ਹਰ ਸਫਲਤਾ ਦੀ ਕੀਮਤ ਹੁੰਦੀ ਹੈ, ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ।
Sandeep Kaur
ਮੈਂ ਧੰਨਵਾਦੀ ਹਾਂ ਉਨ੍ਹਾਂ ਸਾਰਿਆਂ ਦਾ ਜਿਨਾਂ ਨੇ ਮੈਨੂੰ ਨਾਂਹ ਕੀਤੀ।
ਇਹ ਉਨ੍ਹਾਂ ਦੀ ਹੀ ਬਦੌਲਤ ਹੈ ਕਿ ਮੈਂ ਖੁਦ ਕਰ ਰਿਹਾ ਹਾਂ
ਐਲਬਰਟ ਆਈਨਸਟਾਈਨ
ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,
ਭਾਬੀ ਮੇਰੀ ਆਈ ਮੁਕਲਾਵੇ
ਆਈ ਸਰੋਂ ਦਾ ਫੁੱਲ ਬਣ ਕੇ
ਗਲ ਦੇ ਵਿੱਚ ਕੈਂਠੀ ਸੋਹੇ
ਵਿੱਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਨੱਚ ਲੈ ਮੋਰਨੀ ਬਣਕੇ
ਖੂਹ ਤੇ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ
ਬਾਹਰੋਂ ਆਇਆ ਮੱਚਿਆ ਮਚਾਇਆ
ਚੁੱਕ ਕੇ ਮਹਿਲ ਨਾਲ ਮਾਰੀ
ਕਰ ਲੈ ਦਿਲ ਲੱਗੀਆਂ
ਤੂੰ ਜਿੱਤਿਆ ਮੈਂ ਹਾਰੀ।
ਆਲੇ ਦੇ ਵਿੱਚ ਲੀਰਾਂ ਕਚੀਰਾਂ
ਵਿਚੇ ਕੰਘਾ ਜੇਠ ਦਾ
ਪਿਉ ਵਰਗਿਆ ਜੇਠਾ
ਕਿਉਂ ਟੇਢੀ ਅੱਖ ਨਾਲ ਦੇਖਦਾ।
ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,
ਘੋੜਾ ਆਰ ਨੀ ਮਾਏ, ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ …….,
ਭਲੇ ਬਣਕੇ ਤੁਸੀਂ ਦੂਜਿਆਂ ਦੀ ਭਲਾਈ ਦਾ ਕਾਰਨ ਵੀ ਬਣ ਜਾਂਦੇ ਹੋ।
Socrates
ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ ਸਾਨੂੰ ਵੀ ਕਰਾਦੇ
ਛਲੇ ਮੁੰਡਿਆ ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆ
ਬਹੁਤ ਕਮੀਆਂ ਕੱਢਦੇ ਹਾਂ ਅਸੀ ਦੁਸਰਿਆਂ ‘ਚ ਅਕਸਰ
ਆਓ ਇਕ ਮੁਲਾਕਾਤ ਸ਼ੀਸ਼ੇ ਨਾਲ ਵੀ ਕਰ ਲੈਂਦੇ ਹਾਂ…
ਗਿੱਧਾ ਪਾਇਆ ਵੀ ਵਥੇਰਾ,
ਨਾਲੇ ਗਾਇਆ ਵੀ ਵਥੇਰਾ,
ਹੁਣ ਗਿੱਧੇ ਵਿਚ ਦੇ ਦੇ ਗੇੜਾ ਨੀ ਮੇਲਣੇ,
ਨੱਚ ਨੱਚ ਪੱਟ ਦੇ ਵੇਹੜਾ ਨੀ ਮੇਲਣੇ,
ਨੱਚ ਨੱਚ …….,