ਪਾਠ ਵੀ ਕਰੀਦਾ ਨਿੱਤ ਜਾਪ ਵੀ ਕਰੀਦਾ ਕਿਤੇ
ਦੇਵਤੇ ਨਾ ਬਣ ਜਾਇਏ ਪਾਪ ਵੀ ਕਰੀਦਾ।
Sandeep Kaur
ਸੁਣ ਵੇ ਮੁੰਡਿਆਂ ਕੈਠੇ ਵਾਲਿਆਂ,
ਖੂਹ ਟੋਭੇ ਨਾ ਜਾਈਏ,
ਵੇ ਖੂਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ ……..,
ਇਨਸਾਨ ਦੀ ਫਿਤਰਤ ਹੀ ਅਜਿਹੀ ਹੈ ਕਿ ਉਹ
ਕਿਸੇ ਵੀ ਚੀਜ਼ ਦੀ ਕਦਰ ਸਿਰਫ ਦੋ ਵਾਰ ਕਰਦਾ ਹੈ ।
ਮਿਲਣ ਤੋਂ ਪਹਿਲਾਂ ਅਤੇ ਖੁੱਸਣ ਤੋਂ ਬਾਅਦ।
ਜੋ ਬੁਰੇ ਸਮੇਂ ਤੋਂ ਡਰ ਜਾਂਦੇ ਹਨ
ਉਨ੍ਹਾਂ ਨੂੰ ਨਾ ਤਾਂ ਸਫ਼ਲਤਾ ਮਿਲਦੀ ਹੈ
ਤੇ ਨਾ ਹੀ ਇਤਿਹਾਸ ਚ ਜਗ੍ਹਾ।
ਸੱਸ ਮੇਰੀ ਨੇ ਸੱਗੀ ਕਰਾਈ
ਮੈਨੂੰ ਕਹਿੰਦੀ ਪਾ ਕੁੜੇ .
ਰਾਂਝਾ ਮੇਰਾ ਨੂਣ ਤੇਲ ਵੇਚਦਾ
ਮੈਨੂੰ ਕਾਹਦਾ ਚਾਅ ਕੁੜੇ।
ਆੜੂ ਆੜੂ ਆੜੂ
ਭੂਆ ਸਾਡੀ ਏਸ਼ ਕਰੇ
ਫੁਫੜ ਮਾਰੇ ਚਾੜੂ
ਚਾਂਦੀ ਦੀ ਜੁਤੀ ਮੇਰੇ ਮੈਚ ਨਾ ਆਵੇ-2
ਸੋਨੇ ਦੀ ਜੁੱਤੀ ਮੇਰੇ ਚੁਭਦੀ ਐ
ਘਰੇ ਨਣਦ ਕੁਆਰੀ ਉਹਦੀ ਪੁਗਦੀ ਐ-2
ਰੰਗ ਸੱਪਾਂ ਦੇ ਵੀ ਕਾਲੇ
ਰੰਗ ਸਾਧਾਂ ਦੇ ਵੀ ਕਾਲੇ ‘
ਸੱਪ ਕੀਲ ਕੇ ਪਟਾਰੀ
ਵਿੱਚ ਬੰਦ ਹੋ ਗਿਆ,
ਮੁੰਡਾ ਨੱਚਦੀ ਨੂੰ ਵੇਖ
ਕੇ ਮਲੰਗ ਹੋ ਗਿਆ
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ……
ਸੂਰਜ ਵੀ ਜਦੋਂ ਸਵੇਰੇ ਚੜ੍ਹਦਾ ਹੈ ਤਾਂ ਕਮਜ਼ੋਰ ਹੁੰਦਾ ਹੈ
ਪਰ ਜਿਵੇਂ ਦਿਨ ਬੀਤਦਾ ਹੈ ਉਹ ਹੌਂਸਲਾ ਕਰਦਾ ਹੈ।
ਚਾਰਲਸ ਡਿਕਨਜਸ
ਪੈਰ ਮਸਲਦਾ ਆਇਆ ਜੀਜਾ ..×2
ਪਾਟੇ ਓਹਦੇ ਬੂਟ ਨੀ
ਜੀਜੇ ਦੀਆ ਮੁੱਛਾਂ
ਸ਼ਾਵਾ ਨੀ ਜੀਜੇ ਦੀਆ ਮੁੱਛਾਂ
ਕਾਲੇ ਕੁੱਤੇ ਦੀ ਪੂਛ ਨੀ
ਜੀਜੇ ਦੀਆ ਮੁੱਛਾਂ …×3
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ,
ਕਾਹਤੋਂ ਜੇਠ ਨੇ ਕੁੱਟੀ,
ਸੱਚ ਦੱਸ ……,