ਕੁਛ ਇਸ ਤਰ੍ਹਾਂ ਮੈਨੇ ਜ਼ਿੰਦਗੀ ਕੋ ਆਸਾਨ ਕਰ ਲੀਆ
ਕਿਸੀ ਸੇ ਮੁਆਫ਼ੀ ਮਾਂਗ ਲੀ, ਕਿਸੀ ਕੋ ਮੁਆਫ਼ ਕਰ ਦੀਆ।
Sandeep Kaur
ਜੁੱਤੀ ਵਿਚ ਰੁਪਈਆ ਜੁੱਤੀ ਚੱਕਣੀ ਨਾ ਆਵੇ
ਵੀਰ ਗਿਆ ਪਰਦੇਸ਼ ਭਾਬੋ ਰੱਖਣੀ ਨਾ ਆਵੇ
ਜੇ ਰਿਸ਼ਤੇਦਾਰਾਂ ਤੋਂ ਵਧੇਰੇ ਸਿਆਣੇ ਬਣਨ ਦਾ ਯਤਨ ਕਰੋਗੇ ਤਾਂ ਤੁਸੀਂ ਉਨ੍ਹਾਂ ਨੂੰ ਅਤੇ ਉਹ ਤੁਹਾਨੂੰ ਨਫ਼ਰਤ ਕਰਨਗੇ।
ਨਰਿੰਦਰ ਸਿੰਘ ਕਪੂਰ
ਤੁਸੀਂ ਅਸਫ਼ਲ ਸਿਰਫ਼ ਉਸ ਸਮੇਂ ਹੁੰਦੇ ਹੋ
ਜਦੋਂ ਤੁਸੀਂ ਡਿੱਗਣ ਮਗਰੋਂ ਉੱਠਦੇ ਨਹੀਂ
ਸਟੀਫ਼ਨ ਰਿਚਰਡਸਨ
ਦੋਸਤੀ ਜ਼ਰੂਰੀ ਹੈ, ਰਿਸ਼ਤਾ ਵੀ ਜ਼ਰੂਰੀ ਹੈ,
ਪਰ ਜ਼ਿੰਦਗੀ ਦੀ ਹਰ ਔਖੀ ਸਥਿਤੀ ਇਹ ਦਰਸਾਉਂਦੀ ਹੈ,
ਇਕੱਲੇ ਰਹਿਣ ਦੀ ਕਲਾ ਨੂੰ ਜਾਣਨਾ ਕਿੰਨਾ ਜ਼ਰੂਰੀ ਹੈ…!”
ਧਰਤੀ ਜੇਡ ਗ਼ਰੀਬ ਨਾ ਕੋਈ
ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ।
ਬਰੁਮਾ ਜੇਡ ਨਾ ਪੰਡਤ ਕੋਈ,
ਸੀਤਾ ਜੇਡ ਨਾ ਮਾਤਾ।
ਬਾਬੇ ਨਾਨਕ ਜੇਡ ਭਗਤ ਨਾ ਕੋਈ,
ਜ਼ੀ ਹਰ ਕਾ ਨਾਮ ਜਪਾਤਾ।
ਦੁਨੀਆਂ ਧੰਦ ਪਿੱਟਦੀ।
ਰੱਬ ਸਭਨਾਂ ਦਾ ਦਾਤਾ …!
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ!
ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਵੀ ਪਾ ਲੰਘ ਜਾਈਏ,
ਨੀ ਪਿੰਡ …….,
ਮੱਘਰ ਸਿੰਘ ਆਖਰੀ ਮਿੰਨੀ ਬਸ ਤੋਂ ਉੱਤਰ ਕੇ ਸ਼ਾਮ ਦੇ ਹਨੇਰੇ ਵਿੱਚ ਆਪਣੇ ਪਿੰਡ ਵੱਲ ਜਾ ਰਿਹਾ ਸੀ। ਉਹ ਉਦਾਸ, ਟੁੱਟਿਆ ਹੋਇਆ ਅਤੇ ਬੇਵਸ ਸੀ। ਉਸ ਨੂੰ ਸਾਹਮਣੇ ਪਿੰਡ ਦੀ ਦੀਵਾਲੀ ਦੇ ਦੀਵੇ ਨਜ਼ਰ ਆਉਣ ਲੱਗ ਗਏ ਸਨ। ਕਈ ਆਤਸ਼ਬਾਜ਼ੀਆਂ ਅਸਮਾਨ ਵਿੱਚ ਉਤਾਂਹ ਚਕੇ ਉਸ ਦੀਆਂ ਬੁਝੀਆਂ ਆਸਾਂ ਵਿੱਚ ਚੰਗਿਆੜੇ ਛੱਡ ਜਾਂਦੀਆਂ ਸਨ। ਚੱਲ ਰਹੇ ਪਟਾਕੇ ਉਸ ਦੀ ਅਰਮਾਨਾ ਭਰੀ ਛਾਤੀ ਵਿੱਚ ਹਥੌੜੇ ਵਰਾ ਰਹੇ ਸਨ। ਉਹ ਧੀਮੀ ਚਾਲ ਪਿੰਡ ਦੀ ਗਲੀ ਵਿੱਚੋਂ ਲੰਘ ਰਿਹਾ ਸੀ। ਪਿੰਡ ਦੇ ਸਾਰੇ ਹੀ ਸਿਰ ਕੱਢ ਘਰਾਂ ਵਿੱਚ ਚੁੱਪ ਚਾਂਦ ਸੀ। ਹਰੀਜਨਾ ਦੀ ਵਸਤੀ ਵਿੱਚ ਕੁਝ ਚਾਨਣ ਟਿਮਟਿਮਾ ਰਿਹਾ ਸੀ। ਕਿਤੇ ਕਿਤੇ ਪਟਾਕੇ ਅਤੇ ਆਤਸ਼ਬਾਜ਼ੀਆਂ ਚੱਲ ਰਹੀਆਂ ਸਨ। ਉਸ ਦੀ ਆਪਦੀ ਗਲੀ ਵਿੱਚ ਦੁਰ ਤਾਈਂ ਹਨੇਰਾ ਪਸਰਿਆ ਹੋਇਆ ਸੀ।
ਉਹ ਸਿਰ ਝੁਕਾਈ ਆਪਣੇ ਘਰ ਅੰਦਰ ਵੜ ਗਿਆ ਸੀ। ਉਸ ਦਾ ਸਾਰਾ ਪਰਿਵਾਰ ਚੁੱਪ ਚਾਪ ਬੈਠਾ ਉਸ ਨੂੰ ਉਡੀਕ ਰਿਹਾ ਸੀ। ਕਿਸੇ ਕੋਲ ਇਹ ਪੁੱਛਣ ਦੀ ਹਿੰਮਤ ਨਹੀਂ ਸੀ ਕਿ ਝੋਨੇ ਦਾ ਕੀ ਬਣਿਆ ਜਾਂ ਫਿਰ ਆੜਤੀਏ ਦੇ ਮਨ ਵਿੱਚ ਕੋਈ ਮਿਹਰ ਪਈ ਜਾਂ ਨਹੀਂ।
ਮੱਘਰ ਸਿੰਘ ਦੀ ਚੁੱਪ ਨੇ ਪਰਿਵਾਰ ਦੀ ਕੁਝ ਟਿਮਟਮਾਉਂਦੀ ਆਸ ਦੇ ਦੀਵੇ ਉੱਤੇ ਆਖਰੀ ਫੂਕ ਮਾਰ ਦਿੱਤੀ ਸੀ।
ਹਰੇ ਰੁੱਖ਼ ਵੀ ਸੁੱਕ ਜਾਂਦੇ ਨੇ ਜੇ ਜੜਾਂ ਨੂੰ ਪਾਣੀ ਨਾ ਲੱਗੇ ਠੀਕ
ਰਿਸ਼ਤੇ ਵੀ ਇੰਝ ਹੀ ਹੁੰਦੇ ਨੇ, ਜੇ ਪਿਆਰ ਤੇ ਸਮਾਂ ਨਾ ਮਿਲੇ ਤਾਂ ਫਿੱਕੇ ਪੈ ਜਾਂਦੇ ਨੇ।
ਮੌਜੂਦਾ ਸਮੇਂ ‘ਚ ਜੋ ਕੁਝ ਤੁਹਾਡੇ ਕੋਲ ਹੈ, ਜੇਕਰ ਤੁਸੀਂ ਉਸ ਨੂੰ ਮਹੱਤਵ ਨਹੀਂ ਦਿੰਦੇ ਤਾਂ
ਜੋ ਭਵਿੱਖ ‘ਚ ‘ ਤੁਹਾਨੂੰ ਮਿਲਣ ਵਾਲਾ ਹੈ ਉਸਦਾ ਸਨਮਾਨ ਕਿਵੇਂ ਕਰ ਸਕੋਗੇ ?
ਜਾਗੋ ਚੱਕ ਕੇ ਪਾਓ ਬੋਲੀਆਂ
ਗੀਟੀਆਂ ਦੇ ਨਾਲ ਪਟੁ ਗਈ..
ਗਿੱਧੇ ਦੇ ਵਿਚ ਚਾਚੀ ਨਖਰੋ
ਲਾਟ ਵਾਂਗਰਾਂ ਮਚੁਗੀ….