ਕਿਸੇ ਆਦਮੀ ਦੀ ਜਾਣ-ਪਛਾਣ ਉਸ ਦੇ ਚਿਹਰੇ ਤੋਂ ਸ਼ੁਰੂ ਹੋ ਸਕਦੀ ਹੈ।
ਪਰ ਉਸਦੀ ਸਾਰੀ ਪਹਿਚਾਣ ਉਸਦੀ ਕਹਿਣੀ, ਕਰਨੀ ਅਤੇ ਵਿਹਾਰ ਤੋਂ ਹੁੰਦੀ ਹੈ।
Sandeep Kaur
ਦੇਸ ਮੇਰੇ ਦੇ ਬਾਂਕੇ ਗੱਭਰੂ
ਦੇਸ ਮੇਰੇ ਦੇ ਬਾਂਕੇ ਗੱਭਰੂ,
ਮਸਤ ਅੱਲੜ ਮੁਟਿਆਰਾਂ।
ਨੱਚਦੇ ਟੱਪਦੇ ਗਿੱਧੇ ਪਾਉਂਦੇ,
ਗਾਉਂਦੇ ਰਹਿੰਦੇ ਵਾਰਾਂ।
ਪ੍ਰੇਮ ਲੜੀ ਵਿੱਚ ਇੰਜ ਪਰੋਤੇ,
ਜਿਉਂ ਕੂੰਜਾਂ ਦੀਆਂ ਡਾਰਾਂ।
ਮੌਤ ਨਾਲ ਇਹ ਕਰਨ ਮਖੌਲਾਂ,
ਮਸਤੇ ਵਿੱਚ ਪਿਆਰਾਂ।
ਕੁਦਰਤ ਦੇ ਮੈਂ ਕਾਦਰ ਅੱਗੇ,
ਇਹੋ ਅਰਜ਼ ਗੁਜ਼ਾਰਾਂ।
ਦੇਸ ਪੰਜਾਬ ਦੀਆਂ,
ਖਿੜੀਆਂ ਰਹਿਣ ਬਹਾਰਾਂ…!
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ
ਸੋਚ
ਕੰਵਲਜੀਤ ਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਘਰ ਵਿੱਚ ਇਕੱਲੀ ਔਰਤ ਸੀ। ਉਨ੍ਹਾਂ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸੀ ਅਤੇ ਆਸੇ ਪਾਸੇ ਕੋਈ ਹੋਰ ਘਰ ਵੀ ਨਹੀਂ ਸੀ।
ਉਸ ਦੇ ਪਤੀ ਨੂੰ ਹਾਲੀ ਵੀ ਭਲਵਾਨੀ ਦਾ ਸ਼ੌਕ ਸੀ। ਉਹ ਘੁਲਣ ਲਈ ਮਾਝੇ ਵਿੱਚ ਗਿਆ ਹੋਇਆ ਸੀ। ਉਸ ਦਾ ਛੋਟਾ ਦਿਉਰ- ਜਿਸ ਦਾ ਉਸ ਨੂੰ ਖਾਸ ਸਹਾਰਾ ਸੀ- ਉਹ ਵੀ ਹਾਕੀ ਚੁੱਕ ਕੇ ਸ਼ਹਿਰ ਮੈਚ ਖੇਡਣ ਚਲਾ ਗਿਆ ਸੀ। ਘਰ ਦੇ ਲਾਗੇ ਉਸਦਾ ਛੜਾ ਜੇਠ ਖਾਲ ਦੀਆਂ ਵੱਟਾਂ ਸਾਫ ਕਰ ਰਿਹਾ ਸੀ। ਉਸ ਨੂੰ ਇਸ ਸਮੇਂ ਸਭ ਤੋਂ ਵੱਧ ਗੁੱਸਾ ਆਪਣੇ ਮਾਪਿਆਂ ਉੱਤੇ ਆ ਰਿਹਾ ਸੀ। ਰਿਸ਼ਤਾ ਕਰਨ ਸਮੇਂ ਉਨ੍ਹਾਂ ਇਹ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘਰ ਵਿੱਚ ਕਿਸੇ ਹੋਰ ਜਨਾਨੀ ਤੋਂ ਬਿਨਾਂ, ਉਹ ਮੌਕੇ ਬੇਮੌਕੇ ਕਿਵੇਂ ਸਮਾਂ ਲੰਘਾਇਆ ਕਰੇਗੀ। ਆਪਣੇ ਦਿਉਰ ਨੂੰ ਤਾਂ ਉਹ ਕੁਝ ਨਹੀਂ ਕਹਿ ਸਕਦੀ ਸੀ ਪਰ ਪਤੀ ਦੇ ਬੇਫਿਕਰ ਹੋ ਕੇ ਘਰੋਂ ਨਿਕਲ ਜਾਣ ਉੱਤੇ ਉਸ ਨੂੰ ਰਹਿ ਕੇ ਗੁੱਸਾ ਆ ਰਿਹਾ ਸੀ। ਉਸ ਨੂੰ ਡਿਉਢੀ ਵਿੱਚ ਆਪਣੇ ਜੇਠ ਦੇ ਆਉਣ ਦਾ ਅੰਗੁਰਾ ਸੁਣਾਈ ਦਿੰਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ। ਜਿਸ ਡਰ ਤੋਂ ਉਹ ਹੁਣ ਤੱਕ ਡਰਦੀ ਆ ਰਹੀ, ਉਹ ਡਰ ਉਸ ਦੇ ਸਾਹਮਣੇ ਖੜ੍ਹਾ ਸੀ। ਇੱਕ ਪਲ ਵਿੱਚ ਉਸ ਨਾਲ ਕੀ ਬੀਤਣ ਵਾਲਾ ਸੀ, ਉਸ ਦਾ ਕਿਆਸ ਕਰਕੇ ਉਹ ਪੀਹੜੀ ਉੱਤੇ ਬੈਠੀ ਕੰਬ ਰਹੀ ਸੀ।
‘‘ਭਾਈ ਮੇਰੇ ਕੱਪੜੇ ਫੜਾਇਓ’’ ਡਿਉਢੀ ਵਿਚੋਂ ਕਿਸੇ ਦੀ ਆਵਾਜ ਆਈ। ਜੇਠ ਕੱਪੜੇ ਲੈ ਕੇ ਬਾਹਰ ਜਾ ਰਿਹਾ ਸੀ ।
“ਮੈਂ ਭਾਈ ਬਾਹਰ ਟਾਹਲੀ ਹੇਠ ਪਿਆਂ, ਤੂੰ ਬਾਰ ਨੂੰ ਅੰਦਰੋਂ ਕੁੰਡਾ ਮਾਰ ਲੈ।” ਉਹ ਬਾਹਰ ਬੂਹਾ ਲੰਘਦਾ ਕਹਿ ਗਿਆ।
ਉਹ ਆਪਣੀ ਸੋਚ ਨੂੰ ਕੋਸ ਰਹੀ ਸੀ।
ਢਿੱਡ ਭਰਨਾ ਤਾਂ ਸੌਖਾ ਹੈ
ਪਰ ਨੀਤ ਭਰਨੀ ਬਹੁਤ ਔਖੀ ਹੈ।
ਜ਼ਿੰਦਗੀ ‘ਚ ਜੇਕਰ ਤੁਹਾਨੂੰ ਰੋਕਣ-ਟੋਕਣ ਵਾਲਾ ਕੋਈ ਹੈ ਤਾਂ ਉਸ ਦੀ ਕਦਰ ਕਰੋ
ਕਿਉਂਕਿ ਜਿਨ੍ਹਾਂ ਬਾਗਾਂ ‘ਚ ਮਾਲੀ ਨਹੀਂ ਹੁੰਦੇ ਉਹ ਬਾਗ ਜਲਦੀ ਹੀ ਉੱਜੜ ਜਾਂਦੇ ਨੇ
ਜਿਹੜੇ ਮੱਥਾ ਟੇਕਦੇ ਹਨ,
ਤੇਰੇ ਖ਼ਾਤਰ ਕਿਸੇ ਵੀ ਹੱਦ ਤੱਕ,
ਉਹਨਾਂ ਨੂੰ ਹਮੇਸ਼ਾ ਰੱਖੋ
ਕਿਉਂਕਿ ਉਹ ਸਿਰਫ ਤੁਹਾਡੀ ਕਦਰ ਨਹੀਂ ਕਰਦਾ,
ਪਰ ਉਹ ਵੀ ਤੁਹਾਨੂੰ ਪਿਆਰ ਕਰਦਾ ਹੈ।
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ
ਬਾਗਾਂ ਦੇ ਵਿੱਚ ਸਸਤੀ ਮਿਲਦੀ,
ਹੱਟੀਆਂ ‘ਤੇ ਮਿਲਦੀ ਮਹਿੰਗੀ।
ਹੇਠਾਂ ਕੁੰਡੀ ਉੱਤੇ ਸੋਟਾ,
ਚੋਟ ਦੋਹਾਂ ਦੀ ਸਹਿੰਦੀ।
ਘੋਟ-ਘੋਟ ਮੈਂ ਹੱਥਾਂ ‘ਤੇ ਲਾਈ,
ਬੱਤੀਆਂ ਬਣ-ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ…
ਕਿਹੜੇ ਪਾਸਿਉ ਆਈ ਏ ਤੂੰ,
ਫੁੱਲ ਵਾਗੂੰ ਟਹਿਕਦੀ,
ਪਲ ਵਿੱਚ ਰੂਪ ਵਟਾ ਆਈ ਏ,
ਨੀ ਕਿਹੜੇ ਗੱਭਰੂ ਨੂੰ ਨਾਗ ਲੜਾ ਆਈ ਏ,
ਨੀ ਕਿਹੜੇ ………
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
ਇਨਸਾਨਾਂ ‘ਚ ਦੂਰੀਆਂ ਤਾਂ ਹੀ ਮੁੱਕਣਗੀਆਂ,
ਜਦੋਂ ਉਹ ਆਪਣੇ ਹੰਕਾਰ ਨੂੰ ਮਾਰੇਗਾ।
ਅੱਜ ਵੀ ਬਚਪਨ ਚੇਤੇ ਕਰਕੇ ਸਮਾਂ ਜਿਹਾ ਰੁਕ ਜਾਂਦਾ ਹੈ,
ਬਾਪੂ ਤੇਰੀ ਮਿਹਨਤ ਅੱਗੇ ਮੇਰਾ ਸਿਰ ਝੁਕ ਜਾਂਦਾ ਹੈ।