ਪੀੜਾਂ ਗੁੱਝੀਆ ‘ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤੇ ਜਿੱਦਾਂ ਯਾਦ ਨੀ ਰਹੇ
Sandeep Kaur
ਬਾਪੂ ਪੁੱਤ ਦੀ ਅਜਿਹੀ ਪਰਛਾਈਂ ਹੁੰਦਾ ਹੈ
ਜੋ ਉਸਦੇ ਨਾਲ ਰਹਿਕੇ
ਵੱਡੀਆਂ ਵੱਡੀਆਂ ਮੁਸ਼ਕਲਾਂ ਵਿਚੋਂ ਲੰਘਾ ਸਕਦਾ ਐ
ਸੋਚ ਸੋਚ ਕੇ ਚੱਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇਂ ਤੈਨੂੰ
ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ
ਤੇਰੀ ਯਾਦਾਂ ‘ਚ ਦੋ ਤਿੰਨ ਕੱਪ ਚਾਹ ਖ਼ਤਮ ਕਰ ਦਿੰਨੇ ਆਂ
ਕੰਬਖਤ ਆਹ ਤੇਰੀਆਂ ਯਾਦਾਂ ਖ਼ਤਮ ਹੀ ਨਹੀਂ ਹੁੰਦੀਆਂ
ਮੇਰੀ ਚੁੱਪ ਦਾ ਲਿਹਾਜ਼ ਕਰ
ਲਫ਼ਜ ਤੇਰੇ ਤੋਂ ਬਰਦਾਸ਼ਤ ਨਹੀਂ ਹੋਣੇ
ਮੈਨੂੰ ਦੂਰੋਂ ਹੀ ਜੱਫੀ ਪਾ ਲੈਂਦੀਆਂ ਨੇ ਔਕੜਾਂ
ਪੈਰ ਪੈਰ ਤੇ ਵੱਜਦੀਆਂ ਠੋਕਰਾਂ
ਠੋਕਰਾਂ ਇੰਨੀਆ ਕਿ ਟੁੱਟ ਜਾਂਦਾ ਹਾਂ
ਪਰ ਬੇਬੇ ਬਾਪੂ ਦੀਆਂ ਅੱਖਾਂ ‘ਚ ਉਮੀਦਾਂ ਦੇਖਕੇ
ਫੇਰ ਉੱਠ ਜਾਂਦਾ ਹਾਂ
ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿਚ ਜ਼ਮੀਰ
ਮਰ ਜਾਏ ਤਾਂ ਸਮਝੋ ਖੇਡ ਖਤਮ
ਜਿੱਥੇ ਕਿਤੇ ਤੂੰ ਹੋਇਆ ਕਰਦੀ ਸੀ
ਉੱਥੇ ਹੁਣ ਦਾਸਤਾਨ-ਏ-ਚਾਹ ਹੈ
ਮਿੰਨਤਾਂ, ਮੰਨਤਾਂ, ਦੁਆਵਾਂ ਤੇ ਭੀਖ਼
ਇੱਕ ਇਨਸਾਨ ਨੂੰ ਪਾਉਣ ਲਈ ਕੀ ਇਹ ਯਤਨ ਘੱਟ ਨੇ
ਉੱਠ ਤੱੜਕੇ ਬਾਪੂ ਸਾਡਾ ਪੱਗ ਬੰਨ੍ਹਦਾ
ਅੱਤ ਦੀ ਸ਼ੁਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜਦੀ ਕਲਾਂ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ
ਘੜੀ ਸਮਾਂ ਦੱਸਦੀ ਆ ਮਿੱਤਰਾ ਹਾਦਸੇ ਨੀ
ਬੇਗੀਆਂ ਹੇਠਾਂ ਗੋਲੇ ਲੱਗਦੇ ਆ ਬਾਦਸ਼ੇ ਨੀ
ਛੋਟੀ ਹੀ ਸਹੀ ਪਰ ਇੱਕ ਮੁਲਾਕਾਤ ਹੋਵੇ
ਅਸੀਂ ਤੁਸੀਂ,ਚਾਹ ਤੇ ਹਲਕੀ ਜਿਹੀ ਬਰਸਾਤ ਹੋਵੇ