ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ, ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿਚ ਇਕ ਤਾਕਤ ਹੁੰਦੀ ਹੈ।
Sandeep Kaur
ਆਪਣੇ ਅੰਦਰਲੇ ਬੱਚੇ ਨੂੰ ਸਦਾ ਲਈ ਜ਼ਿੰਦਾ ਰੱਖੋ”
ਬਹੁਤ ਜ਼ਿਆਦਾ ਸਿਆਣਪ ਜ਼ਿੰਦਗੀ ਨੂੰ ਨੀਰਸ ਬਣਾ ਦਿੰਦੀ ਹੈ।
ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਚ ਮੈ ਪਤਲੀ ਪਤੰਗ ਮੁੰਡਿਆਂ,
ਦੇਵਾ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾ ਆਸ਼ਕਾ ……,
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਜਿਸ ਦੀ ਸੋਚ ਵਿੱਚ ਆਤਮ ਵਿਸ਼ਵਾਸ ਦੀ ਮਹਿਕ,
ਇਰਾਦਿਆਂ ਵਿੱਚ ਹੌਸਲੇ ਦੀ ਮਿਠਾਸ,
ਨੀਯਤ ਵਿੱਚ ਸੱਚਾਈ ਦਾ ਸੁਆਦ ਹੈ।
ਉਹ ਹੀ ਅਸਲ ਜ਼ਿੰਦਗੀ ਵਿੱਚ ਮਹਿਕਦਾ ਗੁਲਾਬ ਹੈ ਜੀ।
ਸਮੇਂ ਦਾ ਕੰਮ ਹੈ ਗੁਜ਼ਰਨਾ… ਬੁਰਾ ਹੋਵੇ
ਤਾਂ ਸਬਰ ਕਰੋ, ਚੰਗਾ ਹੋਵੇ ਤਾਂ ਸ਼ੁਕਰ ਕਰੋ।
ਜ਼ਰੂਰੀ ਨਹੀਂ ਕਿ ਹਮੇਸ਼ਾ ਮਾੜੇ ਕਰਮਾਂ ਕਰਕੇ ਹੀ ਦੁੱਖ ਝੱਲੀਏ,
ਕਈ ਵਾਰ ‘ਵਧੇਰੇ ਚੰਗੇ’ ਹੋਣ ਦੀ ਕੀਮਤ ਚੁਕਾਉਣੀ ਪੈਂਦੀ ਹੈ।
ਊਰੀ ਊਰੀ ਊਰੀ,
ਨੱਚਦੀ ਕਾਹਤੋ ਨੀ,
ਕੀ ਮਾਲਕ ਨੇ ਘੂਰੀ,
ਨੱਚਦੀ …….,
ਘੱਟ ਦਿਖਾਵਾ ਤੇ ਸਿੰਪਲ Look
ਬਸ ਆਹੀ ਖਾਸ Personality ਦੇ ਆ
ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀਂ ਪਾ ਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾ ਕੇ,
ਸਹੀਉ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਬੀਤ ਬਣਾ ਕੇ,
ਸਹੀਉ ਨੀ ……,
ਕਈ ਵਾਰੀ, ਕਿਸੇ ਬਹੁਤ ਬੋਲਣ ਵਾਲੇ ਤੋਂ ਖਹਿੜਾ ਛੁਡਾਉਣ ਲਈ,
ਉਸ ਨਾਲ ਸਹਿਮਤ ਹੋਣ ਦਾ , ਵਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ।ਨਰਿੰਦਰ ਸਿੰਘ ਕਪੂਰ
ਜੇਕਰ ਕਿਸੇ ਕਾਰਨ ਬੀਤਿਆ ਹੋਇਆ ਕੱਲ ਦੁੱਖ ’ਚ ਬੀਤਿਆ ਹੋਵੇ
ਤਾਂ ਉਸ ਨੂੰ ਯਾਦ ਕਰ ਕੇ ਅੱਜ ਦਾ ਦਿਨ ਬੇਕਾਰ ’ਚ ਨਾ ਗੁਆਓ।