ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ
Sandeep Kaur
ਨਿਆਂ ਕਰਨਾ ਈਸ਼ਵਰ ਦਾ ਕੰਮ ਹੈ,
ਆਦਮੀ ਦਾ ਕੰਮ ਤਾਂ ‘ ਦਇਆ ਕਰਨਾ ਹੈ।
ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ
ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ
ਤੜਕੇ ਉਠਕੇ ਨਹਾਇਆ ਕਰੋ
ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ
ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ
ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ।
ਕੱਢ ਕੇ ਕਾਲਜਾ ਕਰ ਲਾਂ ਪੇੜੇ,
ਲੂਣ ਪਲੇਥਣ ਲਾਵਾਂ।
ਉਂਗਲੀ ਦੀ ਮੈਂ ਘੜ ਲਾਂ ਕਾਨੀ,
ਲਹੂ ਸਿਆਹੀ ਬਣਾਵਾਂ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵਾਂ।
ਕਹਿਣ ਵਾਲਿਆ ਦਾ ਤਾਂ ਕੀ ਜਾਂਦਾ ,
ਕਮਾਲ ਤਾਂ ਸਹਿਣ ਵਾਲੇ ਕਰਦੇ ਨੇ
ਤਾਵੇ-ਤਾਵੇ-ਤਾਵੇ
ਲੁਧਿਆਣੇ ਟੇਸ਼ਣ ’ਤੇ
ਮੇਰਾ ਜੀਜਾ ਰਫਲ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲੀ ਭੱਜ ਕੇ ਗਲਾਸ ਫੜਾਵੇ
ਜੀਜੇ ਵੈਲੀ ਦਾ ,
ਕੁੜਤਾ ਬੋਲੀਆਂ ਪਾਵੇ।
ਸਫਲ ਬੰਦੇ ਇਵੇਂ ਕਾਰਜ ਕਰਦੇ ਹਨ ਕਿ ਅਸਫਲਤਾ ਅਸੰਭਵ ਹੋ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬਾਰੀਂ ਬਰਸੀਂ ਖੱਟਣ ਗਿਆ ਸੀ।
ਖੱਟ ਕੇ ਲਿਆਂਦੀ ਚਾਂਦੀ
ਬਾਪੂ ਮੇਰਾ ਵਿਆਹ ਕਰਦੇ
ਮੇਰੀ ਉਮਰ ਬੀਤਦੀ ਜਾਂਦੀ।
ਹਾਰ ਨਾ ਮੰਨਣ ਵਾਲਾ ਵਿਅਕਤੀ
ਕਦੇ ਵੀ ਪਿੱਛੇ ਨਹੀਂ ਰਹਿ ਸਕਦਾ
ਬੇਬ ਰੂਥ
ਧਾਵੇ
ਧਾਵੇ ਧਾਵੇ
ਲੁਧਿਆਣੇ ਮੰਡੀ ਲੱਗਣੀ
ਮੁੰਡਾ ਛਾਂਟ ਲਓ
ਜਿਹਨੂੰ ਨਾ ਵਰ ਥਿਆਵੇ
ਨਣਦ ਵਛੇਰੀ ਨੂੰ
ਹਾਣ ਦਾ ਮੁੰਡਾ ਨਾ ਥਿਆਵੇ।
ਆ ਮਾਮੀ ਤੂੰ ਨੱਚ ਮਾਮੀ ਦੇ ਦੇ ਸ਼ੌਂਕ ਦਾ ਗੇੜਾ
ਜੇ ਤੂੰ ਬਾਹਲੀ ਨਖਰੋ ਆ ਜਾ ਨੱਚ ਨੱਚ ਪੱਟ ਦੇ ਵਿਹੜਾ