ਆਪ ਤਾਂ ਮਾਮਾ ਜੰਨ ਚੜ ਜਾਂਦਾ
ਮਾਮੀ ਨੂੰ ਛੱਡ ਗਿਆ ਛੂਕਣ ਨੂੰ
ਬਰੋਟਾ ਲਾ ਗਿਆ ਝੂਟਣ ਨੂੰ
Sandeep Kaur
ਤੁਸੀਂ ਕਿਸੇ ਵੀ ਚੀਜ਼ ਦੀ ਹੱਦ ਤੈਅ ਨਹੀਂ ਕਰ ਸਕਦੇ।
ਜ਼ਿਆਦਾ ਸੁਪਨੇ ਦੇਖਣਾ ਹੀ ਤੁਹਾਨੂੰ ਅੱਗੇ ਵਧਾਏਗਾ
ਮਾਈਕਲ ਫੈਲਪਸ
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
ਮੈਂ ਪਾ ਲਿਆ ਸਰਦਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ…
ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ …….
ਵਗਦੀ ਰਾਵੀ ਦੇ ਵਿੱਚ ਬੂਟਾ ਵੇ ਜੁਵੈਣ ਦਾ
ਦੇਖ ਦਿਉਰਾ ਤੈਨੂੰ ਸਾਕ ਲਿਆਵਾਂ ਛੋਟੀ ਭੈਣ ਦਾ।
ਮਾਏ ਨੀ ਮਾਏ ਮੈਨੂੰ ਜੁੱਤੀ ਸਵਾਦੇ
ਅੱਡਿਆਂ ਕੂਚ ਕੇ ਪਾਓ ਨੀ ਪਿੰਡ
ਸੋਹਰਿਆਂ ਦੇ ਮੇਲਣ ਬਣ ਕੇ ਜਾਉਗੀ
ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ……ਹੁੱਲੇ।
ਸੱਸ ਤੇ ਸਹੁਰਾ ਚੱਲੇ……ਹੁੱਲੇ।
ਦਿਓਰ ਤੇ ਦਰਾਣੀ ਚੱਲੇ ……ਦੁੱਲੇ।
ਵਹੁਟੀ ਤੇ ਗੱਭਰੂ ਚੱਲੇ …..ਦੁੱਲੇ।
ਸ਼ੌਕਣ ਨਾਲ ਲੈ ਚੱਲੇ …..ਦੁੱਲੇ।
ਮੈਨੂੰ ਕੱਲੀ ਛੱਡ ਚੱਲੇ ……ਹੁੱਲੇ।
ਮੰਨਿਆ ਕੇ ਖੁਸ਼ ਨਹੀਂ ,
ਇਹ ਵੀ ਨਹੀਂ ਕੇ ਉਦਾਸ ਹਾਂ
ਘੱਟ ਬੋਲਣ ਦੀ ਆਦਤ ਹੈ
ਇਹ ਵੀ ਨਹੀਂ ਕੇ ਲਾਸ਼ ਹਾਂ
ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਹਾਰਾਂ ਦੀਆਂ ਲੜੀਆਂ।
ਕੱਠੇ ਹੋ ਕੇ ਜਾਂਦੇ ਮੇਲੇ,
ਡਾਂਗਾਂ ਰੱਖਦੇ ਖੜੀਆਂ।
ਮਲਮਲ ਦੇ ਏਹ ਪਾਉਂਦੇ ਕੁੜਤੇ,
ਜੇਬਾਂ ਰੱਖਦੇ ਭਰੀਆਂ।
ਅੱਜ ਕੁਝ ਅਜਿਹਾ ਕਰੋ
ਕਿ ਭਵਿੱਖ ਇਹਦੇ ਲਈ
ਤੁਹਾਡਾ ਸ਼ੁਕਰਗੁਜ਼ਾਰ ਹੋ ਜਾਵੇ।
ਯਕੀਨ ਕਰੋ ਜੋ ਤੁਹਾਨੂੰ ਭੁੱਲ ਵੀ ਚੁੱਕਿਆ ਹੈ। ਉਹ ਵੀ ਯਾਦ ਕਰੇਗਾ,
ਬਸ ਉਸਦੇ ਮਤਲਬ ਦੇ ਦਿਨ ਆਉਣ ਦਿਓ ।