ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
Sandeep Kaur
ਭਾਬੀ, ਭਾਬੀ, ਕਰਦਾ ਭਾਬੀਏ,
ਪਦਾਂ ਤੇਰੀ ਬਾਣੀ।
ਨਿੱਕੀ ਜਹੀ ਗੱਲ ਬਣਾ ਲਈ ਵੱਡੀ,
ਤੰਦ ਦੀ ਬਣ ਗੀਤਾਣੀ।
ਆ ਭਾਬੀ ਘਰ ਬਾਰ ਸਾਂਭ ਲੈ,
ਰੱਖੂ ਬਣਾ ਕੇ ਰਾਣੀ।
ਮਰਦੇ ਦੇਵਰ ਦੇਪਾ ਦੇ
ਮੁੰਹ ਵਿੱਚ ਪਾਣੀ।
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਕੋਠੇ ਉੱਤੇ ਕੋਠੜਾ ਨੀਂ ਸੰਮੀਏ,
ਕੋਠੇ ਤਪੇ ਤੰਦੂਰ ਮੇਰੀ ਸੰਮੀਏ,
ਖਾਵਣ ਵਾਲਾ ਦੂਰ ਨੀਂ ਸੰਮੀਏ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ।
ਕਈਆ ਦੇ ਦਿੱਲ ਵਿੱਚ ਰਹਿੰਦੇ ਆ
ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ
ਅਗਰ ਤੁਹਾਨੂੰ ਲੱਗਦਾ ਹੈ
ਕਿ ਤੁਸੀਂ ਨਰਕ ਚੋਂ ਗੁਜ਼ਰ ਰਹੇ ਹੋ,
ਤਾਂ ਰੁਕੋ ਨਾ , ਤੁਰਦੇ ਜਾਓ।
ਦੁਨੀਆ ਦਾ ਸਭ ਤੋਂ ਖੂਬਸੂਰਤ ਬੂਟਾ ਵਿਸ਼ਵਾਸ ਦਾ ਹੁੰਦਾ ਹੈ,
ਜੋ ਜ਼ਮੀਨ ‘ਚ ਨਹੀਂ ਦਿਲ ‘ਚ ਉੱਗਦਾ ਹੈ।
“ਦੁਨੀਆਂ ਵਿੱਚ ਕਿਸੇ ‘ਤੇ ਜ਼ਿਆਦਾ ਨਿਰਭਰ ਨਾ ਹੋਵੋ”
ਕਿਉਂਕਿ ਜਦੋਂ ਤੁਸੀਂ ਕਿਸੇ ਦੇ ਪਰਛਾਵੇਂ ਵਿੱਚ ਹੁੰਦੇ ਹੋ
ਇਸ ਲਈ ਤੁਹਾਨੂੰ ਆਪਣਾ ਪਰਛਾਵਾਂ ਨਹੀਂ ਦਿਸਦਾ।”
ਤਾਰਾਂ-ਤਾਰਾਂ-ਤਾਰਾਂ
ਬੋਲੀਆਂ ਦਾ ਖੂਹ ਭਰ ਦਿਆਂ
ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਚਲਦੀਆਂ ਮੋਟਰਕਾਰਾਂ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ
ਬੋਲੀਆਂ ਦੀ ਕਿੱਕਰ ਭਰਾਂ
ਜਿੱਥੇ ਕਾਟੋ ਲਵੇ ਬਹਾਰਾਂ
ਬੋਲੀਆਂ ਦੀ ਨਹਿਰ ਭਰਾਂ
ਜਿੱਥੇ ਲਗਦੇ ਮੋਘੇ ਨਾਲਾਂ
ਜਿਉਂਦੀ ਮੈਂ ਮਰ ਗਈ
ਕੱਢੀਆਂ ਜੇਠ ਨੇ ਗਾਲਾਂ।
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ,
ਅਸੀਂ ਜੋ ਵੀ ਹਾਂ , ਇਹ ਉਸੇ ਦਾ ਨਤੀਜਾ ਹੈ ਜੋ ਅਸੀ ਸੋਚਦੇ ਹਾਂ |
ਜ਼ਿੰਦਗੀ ਵਿਚ ਦੋ ਚੀਜ਼ਾਂ ਕਦੇ ਵੀ ਝੁਕਣ ਨਾ ਦਿਓ
ਇਕ ਬਾਪ ਦਾ ਸਿਰ ਤੇ ਦੂਜਾ ਮਾਂ ਦੀਆਂ ਅੱਖਾਂ
ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਚ ਸਿਖਾਉਂਦਾ ਹੈ।
ਨਰਿੰਦਰ ਸਿੰਘ ਕਪੂਰ