ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ, ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ, ਉਸ ਦੀ ਤਾਕਤ ਵੱਧ ਜਾਂਦੀ ਹੈ।
Sandeep Kaur
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,
ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ
ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,
ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ
ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ ..
ਮਾਂ ਗੁਜਰੀ ਦੇ ਪੋਤਿਆਂ ਦਾ
ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ
ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ
ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ
ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ
ਅੱਜ ਵਿਹੜੇ ਵਿਚ ਖੇਡਣ
ਕੱਲ ਜੰਗ ਵਿਚ ਹੋਣੇ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ
ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਸੀ ਪੋਹ ਦਾ ਮਹੀਨਾ ਪਿਆ ਸਰਸਾ ਤੇ ਵਿਛੋੜਾ
ਇਕ ਇਸ ਪਾਰ ਦੂਜਾ ਉਸ ਪਾਰ, ਹੰਸਾ ਦਾ ਜੋੜਾ
ਪਿਤਾ ਜੀ ਦੇ ਨਾਲ ਗੜੀ ਚਮਕੌਰ ਵਾਲੀ ਜਾ ਰਹੇ ਨੇ
ਤੇਰਾ ਭਾਣਾ ਮੀਠਾ ਲਾਗੇ ਇਹ ਮਾਤਾ ਜੀ ਸਮਜਾ ਰਹੇ ਨੇ
ਨਿਕੀਆਂ ਨੇ ਜਿੰਦਾ ਪਰ ਹੋਂਸਲੇ ਅਡੋਲ ਨੇ
ਜਾਨ ਕੌਮ ਲਈ ਵਾਰਾਂਗੇ ਸਾਹਿਬਜ਼ਾਦਿਆਂ ਦੇ ਬੋਲ ਨੇ
ਕਿਆ ਖੂਬ ਥੇ ਵੋਹ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ਵੋਹ’ ਅਪਣੀ ਜਾਨ ਦੇ ਗਏ ।
ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ
ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।
ਕਿਸੇ ਨੇ ਰੱਬ ਨੂੰ ਪੁੱਛਿਆ ਤੇਰੇ ਸਭ ਤੋਂ ਕਰੀਬ ਕੌਣ ਹੈ!
ਰੱਬ ਨੇ ਕਿਹਾ ਜਿਸ ਕੋਲ ਬਦਲਾ ਲੈਣ ਦੀ ਸ਼ਕਤੀ ਹੈ
ਅਤੇ ਉਸਨੇ ਫਿਰ ਵੀ ਮਾਫ਼ ਕਰ ਦਿੱਤਾ।