ ਸੀ ਚਾਂਦੀ ਦੇ
ਅੱਜ ਕਲ ਚਮਚਿਆਂ ਦੀ ਚਾਂਦੀ ਆ
ਜੇ ਮੁੰਡਿਆਂ ਵੇ ਮੈਨੂੰ ਨਾਲ ਲਿਜਾਣਾ ,
ਮਾਂ ਦਾ ਦਰ ਤੂੰਚੱਕ ਮੁੰਡਿਆਂ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆਂ,
ਵੇ ਮੈ ………,
ਪੰਛੀਆਂ ਤੋਂ ਸਿੱਖੋ ਰਾਤ ਹੁੰਦੇ ਹੀ ਸੌਂ ਜਾਣਗੇ
ਸਵੇਰੇ ਜਲਦੀ ਉੱਠਣਗੇ
ਆਪਣਾ ਆਹਾਰ ਕਦੇ ਨਹੀਂ ਬਦਲਦੇ
ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦੇਣਗੇ
ਆਪਸ ਵਿੱਚ ਮਿਲ ਜੁਲ ਕੇ ਰਹਿਣਗੇ
ਕੁਦਰਤ ਦੇ ਨਿਯਮਾਂ ਦੇ ਵਿਰੁੱਧ ਨਹੀਂ ਜਾਣਗੇ
ਬਹੁਤ ਬਰਕਤ ਆ ਤੇਰੇ ਇਸ਼ਕ ਚ
ਜਦੋਂ ਦਾ ਹੋਇਆ ਵੱਧਦਾ ਈ ਜਾ ਰਿਹਾ
ਬਣਾ ਕੇ ਦੀਵੇ ਮਿੱਟੀ ਦੇ ਇਨ੍ਹਾਂ ਨੇ ਵੀ ਜ਼ਰਾ ਜਿਹੀ ਆਸ ਰੱਖੀ ਹੈ,
ਇਨ੍ਹਾਂ ਦੀ ਮਿਹਨਤ ਖਰੀਦੋ ਦੋਸਤੋਂ ਇਨ੍ਹਾਂ ਦੇ ਘਰ ਵੀ ਦੀਵਾਲੀ ਹੈ।
ਜੇ ਵਰਤੀ ਨਾ ਜਾਵੇ ਤਾਂ ਯੋਗਤਾ, ਅਯੋਗਤਾ ਬਣ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਚੁੱਪ ਨਾ ਸਮਝੀ ਸਬਰ ਆ ਹਜੇ “
ਤੋੜ ਵੀ ਦਿੰਦੇ ਕਦਰ ਆ ਹਜੇ
ਜ਼ਿੰਦਗੀ ਆਪਣੇ ਆਪ ਨੂੰ ਲੱਭਣ
ਬਾਰੇ ਨਹੀਂ ਖ਼ੁਦ ਨੂੰ ਬਣਾਉਣ ਬਾਰੇ ਹੈ
ਜਾਰਜ ਬਰਡ ਸ਼ਾਅ
ਜਦੋਂ ਕਿਸੇ ਬੀਮਾਰੀ ਦੇ ਕਈ ਇਲਾਜ ਸੁਝਾਏ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੀਮਾਰੀ ਠੀਕ ਨਹੀਂ ਹੋਵੇਗੀ।
Anton Chekhov