ਆਉਣ ਜਾਣ ਨੂੰ ਨੌ ਦਰਵਾਜ਼ੇ ,
ਖਿਸਕ ਜਾਣ ਨੂੰ ਮੋਰੀ ,
ਚੱਕ ਲੋ ਭੂਆ ਨੂੰ
ਨਾ ਡਾਕਾ ਨਾ ਚੋਰੀ
Sandeep Kaur
ਆਰੇ! ਆਰੇ! ਆਰੇ!
ਸੱਸ ਮੇਰੀ ਬੜੀ ਔਤਰੀ,
ਨੀ ਉਹ ਧੁਖਦੀ ਤੇ ਫੂਕਾਂ ਮਾਰੇ।
ਮਾਹੀ ਕੋਲ ਲਾਵੇ ਲੂਤੀਆਂ,
ਚੜ ਕੇ ਨਿੱਤ ਚੁਬਾਰੇ।
ਕਹਿੰਦੀ ਇਹ ਨਾ ਘੁੰਡ ਕੱਢਦੀ,
ਇਹਨੂੰ ਗੱਭਰੂ ਕਰਨ ਇਸ਼ਾਰੇ।
ਸਸੇ ਸੰਭਲ ਜਾ ਨੀ,
ਦਿਨੇ ਦਿਖਾ ਦੂ ਤਾਰੇ।
ਮਾਸੀ ਦੇ ਆਏ ਚਾਰ ਪਰੁਹਣੇ
ਆਉਂਦੇ ਅੰਦਰ ਵੜਗੇ ਨੀ ਅੜੀਓ
ਲੋਕ ਵਿਚਾਰਾਂ ਕਰਦੇ ਨੀ ਅੜੀਓ
ਲੋਕ ਵਿਚਾਰਾਂ ਕਰਦੇ ਨੀ ਅੜੀਓ
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,
ਆਲੇ ਦੇ ਵਿਚ ਲੀਰ ਕਚੀਰਾ,
ਵਿਚ ਕੰਘਾ ਜੇਠ ਦਾ,
ਪਿਓਵਰਿਗਆ ਜੇਠਾ,
ਕਿਉਂ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਿਗਆ ……..,
ਸੱਸ ਮੇਰੀ ਤੁਰਦੀ ਆ ਮੋਰਨੀ ਦੀ ਚਾਲ
ਗੋਰਾ ਗੋਰਾ ਰੰਗ ਫੜੇ ਹੱਥ ਚ ਰੁਮਾਲ
ਮੇਰੀ ਸੱਸ ਦੀਆਂ ਸਿਫ਼ਤਾਂ ਲੱਖਾਂ ਨੀ
ਮੈਂ ਕਿਹੜੀ ਕਿਹੜੀ ਦੱਸਾਂ ਨੀ
ਮੈਂਨੂੰ ਦੱਸਦੀ ਨੂੰ ਲੱਗਦੀ ਆ ਸੰਗ ਕੁੜੀਓ
ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਨੀਂ ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਦਿਉਰਾ ਵੇ ਸਾਨੂੰ ਭੁੱਖਾਂ ਵੇ ਲੱਗੀਆਂ
ਥਾਲ ਲੱਗਾ ਲਿਆਈਂ ਵੇ ਹਲਵਾਈ ਤੋਂ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਤੋਂ।
ਚਿੱਟੀ ਚਿੱਟੀ ਚਾਦਰ ਉਤੇ
ਪਈਆਂ ਸੀ ਬੂਟੀਆਂ
ਤੋਰ ਦੇ ਮਾਏ ਨੀ
ਰਾਂਝਾ ਲੈ ਕੇ ਆਇਆਂ ਛੁੱਟੀਆਂ
ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਸੱਜਣ ਸਿੰਘ ਡਰ ਹੀ ਗਿਆਤੇ ਘਬਰਾ ਕੇ ਮੰਜੇ ਤੋ ਉਠਿਆ। ਸੱਜਣ ਸਿੰਘ ਦੇ ਬੋਲਣ ਤੋ ਪਹਿਲਾਂ ਹੀ ਮੁੱਖੀ ਬਾਬੇ ਨੇ ਦੋਵੇ ਹੱਥ ਸਿਰ ਤੋਂ ਉਤਾਂਹ ਕਰ ਕੇ ਉੱਚੀ ਦੇਣੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖਾ,ਇਨੇ ਨੂੰ ਸੱਜਣ ਸਿਓ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ ਅਰਦਾਸ ਸੁਰੂ ਕਰ ਦਿੱਤੀ ।ਪਿਛਲੇ ਬਾਬੇ ਵੀ ਅਰਦਾਸ ਦੇ ਨੈਕ ਵਿਚ ਖੜੇ ਹੋ ਗਏ ਅਰਦਾਸ ਦੇ ਨਾਂ ਤੇ ਬਾਬੇ ਨੇ ਕਈ ਵਾਰੀ ਹੱਥ ਬੋਰੀ ਨੂੰ ਤੇ ਕਈ ਵਾਰਿ ਧਰਤੀ ਨੂੰ ਹੱਥ ਜਿਹੇ ਲਾਏ।ਸੱਜਣ ਸਿੰਘ ਇਹ ਸਭ ਡਰਾਮਾਂ ਦੇਖਣ ਲਈ ਮਜਬੂਰ ਖੜਾ ਸੀ ਅਰਦਾਸ ਦੇ ਡਰਾਮੇ ਤੋ ਬਆਦ ਮੁੱਖੀ |
ਬਾਬਾ ਬੋਲਿਆ ਲੈ ਭਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ ਗੁਰੂ ਦੇ ਲੰਗਰਾਂ ਚ ਤੇਰਾ ਗਰਾਂ ਚ ਤੇਰਾ ਹਿਸਾ ਪੈ ਗਿਆ ਹੈਤੇਰੇ ਚੰਗੇ ਭਾਗਾਂ ਦਾ ਫਲ ਹੈ , ਬਾਬੇ ਦੇ ਇਨਾਂ ਕਹਿਦਿਆ ਹੀ ਦੋ ਚੇਲਿਆ ਨੈ ਬੋਰੀ ਨੂੰ ਤਕੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉਠਿਆ ਠਹਿਰੋ ਬਾਬਾ ਜੀ ਠਹਿਰੋ, ਬੋਰੀ ਚੁੱਕਣ ਵਾਲੇ ਪਿਛੇ ਹਟ ਗਏ।ਸੱਜਣ ਸਿੰਘ ਨੇ ਪੱਗ ਠੀਕ ਕੀਤੀ ਪੈਰਾਂ ਚੋ ਜੁੱਤੀ ਲਾਹ ਲਈ ,ਗਲ ਵਿਚ ਪਰਨਾ ਪਾ ਲਿਆ ਤੇ ਬਾਬਿਆ ਦੀ ਜੀਪ ਵੱਲ ਮੂੰਹ ਕਰ ਕੇ ਇਕ ਲੱਤ ਤੇ ਖੜਾ ਕੇ ਅਰਦਾਸ ਸੁਰੂ ਕਰ ਦਿੱਤੀ । ਬਾਬਿਆ ਦੀ ਤਰਾਂ ਹੀ ਉਨੈਂ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਆਦ ਸੱਜਣ ਸਿੰਘ ਨੇ ਗਰਜਵੀਂ ਅਵਾਜ ਵਿਚ ਕਿਹਾ ਲਓ ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਂ ਕਰ ਲਈ ਹੈ। ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ ।ਝੋਨਾਂ ਲਉਣ ਉਨ੍ਹਾਂ ਲਈ ਲੰਗਰ ਵਿਚ ਤੁਹਾਡਾ ਹਿਸਾ ਪੂ ਗਿਆ ਹੈ। ਹੁਣ ਏਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚੱਕੋ ਤੇ ਮੇਰੀ ਅਰਦਾਸ ਵਾਲੀਆ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ ਏਨਾਂ ਸੁਣਦੇ ਸਾਰ ਹੀ ਬਾਬਿਆਂ ਦੇ ਮੂਹ ਤੋਂ ਹਵਾਈਆ ਉੱਡ ਗਈਆਂ ਬਾਬੇ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਸੱਜਣ ਸਿੰਘ ਪਾਸੇ ਖੜਾ ਅਰਦਾਸ ਦਾ ਅਸਰ ਦੇਖ ਰਿਹਾ ਸੀ
ਚੰਗਿਆਂ ਚੋਂ ਨਾ ਲੱਭ ਮੈਨੂੰ
ਲੋਕ ਬੁਰਾ ਦੱਸਦੇ ਨੇ ਅੱਜ ਕੱਲ
ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਸਦਾ ਹੀ ਦੁੱਖ ਜਾਂ ਸੁੱਖ ਨਹੀ ਰਹਿੰਦਾ ਸਗੋਂ ਜੀਵਨ ਤਾਂ ਦੁੱਖਾਂ ਸੁੱਖਾਂ ਦੇ ਸੁਮੇਲ ਨਾਲ ਹੀ ਬਣਦਾ ਹੈ। ਜੀਵਨ ਕਦੇ ਸੁਹਾਵਣਾ ਸਫ਼ਰ ਹੁੰਦਾ ਹੈ ਤੇ ਕਦੇ ਦੁਖਦਾਈ ਕਹਿਰ।
ਇੱਕ ਪਲ ਕੋਈ ਖੁਸ਼ ਹੁੰਦਾ ਹੈ ਤਾਂ ਦੂਜੇ ਹੀ ਪਲ ਉਦਾਸ। ਕਦੀ ਔਖੀ ਘਾਟੀ ਸਹਿਜੇ ਹੀ ਫਤਿਹ ਹੋ ਜਾਂਦੀ ਤੇ ਕਦੇ ਸੌਖਾ ਕੰਮ ਵੀ ਅੜ ਜਾਂਦਾ ਹੈ। ਜੀਵਨ ਇਕ ਜੰਗ ਹੈ। ਕਿਸੇ ਮੁਸੀਬਤ ਵਿੱਚ ਫਸ ਜਾਓ ਤਾਂ ਘਬਰਾਓ ਨਾ, ਸਗੋਂ ਜੂਝੋ। ਹਮੇਸ਼ਾ ਯਾਦ ਰੱਖੋ ਕਿ ਕਾਲੀ ਘੁੱਪ ਹਨੇਰੀ ਰਾਤ ਤੋਂ ਬਾਅਦ ਆਸ ਦੀ ਨਵੀਂ ਕਿਰਨ ਲੈ ਕੇ ਸੂਰਜ ਵੀ ਜ਼ਰੂਰ ਚੜ੍ਹਦਾ ਹੈ ਜੋ ਕਿ ਮੁਸ਼ਕਿਲਾਂ ਨਾਮਕ ਹਨੇਰੇ ਨੂੰ ਪਲਾਂ ਵਿੱਚ ਹੀ ਉਤਸ਼ਾਹ ਅਤੇ ਉਮੀਦ ਵਿੱਚ ਬਦਲ ਦਿੰਦਾ ਹੈ। ਜੀਵਨ ਦੀ ਜੰਗ ਜਿੱਤਣ ਲਈ ਸਭ ਤੋਂ ਜ਼ਰੂਰੀ ਹੈ।
ਕਿ:
- ਇਰਾਦਾ ਦਿੜ੍ਹ ਰੱਖੀਏ: ਭਾਵ ਜੇਕਰ ਕੋਈ ਦੁੱਖ ਜਾਂ ਮੁਸੀਬਤ ਪੈ ਜਾਵੇ ਤਾਂ ਡੋਲੀਏ ਨਾ। ਵਿਸ਼ਵਾਸ ਰੱਖੀਏ ਕਿ ਜਲਦੀ ਹੀ ਇਹ ਦੁੱਖ ਟਲ ਜਾਏਗਾ ਤੇ ਖੁਸ਼ੀਆਂ ਮੁੜ ਆਉਣਗੀਆਂ।
- ਮੁਸ਼ਕਿਲ ਨੂੰ ਦੁਬਾਰਾ ਫਰੇਮ ਕਰੋ: ਜਦੋਂ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਸਾਡਾ ਪੂਰਾ ਧਿਆਨ ਮੁਸੀਬਤ ਵੱਲ ਚਲਾ ਜਾਂਦਾ ਹੈ। ਆਓ ਥੋੜਾ ਜਿਹਾ ਸੁਚੇਤ ਉਪਰਾਲਾ ਕਰੀਏ ਤੇ ਆਪਣਾ ਧਿਆਨ ਮੁਸੀਬਤ ਤੋਂ ਹਟਾਅ ਕੇ ਮੁਸੀਬਤ ਦੇ ਹੱਲ (Possible solutions) ਵੱਲ ਲਗਾ ਦੇਈਏ।
- ਸਿਆਣੇ ਅਤੇ ਸੂਝਵਾਨ ਇਨਸਾਨ ਤੋਂ ਸਲਾਹ ਲਈਏ: ਜੇਕਰ ਤੁਹਾਨੂੰ ਲੱਗੇ ਕਿ ਕੋਈ ਅਜਿਹੀ ਮੁਸ਼ਕਿਲ ਆ ਪਈ ਹੈ। ਜਿਸਦਾ ਹੱਲ ਤੁਹਾਡੇ ਕੋਲ ਨਹੀਂ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਮੁਸ਼ਕਿਲ ਕਿਸੇ ਸੂਝਵਾਨ ਵਿਅਕਤੀ ਨਾਲ ਸਾਂਝੀ ਕਰੋ। ਕੋਈ ਨਾ ਕੋਈ ਹੱਲ ਜ਼ਰੂਰ ਮਿਲ ਜਾਏਗਾ।
- ਉਪਰਾਲੇ ਕਰੀਏ: ਹੱਥੀਂ ਮਿਹਨਤ ਕਰਨ ਦੀ ਆਦਤ ਪਾਈਏ।ਜਿਵੇਂ ਦੀ ਵੀ ਮੁਸੀਬਤ ਹੋਵੇ, ਉਸਨੂੰ ਦੂਰ ਕਰਨ ਲਈ ਹਰ ਜ਼ਰੂਰੀ ਉਪਰਾਲਾ ਕਰੀਏ। ਢੇਰੀ ਨਾ ਚਾਹੀਏ।
5. ਉਮੀਦ ਘੱਟ ਅਤੇ ਕਿਰਤ ਵੱਧ: ਜ਼ਿੰਦਗੀ ਵਿੱਚ ਕਿਸੇ ਵੀ ਮਨੁੱਖ ਜਾਂ ਵਸਤੂ ਤੋਂ ਉਮੀਦ ਜਿੰਨੀ ਘੱਟ ਰੱਖੋਗੇ, ਜੀਵਨ ਓਨਾ ਹੀ ਸੌਖਾ ਹੋਵੇਗਾ। ਕਿਰਤ ਕਰੋ ਅਤੇ ਰੱਬ ਤੇ ਯਕੀਨ ਰੱਖੋ।ਉਮੀਦ ਘੱਟ ਅਤੇ ਕਿਰਤ ਵੱਧ ਕਰਨ ਵਾਲਾ ਇਨਸਾਨ ਜੀਵਨ ਦੀ ਹਰ ਜੰਗ ਜਿੱਤ ਲੈਂਦਾ ਹੈ।
ਕਨੇਡਾ ਦੇ ਵੈਨਕੂਵਰ ਹਵਾਈ ਅੱਡੇ ਉੱਤੇ ਉੱਤਰਦਿਆਂ ਹੀ ਪ੍ਰਿਤਪਾਲ ਸਿੰਘ ਨੇ ਆਪਣਾ ਸਮਾਨ ਲਿਆ ਅਤੇ ਦੂਜੀਆਂ ਸਵਾਰੀਆਂ ਦੇ ਮਗਰ ਲੱਗ ਬਾਹਰ ਵੱਲ ਜਾਣ ਲਈ ਚੱਲ ਪਿਆ। ਅੱਡੇ ਤੋਂ ਬਾਹਰ ਨਿਕਲਦੇ ਨੂੰ ਹੀ ਇੱਕ ਅੱਤ ਸੋਹਣੀ ਕੁੜੀ ਨੇ ਉਸ ਦਾ ਨਾਮ ਲੈਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਆਪਣੀ ਜਾਣ ਪਹਿਚਾਣ ਕਰਾਉਂਦਿਆਂ ਦੱਸਿਆ ਕਿ ਉਹ ਕੁਲਦੀਪ ਏ ਉਸ ਦੀ ਭਰਜਾਈ ਦੀ ਛੋਟੀ ਭੈਣ।
ਕੁਲਦੀਪ ਨੂੰ ਇਕੱਲਿਆਂ ਹੀ ਅੱਡੇ ਉਤੇ ਆਈ ਤੱਕ ਕੇ ਪ੍ਰਿਤਪਾਲ ਦਾ ਮੱਥਾ । ਠਣਕਿਆ। ਇਹ ਸੋਚਕੇ ਕਿ ਹੋ ਸਕਦਾ ਏ ਪਰਿਵਾਰ ਦਾ ਕੋਈ ਹੋਰ ਮੈਂਬਰ ਵਿਹਲਾ ਨਾ ਹੋਵੇ ਅਤੇ ਉਸ ਦੀ ਸੁਵਿਧਾ ਲਈ ਇਸ ਨੂੰ ਭੇਜ ਦਿੱਤਾ ਹੋਵੇ। ਉਹ ਕਾਰ ਵਿੱਚ ਬੈਠੇ ਸਧਾਰਨ ਗੱਲਾਂ ਕਰਦੇ ਘਰ ਪਹੁੰਚ ਗਏ ਸਨ।
ਘਰ ਵਿੱਚ ਸਾਰਾ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਸੀ ਅਤੇ ਪਰਿਵਾਰ ਦਾ ਹਰ ਮੈਂਬਰ ਲੋੜ ਤੋਂ ਵੱਧ ਉਸ ਦਾ ਸਤਿਕਾਰ ਕਰ ਰਿਹਾ ਸੀ। ਚਾਹ ਪੀਣ ਸਮੇਂ ਕੁਲਦੀਪ ਉਸ ਦੇ ਨਾਲ ਬੈਠੀ ਸੀ। ਸੰਕੇਤ ਮਿਲਣੇ ਅਰੰਭ ਹੋ ਗਏ ਸਨ ਕਿ ਜੋੜੀ ਸੋਹਣੀ ਫੱਬਦੀ ਹੈ। ਉਸ ਦੀ ਸਮਝ ਵਿੱਚ ਹੁਣ ਸਭ ਕੁਝ ਸਾਫ ਹੋਣ ਲੱਗ ਗਿਆ ਸੀ ਕਿ ਟਿਕਟ ਭੇਜ ਕੇ ਉਸ ਨੂੰ ਕਿਉਂ ਸੈਰ ਕਰਨ ਲਈ ਕਨੇਡਾ ਸੱਦਿਆ ਗਿਆ ਸੀ। ਉਸ ਦੀ ਭਰਜਾਈ ਉਸ ਨਾਲ ਮਿੱਠੀਆਂ ਅਤੇ ਗੁੱਝੀਆਂ ਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਉਸ ਦਾ ਭਰਾ ਵੀ ਕਨੇਡਾ ਨੂੰ ਕਿਉਂ ਬੜਾ ਸੋਹਣਾ ਅਤੇ ਪਿਆਰਾ ਦੱਸ ਰਿਹਾ ਸੀ।
ਕਨੇਡਾ ਦੀ ਪਹਿਲੀ ਰਾਤ ਹੀ ਉਸ ਲਈ ਸੂਲਾਂ ਦੀ ਸੇਜ ਸੀ। ਉਸ ਨੇ ਫੈਸਲਾ ਕਰਨਾ ਸੀ ਕਿ ਉਸ ਨੇ ਜਿੰਦਗੀ ਆਪਣੀ ਜੀਣੀ ਏ ਜਾਂ ਫਿਰ ਘਰ ਜਵਾਈ ਦੀ।