ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
Sandeep Kaur
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਆਈ ਗੁਲਾਬੀ ਫੁੱਲ ਬਣ ਕੇ।
ਗਲ ਵਿੱਚ ਤੇਰੇ ਗਾਨੀ ਕੁੜੀਏ,
ਵਿਚ ਮੋਤੀਆਂ ਦੇ ਮਣਕੇ।
ਪੈਰੀਂ ਤੇਰੇ ਝਾਂਜਰਾਂ ਕੁੜੀਏ,
ਛਣ-ਛਣ, ਛਣ-ਛਣ, ਛਣਕੇ।
ਖੁੱਲ੍ਹ ਕੇ ਨੱਚ ਲੈ ਨੀ…..
ਨੱਚ ਲੈ ਮੋਰਨੀ ਬਣ ਕੇ।
ਖਾਣ-ਪੀਣ ਜਾਂ ਬੋਲਣ ਲਈ ਜੀਬ ਉੱਤੇ ਕੰਟਰੋਲ ਸਿਰਫ ਮਰਿਆਦਾ
ਤੇ ਸਿਦਕ ਵਿੱਚ ਰਹਿ ਕੇ ਹੀ ਪਾਇਆ ਜਾ ਸਕਦਾ ਹੈ।
ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।
ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਵਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ ‘ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।
ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।
ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
“ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?”
“ਸੁੰਞ ਸੱਖਣ ਬੜੀ ਹੈ ਪਰ ਤੂੰ……”
ਤ੍ਰਭਕ ਕੇ ਮੈਂ ਆਖਿਆ-
“ਤੂੰ ਜਲਾਵਤਨ……ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!”
… … … … … …
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ
ਗਿੱਧਾ ਪਾਇਆ ਵੀ ਵਥੇਰਾ,
ਨਾਲੇ ਗਾਇਆ ਵੀ ਵਥੇਰਾ,
ਹੁਣ ਗਿੱਧੇ ਵਿਚ ਦੇ ਦੇ ਗੇੜਾ ਨੀ ਮੇਲਣੇ,
ਨੱਚ ਨੱਚ ਪੱਟ ਦੇ ਵੇਹੜਾ ਨੀ ਮੇਲਣੇ,
ਨੱਚ ਨੱਚ …….,
ਕੀ ਮੁੰਡਿਆਂ ਤੂੰ
ਭੁੱਖ ਭੁੱਖ ਲਾਈ ਐ
ਖਾ ਲੈ ਰੋਟੀ ਵੇ .
ਜਿਹੜੀ ਭਾਬੋ ਨੇ ਪਕਾਈ ਐ।
ਘਰ ਨਾ ਬੇਹਦੀਆਂ,ਬਰ ਨਾ ਬੇਹਦੀਆਂ,
ਬਦਲੇ ਖੋਰੀਆਂ ਮਾਵਾਂ, ਨੀ ਨਿੱਕੇ ਜਿਹੇ ਮੁੰਡੇ ਨਾਲ,
ਵਿਆਹ ਕਰ ਦਿੰਦੀਆਂ, ਦੇ ਕੇ ਚਾਰ ਕੁ ਲਾਵਾਂ,
ਏਸ ਜਵਾਨੀ ਨੂੰ, ਕਿਹੜੇ ਮੂੰਹ ਵਿੱਚ ਪਾਵਾਂ,
ਏਸ ਜਵਾਨੀ ……
ਧਾਵੇ, ਧਾਵੇ, ਧਾਵੇ ….
ਨੀ ਇਕ ਤਾਂ ਤੇਰੀ ਸਮਜ ਨੀ ਆਉਂਦੀ, ਕੀ ਕਹੇ ਤੇ ਕੀ ਕਰ ਜਾਂਵੇ….
ਨੀ ਤੇਰੇ ਕਰ ਕੇ ਸੀ ਛੱਡੀ ਦਾਰੂ, ਤੇ ਹੁਣ ਤੂੰ ਡੈਲੀ ਪੈੱਗ ਲਾਂਵੇ …..
ਗੱਭਰੂ ਬਦਾਮ ਵਰਗਾ, ਨਿੱਤ ਭੋਰ ਭੋਰ ਕੇ ਖਾਂਵੇ ……
ਗੱਭਰੂ ਬਦਾਮ ਵਰਗਾ, ਨਿੱਤ ਭੋਰ ਭੋਰ ਕੇ ਖਾਂਵੇ ……
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਬਾਟੇ ਨਾਲ,
ਚੜਗੀ ਉਏ ਛਰਾਟੇ ਨਾਲ,
ਚੜਗੀ ……..,
ਸੁਣ ਨੀ ਚਾਚੀਏ, ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਕੁੜਤੀ ਜੇਬ ਬਿਨਾਂ ਨਾ ਪਾਈਏ
ਪੇਕੀਂ ਵੀਰ ਬਿਨਾਂ ਨਾ ਆਈਏ
ਸਹੁਰੀਂ ਕੰਤ ਬਿਨਾਂ ਨਾ ਜਾਈਏ
ਜੇ ਰੱਬ ਦੇਵੇ ਤਾਂ
ਘਰ ਦੇ ਲਾਲ ਖਿਡਾਈਏ।
ਮੇਰੀ ਮਰਗੀ ਸੱਸ ਕੁੜੇ ..
ਮੈ ਘੁੰਡ ਵਿੱਚ ਰਹੀ ਸਾਂ ਹੱਸ ਕੁੜੇ..
ਮੈ ਲੰਮੇ ਪਾਏ ਵੈਣ ਕੁੜੇ …
ਮੈਨੂੰ ਲੋਕੀ ਕਹਿੰਦੇ ਬੱਸ ਕੁੜੇ……
ਮੇਰੇ ਦਿਲ ਵਾਲੀ..
ਮੇਰੇ ਦਿਲ ਵਾਲੀ ਰੀਝ ਪੁਗਾਦਿਉ ਨੀ
ਮੇਰੇ ਸੁਹਰੇ ਨੂੰ ..
ਨੀ ਮੇਰੇ ਡੈਡੀ ਜੀ ….
ਮੇਰੇ ਸੁਹਰੇ ਨੂੰ ਸਾਕ ਕਰਾ ਦਿਉ……..,,
ਭਵਿੱਖ ਉਨ੍ਹਾਂ ਦਾ ਹੁੰਦਾ ਹੈ ਜੋ ਇਸ ਦੀ ਤਿਆਰੀ ਅੱਜ ਤੋਂ ਹੀ ਕਰਦੇ ਹਨ
ਮੈਲਕਮ ਐਕਸ