ਜੋ ਸੁੱਖ ਸ਼ਾਂਤੀ ਤੁਹਾਡੀ ਜਿੰਦਗੀ ਵਿਚ ਆਵੇ,
ਜੋ ਚਾਹੋ ਉਹ ਮਿਲ ਜਾਵੇ.. ਤੁਹਾਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ
Sandeep Kaur
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆ
ਇਕ ਨਵੀਂ ਸੋਚ ਦਾ ਮਾਲਿਕ ਬਣਾਵੇ ਆਪ ਸਭ ਨੂੰ
ਨਵੇਂ ਸਾਲ ਦੇ ਲੱਖ ਲੱਖ ਵਧਾਈ ਹੋਵੇ।
ਰੋਸ਼ਨੀ ਨੂੰ ਹਨੇਰਿਆਂ ਤੋਂ ਪਹਿਲਾ ਦਿਲ ਨੂੰ ਧੜਕਣ ਤੋਂ ਪਹਿਲਾਂ,
ਪਿਆਰ ਨੂੰ ਮੁਹਬੱਤ ਤੋਂ ਪਹਿਲਾਂ, ਖੁਸ਼ੀਆਂ ਨੂੰ ਗਮ ਤੋਂ ਪਹਿਲਾਂ,
ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ
ਹੈਪ੍ਪੀ ਨਿਊ ਯੀਅਰ
ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ?
ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?
ਜੋ ਹਕੀਕਤ ‘ਚ ਹੋਇਆ,
ਓ ਖ਼ਵਾਬਾਂ ਚ ਕਿੱਥੇ ਸੀ,
ਜੋ ਜ਼ਿੰਦਗੀ ਨੇ ਸਿਖਾਇਆ,
ਓ ਕਿਤਾਬਾਂ ‘ਚ ਕਿੱਥੇ ਸੀ….
ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ ……,
ਦੋ ਪਲ ਦੇ ਗੁੱਸੇ ਨਾਲ ਪਿਆਰ ਭਰਿਆ ਰਿਸ਼ਤਾ ਬਿਖਰ ਜਾਂਦਾ ਹੈ,
ਹੋਸ਼ ਜਦੋਂ ਆਉਂਦਾ ਹੈ ਤਾਂ ਸਮਾਂ ਨਿਕਲ ਜਾਂਦਾ ਹੈ।
ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ
ਖੂਨ ਜਿਗਰ ਦਾ ਰੱਤੀ ਮਹਿੰਦੀ,
ਤਲੀਆਂ ਉੱਤੇ ਲਾਵਾਂ।
ਮੁੜ ਪੈ ਸਿਪਾਹੀਆ ਵੇ,
ਰੋਜ਼ ਔਸੀਆਂ ਪਾਵਾਂ।
ਬੋਲਣਾ ਤਾਂ ਸਾਰੇ ਜਾਣਦੇ ਹਨ
ਪਰ ਕਦੋਂ , ਅਤੇ ਕੀ ਬੋਲਣਾ ਹੈ
ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ
ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!
ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ
ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!
ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!
ਆਰੀ-ਆਰੀ-ਆਰੀ
ਮੈਨੂੰ ਕਹਿੰਦਾ ਦੁੱਧ ਕੱਢਦੇ
ਮੈਂ ਕੱਢਤੀ ਕਾੜਨੀ ਸਾਰੀ
ਮੈਨੂੰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸਰੀ ਦੀ ਮਾਰੀ
ਡਲੀਆਂ ਨਾ ਖੁਰੀਆਂ
ਉਤੋਂ ਆ ਗੀ ਨਣਦ ਕੁਮਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜਰ ਗਈ ਸਾਰੀ।
ਗਿੱਧਾ ਗਿੱਧਾ ਕਰੇਂ ਮੇਲਣੇ, ਗਿੱਧਾ ਪਊ ਬਥੇਰਾ।
ਨਜ਼ਰ ਮਾਰ ਕੇ ਵੇਖ ਮੇਲਣੇ, ਭਰਿਆ ਪਿਆ ਬਨੇਰਾ।
ਸਾਰੇ ਪਿੰਡ ਦੇ ਲੋਕੀ ਆ ਗਏ, ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੇ ਨੀ, ਦੇ ਲੈ ਸ਼ੋਂਕ ਦਾ ਗੇੜਾ
ਮੇਲਣੇ ਨੱਚਲੇ ਨੀ…।