ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਵੇਂ ਸਾਲ ਦਾ ਨਵਾਂ ਸੂਰਜ
ਤੁਹਾਡੇ ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ ਪਸਾਰਾ ਕਰੇ
ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ ਸਾਲ ਦੀ ਮੁਬਾਰਕ !
Sandeep Kaur
ਜਿੱਥੇ ਵੀ ਜ਼ਿੰਦਗੀ ਤੁਹਾਨੂੰ ਲੈ ਜਾਂਦੀ ਹੈ, ਨਿਡਰ ਹੋ ਕੇ ਜਾਓ
ਅਤੇ ਜ਼ਿੰਦਗੀ ਤੁਹਾਨੂੰ ਹਰ ਜਗ੍ਹਾ ਕੀਮਤੀ ਅਨੁਭਵ ਦੇਵੇਗੀ।”
ਊਠਾਂ ਵਾਲਿਉ,ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ,
ਮਹਿਲੀ
ਪਲ ਪਲ ਵਕਤ ਗੁਜਰ ਜਾਏਗਾ
1 ਘੰਟੇ ਬਾਅਦ ਨਵਾਂ ਸਾਲ ਆਏਗਾ
ਹੁਣੇ ਹੀ ਤੁਹਾਨੂੰ ਨਿਊ ਈਯਰ ਵਿਸ਼ ਕਰ ਦੇਵਾ
ਨਹੀਂ ਤੇ ਇਹ ਬਾਜੀ ਕੋਈ ਹੋਰ ਮਾਰ ਜਾਏਗਾ
ਚੰਗਾ ਕਰਮ ਅਤੇ ਚੰਗੀ ਨੀਯਤ ਵੱਖੋ-ਵੱਖਰੇ ਹਨ
ਚੰਗਾ ਕੰਮ ਕੋਈ ਵੀ ਕਰ ਸਕਦਾ ਹੈ ਪਰ ਚੰਗੀ ਨੀਯਤ
ਕਿਸੇ ਵਿਰਲੇ ਸੁਰਮੇ ਦੀ ਹੀ ਹੋ ਸਕਦੀ ਹੈ। ਚੰਗੀ ਨੀਯਤ ਨਾਲ ਰਹੋ।
ਜਿਨ੍ਹਾਂ ਦਾ ਦਿਲ ਨਫ਼ਰਤ ਦੀ ਅੱਗ ਵਿੱਚ ਸੜਦਾ ਹੈ,
ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਅਜੇ ਤਕ ਕੋਈ ਵੀ ਸਬੱਬ ਨਾਲ ਅਤੇ ਅਚਾਨਕ ਸਿਆਣਾ ਨਹੀਂ ਬਣਿਆ।
ਨਰਿੰਦਰ ਸਿੰਘ ਕਪੂਰ
ਨਵੇਂ ਸਾਲ ਵਾਲੀ ਸੋਹਣੀ ਜਿਹੀ ਨਵੀਂ ਏ ਸਵੇਰ,
ਖਿੜੇ ਸੋਹਣੇ ਸੋਹਣੇ ਫੁੱਲ ਮਹਿਕਾਂ ਰਹੇ ਨੇ ਬਿਖਰੇ
ਅੱਜ ਚੜਿਆ ਸੂਰਜ ਇਹ ਪੈਗਾਮ ਲੈਕੇ ਆਇਆ
ਦੂਰ ਹੋ ਜਾਵੇ ਦੁੱਖਾਂ ਤੇ ਮੁਸੀਬਤਾਂ ਦਾ ਸਾਇਆ
ਦਿਲ ਹੋਵਣ ਨਾਂ ਕਦੇ ਕਿਸੇ ਗੱਲੋ ਵੀ ਉਦਾਸੇ
ਰਹਿਣ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਸਦਾ ਹਾਸੇ
ਹੋਣ ਵੈਰ ਤੇ ਵਿਰੋਧ ਤੋਂ ਇਹ ਮੁਕਤ ਫਿਜਾਵਾਂ
ਹੋਰ ਪਾਸਿਓਂ ਹੀ ਪਿਆਰ ਦੀਆਂ ਵਗਣ ਹਵਾਵਾਂ
ਏਹੋ ਦਿਲ ਵਿੱਚ ਲੈਕੇ ਮੇਰੇ ਦੋਸਤੋ ਖ਼ਿਆਲ
ਪ੍ਰੀਤ ਆਖਦਾ ਮੁਬਾਰਕ ਤੁਹਾਨੂੰ ਨਵਾਂ ਸਾਲ
ਹੇ ਪ੍ਰਮਾਤਮਾ ਨਵਾਂ ਸਾਲ ਸਭ ਲਈ ਰੁੱਖਾਂ ਤੇ ਬਹਾਰਾਂ
ਭਰਿਆ ਹੋਵੇ ਪਿਆਰ ਤੇ ਸਨੇਹ ਵਧੇ ਮੁੱਕ ਜਾਵੇ ਧਰਮਾਂ ਦੇ ਨਾਂ ਤੇ ਲੜਨਾ
ਨਵਾਂ ਸਾਲ ਮੁਬਾਰਕ
ਅੰਦਾਜ਼ਾ ਗਲਤ ਹੋ ਸਕਦਾ ਹੈ
ਪਰ ਤਜਰਬਾ ਕਦੇ ਗਲਤ ਨਹੀਂ ਹੁੰਦਾ
ਕਿਉਂਕਿ ਅਨੁਮਾਨ ਲਗਾਉਣਾ ਸਾਡੀ ਜ਼ਿੰਦਗੀ ਦੀ ਕਲਪਨਾ ਹੈ
ਪਰ ਅਨੁਭਵ ਜ਼ਿੰਦਗੀ ਦਾ ਸਬਕ ਹੈ।”
ਊਠਾਂ ਵਾਲਿਉ, ਊਠ ਲੱਦੇ ਵੇ ਲਾਹੌਰ ਨੂੰ,
ਕੱਲੀ ਕੱਤਾਂ ਦੇ ਘਰ ਘੱਲਿਉ ਮੇਰੇ ਭੌਰ ਨੂੰ,
ਕੱਲੀ ਕੱਤਾਂ ………………..
ਸ਼ਹਿਰ ਦੇ ਅੱਤ ਸੁੰਦਰ ਅਤੇ ਮਹਿੰਗੇ ਮੈਰਿਜ ਪੈਲੇਸ ਵਿੱਚ ਇੱਕ ਬਹੁਤ ਵੱਡੇ ਸਿਆਸੀ ਸਰਦਾਰ ਦੇ ਕਾਕਾ ਜੀ ਦੀ ਸ਼ਾਦੀ ਦਾ ਸਮਾਗਮ ਚਲ ਰਿਹਾ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ ਅਤੇ ਅੱਧ ਨੰਗੀਆਂ ਕੁੜੀਆਂ ਲੱਚਰ ਗੀਤਾਂ ਦੀ ਔਰਕੈਸਟਰਾ ਧੁੰਨਾ ਉੱਤੇ ਨੱਚ ਰਹੀਆਂ ਸਨ।
ਸ਼ਰਾਬ ਦੇ ਰੱਜੇ ਨੌਜਵਾਨ ਉੱਚੀ ਸਟੇਜ ਦੇ ਨੀਵੇਂ ਫਰਸ਼ ਉੱਤੇ ਭੰਗੜਾ ਪਾ ਰਹੇ ਸਨ। ਕਾਮਿਕ ਗੀਤਾਂ ਉੱਤੇ ਕੁੜੀਆਂ ਸਰੀਰਕ ਹਰਕਤਾਂ ਨਾਲ ਕਹਿਰ ਵਰਾ ਰਹੀਆਂ ਸਨ। ਸ਼ਰਾਬੀਆਂ ਦੀਆਂ ਲਾਲਾਂ ਡਿੱਗ ਰਹੀਆਂ ਸਨ। ਉਨ੍ਹਾਂ ਦੇ ਤਨ, ਮਨ ਰੋਕਾਂ ਦੀਆਂ ਪਾਬੰਦੀਆਂ ਤੋੜਨ ਦੀ ਚਰਮ ਸੀਮਾ ਤੱਕ ਪਹੁੰਚ ਚੁੱਕੇ ਸਨ।
ਨੋਟਾਂ ਦੀ ਵਰਖਾ ਹੋ ਰਹੀ ਸੀ ਅਤੇ ਅਨਾਊਂਸਰ ਦੀਆਂ ਵਰਾਛਾਂ ਖਿੜਦੀਆਂ ਜਾ ਰਹੀਆਂ ਸਨ। ਨੱਚਣ ਵਾਲੀਆਂ ਕੁੜੀਆਂ ਨੇ ਵੀ ਸਭ ਸੀਮਾਵਾਂ ਤੋੜ ਦਿੱਤੀਆਂ ਸਨ। ਗੀਤ ਚੱਲ ਰਿਹਾ ਸੀ ‘ਗੱਲਾ ਗੋਰੀਆਂ ਤੇ ਵਿੱਚ ਟੋਏ… ਅੱਤ ਸੁਨੱਖੀ ਕੁੜੀ ਲੱਕ ਲਹਿਰਾਕੇ ਬੇ ਹਯਾਈਹ ਨਾਲ ਨੱਚ ਰਹੀ ਸੀ। ਭੰਗੜਾ ਪਾ ਰਹੇ ਨੌਜਵਾਨਾਂ ਵਿਚੋਂ ਇੱਕ ਸ਼ਰਾਬ ਨਾਲ ਬੇ ਸੁੱਧ ਹੋਏ ਮੁੰਡੇ ਨੇ, ਸਟੇਜ ਉੱਤੇ ਨੱਚ ਰਹੀ ਕੁੜੀ ਨੂੰ ਲੱਤ ਫੜਕੇ ਭੰਗੜੇ ਵਿੱਚ ਖਿੱਚ ਲਿਆ। ਕੁੜੀ ਦੀ ਲੰਮੀ ਚੀਕ ਸ਼ਰਾਬੀ ਮੁੰਡਿਆਂ ਦੇ ਹਾਸੇ ਵਿੱਚ ਦਮ ਤੋੜ ਗਈ। ਇੱਜਤਦਾਰ ਲੋਕ ਬੇਪਰਦ ਕੁੜੀ ਨੂੰ ਚੁੱਕ ਕੇ ਪਰਦੇ ਵਿੱਚ ਲੈ ਗਏ।