ਠੰਡੀ ਬੋਹੜ ਦੀ ਛਾਵੇ,
ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,
ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ ………
Sandeep Kaur
ਨਹੀਂ ਤਾਂ ਜੇਠਾ ਵਿਆਹ ਕਰਾ ਲੈ
ਨਹੀਂ ਤਾਂ ਕਰ ਲੈ ਕੰਧ ਵੇ
ਮੈਂ ਬੁਰੀ ਸੁਣੀਦੀ
ਨਬਜਾਂ ਕਰ ਦੇ ਬੰਦ ਵੇ।
ਦਿਉਰਾ ਵੇ ਸਾਨੂੰ ਪਾਲਾ ਵੇ ਲੱਗਦਾ
ਪੱਲਾ ਦੇ ਦਿਉ ਜੀ ਰਜਾਈ ਦਾ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਦਾ।
ਮਾਏ ਨੀ ਮੈਨੂੰ ਜੁੱਤੀ ਸਵਾਂ ਦੇ
ਹੇਠ ਲਵਾ ਦੇ ਖੁਰੀਆਂ
ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ…..
ਵਿਗਿਆਨ ਉਹ ਹੈ ਜੋ ਅਸੀਂ ਜਾਣਦੇ ਹਾਂ ਅਤੇ
ਫ਼ਲਸਫ਼ਾ ਉਹ ਹੈ ਜੋ ਅਸੀਂ ਨਹੀਂ ਜਾਣਦੇ।
Bertrand Russell
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ !
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ….
ਉਹੀ ਮਾਂ-ਬਾਪ ਉਹੀ ਕਰਤਾ ਧਰਤਾ
ਵਾਹਿਗੁਰੂ ਦੀ ਕਿਰਪਾ ਹੋਵੇ
ਫਿਰ ਬੰਦਾ ਛੇਤੀ ਨਹੀਂ ਹਰਦਾ।
ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ ਵੇ,
ਜਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ,
ਜਦੋਂ ਨੈਣਾਂ ਵਿੱਚੋਂ ਥੋੜੀ ਜੀ ਪਿਲਾਈ ਰਾਤ ਨੂੰ,
ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਆਈ ਗੁਲਾਬੀ ਫੁੱਲ ਬਣ ਕੇ।
ਗਲ ਵਿੱਚ ਤੇਰੇ ਗਾਨੀ ਕੁੜੀਏ,
ਵਿਚ ਮੋਤੀਆਂ ਦੇ ਮਣਕੇ।
ਪੈਰੀਂ ਤੇਰੇ ਝਾਂਜਰਾਂ ਕੁੜੀਏ,
ਛਣ-ਛਣ, ਛਣ-ਛਣ, ਛਣਕੇ।
ਖੁੱਲ੍ਹ ਕੇ ਨੱਚ ਲੈ ਨੀ…..
ਨੱਚ ਲੈ ਮੋਰਨੀ ਬਣ ਕੇ।
ਜਰੂਰੀ ਨਹੀਂ ਦੁਖ ਮਿਲੇ ਤਾਂ ਇਹਸਾਸ ਮੁੱਕ ਜਾਂਦਾ ,
ਦੁਖ ਹੀ ਔਖੇ ਰਾਹ ਤੁਰਨਾ ਸਿਖਾਉਂਦੇ ਨੇ
ਦਸ–ਮੇਰਾ ਕੀ ਦੋਸ਼
ਸਮਝ ਭੀ ਹੈ ਸੀ
ਸੋਚ ਭੀ ਹੈ ਸੀ
ਫੇਰ ਵੀ ਜੇ ਕੁਝ ਗ਼ਲਤ ਹੋ ਗਿਐ
ਕਾਇਮ ਹੁੰਦਿਆਂ ਹੋਸ਼
ਦਸ–ਮੇਰਾ ਕੀ ਦੋਸ਼?
ਰੱਬ ਮਿਲਾਇਆ
ਮਾਪਿਆਂ ਦਿੱਤਾ
ਫਿਰ ਭੀ ਜੇ ਸੱਸੀ ਤੋਂ ਪੁੰਨੂੰ
ਲੈ ਗਏ ਖੋਹ ਬਲੋਚ
ਸੀ–ਉਹਦਾ ਕੀ ਦੋਸ਼?