ਗੁੱਸਾ ਕਦੇ ਵੀ ਦਲੀਲ ਨਹੀਂ ਹੁੰਦੀ, ਜਦੋਂ ਦਲੀਲ ਮੁੱਕ ਜਾਂਦੀ ਹੈ, ਉਦੋਂ ਗੁੱਸਾ ਆਉਂਦਾ ਹੈ।
Sandeep Kaur
ਬਹੁਤ ਜ਼ਿਆਦਾ ਸੋਚਣਾ ਬੰਦ ਕਰੋ।
ਅਤੇ ਉਸ ਸੰਸਾਰ ਤੋਂ ਬਾਹਰ ਆ ਜਾਓ
ਜੋ ਹਕੀਕਤ ਵਿੱਚ ਨਹੀਂ ਹੈ।”
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਉੱਥੋਂ ਦੇ ਦੋ ਬਲਦ ਸੁਣੀਂਦੇ
ਗਲ ਵਿੱਚ ਉਹਨਾਂ ਦੇ ਟੱਲੀਆਂ
ਭੱਜ-ਭੱਜ ਕੇ ਉਹ ਮੱਕੀ ਬੀਜਦੇ
ਗਿੱਠ-ਗਿੱਠ ਲੱਗੀਆਂ ਛੱਲੀਆਂ
ਮੇਲਾ ਮੁਕਸਰ ਦਾ
ਦੋ ਮੁਟਿਆਰਾਂ ਚੱਲੀਆ…!
ਸਾਨੂੰ ਰੋਣਾ ਧੋਣਾ ਨੀ ਆਉਂਦਾ,
ਅਸੀ ਤਾ ਫੁੱਲ ਨਜਾਰੇ ਲੁੱਟੇ ਨੇ,
ਇਸ ਵਿਚ ਸਾਡਾ ਕੋਈ ਕਸੂਰ ਨਹੀ,
ਸਾਡੇ ਸ਼ੋਕ ਹੈ ਹੀ ਪੁੱਠੇ ਨੇ
ਹੁੱਲ ਗਈ,ਹੁੱਲ ਗਈ,
ਹੁੱਲ ਗਈ ਵੇ,
ਸੀਟੀ ਮਾਰ ਚੁਵਾਰਾ ਤੇਰਾ ਭੁੱਲ ਗਈ ਵੇ,
ਸੀਟੀ ਮਾਰ………
ਜਿਸ ਦੀ ਭਾਸ਼ਾ ਵਿਚ ਜਾਨ ਨਹੀਂ,
ਉਸ ਦੀ ਦਲੀਲ ਵਿਚ ਵੀ ਨਹੀਂ ਹੋਵੇਗੀ।ਨਰਿੰਦਰ ਸਿੰਘ ਕਪੂਰ
ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਬਜ਼ੁਰਗਾਂ ਕੋਲ ਬੈਠਣਾ ਹੈ,
ਕੁਝ ਪਲਾਂ ਦੇ ਬਦਲੇ ‘ਚ ਉਹ ਸਾਲਾਂ ਦਾ ਤਜਰਬਾ ਦਿੰਦੇ ਹਨ
ਤੁਸੀਂ ਇੱਕੋ ਵਾਰ ਜਿਉਣਾ ਹੈ ਜੇ ਸਹੀ ਤਰੀਕੇ ਨਾਲ ਜੀਓ ਤਾਂ ਇੱਕ ਵਾਰ ਬਹੁਤ ਹੈ
ਮੇਅ ਵੈਸਟ
ਪਿੰਡ ਤਾਂ ਸਾਡੇ
ਪਿੰਡ ਤਾਂ ਸਾਡੇ ਡੇਰਾ ਸਾਧ ਦਾ,
ਮੈਂ ਸੀ ਗੁਰਮੁਖੀ ਪੜ੍ਹਦਾ।
ਬਹਿੰਦਾ ਸਤਿਸੰਗ ‘ਚ,
ਮਾੜੇ ਬੰਦੇ ਕੋਲ ਨੀ ਖੜ੍ਹਦਾ।
ਜੇਹੜਾ ਫੁੱਲ ਵਿੱਛੜ ਗਿਆ,
ਮੁੜ ਨੀ ਬੇਲ ‘ਤੇ ਚੜ੍ਹਦਾ।
ਬੋਲੀਆਂ ਪੌਣ ਦੀ ਹੋਗੀ ਮਨਸ਼ਾ,
ਆ ਕੇ ਗਿੱਧੇ ਵਿੱਚ ਵੜਦਾ।
ਨਾਲ ਸ਼ੌਕ ਦੇ ਪਾਵਾਂ ਬੋਲੀਆਂ,
ਮੈਂ ਨੀ ਕਿਸੇ ਤੋਂ ਡਰਦਾ।
ਨਾਉਂ ਪਰਮੇਸ਼ਰ ਦਾ,
ਲੈ ਕੇ ਗਿੱਧੇ ਵਿੱਚ ਵੜਦਾ…!
ਮੂੰਹ ਦੇ ਮਿੱਠੇ ਬਣਕੇ ਅਸੀਂ ਕਿਸੇ ਨੂੰ ਠੱਗ ਦੇ ਨੀ
ਅੱੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲੱਗਦੇ ਨੀ
ਸੋਹਣੀ ਜਿਹੀ ਪੱਗ ਬੰਨਦਾ ਮੁੰਡਿਆਂ,
ਗਿਣ ਗਿਣ ਲਾਉਦਾ ਪੇਚ,
ਨੀ ਉਹ ਕਿਹੜਾ ਮਾਹੀ ਏ,
ਜਿਹਦੇ ਲੰਮੇ ਲੰਮੇ ਕੇਸ, ਨੀ ਓਹ …….,
ਰਿਸ਼ਤੇ ਦਾ ਨਾਮ ਹੋਣਾ ਜ਼ਰੂਰੀ ਨਹੀਂ ਹੁੰਦਾ ਮੇਰੇ ਦੋਸਤ
ਕੁੱਝ ਬੇਨਾਮ ਰਿਸ਼ਤੇ ਰੁੱਕੀ ਹੋਈ ਜ਼ਿੰਦਗੀ ਨੂੰ ਸਾਹ ਦਿੰਦੇ ਹਨ।