ਜਦੋਂ ਕੋਈ ਸਿਰ ਹਿਲਾਵੇ ਪਰ ਹੁੰਗਾਰਾ ਨਾ ਭਰੇ,
ਇਹ ਗੱਲਬਾਤ ਮੁਕਾਉਣ ਅਤੇ ਰਵਾਨਾ ਹੋਣ ਦਾ ਇਸ਼ਾਰਾ ਹੁੰਦਾ ਹੈ।
Sandeep Kaur
ਇਸ ਸੰਸਾਰ ਨੂੰ ਮਿਲ ਜਾਂ ਜੇਲ੍ਹ ਬਣਾਉਣਾ ਸਾਡੇ ਹੱਥ ਹੈ।
ਨਰਿੰਦਰ ਸਿੰਘ ਕਪੂਰ
ਦਰ ਦਰ ਪੈ ਜੂ ਮੰਗਣਾ,
ਕੀ ਲੈਣਾ ਏ ਸਾਧਨੀ ਬਣ ਕੇ
“ਬਸ ਆਪਣੇ ਆਪ ਨੂੰ ਨਾ ਹਾਰੋ, ਫਿਰ ਕੋਈ ਹੋਰ
ਤੁਹਾਨੂੰ ਹਰਾਉਣ ਦੇ ਯੋਗ ਨਹੀਂ ਹੋਵੇਗਾ.”
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾਜਗਤਾਰ
ਸੱਸ ਮੇਰੀ ਨੇ ਗੰਢੇ ਤੜਕੇ
ਵੀਰ ਮੇਰੇ ਨੂੰ ਭੂਕਾਂ
ਪੇਕੇ ਸੁਣਦੀ ਸਾਂ
ਸੱਸ ਦੀਆਂ ਕਰਤੂਤਾਂ।
ਗੁਰੂ ਧਿਆ ਕੇ ਪਾ ਦਿਆਂ ਬੋਲੀਆਂ
ਸਭ ਨੂੰ ਫਤਹਿ ਬੁਲਾਵਾਂ।
ਦੇਵੀ ਦੀ ਮੈਂ ਦਿਆਂ ਕੜਾਹੀ,
ਰਤੀ ਫ਼ਰਕ ਨਾ ਪਾਵਾਂ।
ਹੈਦਰ ਸ਼ੇਖ ਦਾ ਦੇਵਾਂ ਬੱਕਰਾ,
ਪੀਰ ਫਕੀਰ ਮਨਾਵਾਂ।
ਮਾਈ ਸਰਸਵਤੀਏ
ਮੈਂ ਤੇਰਾ ਜਸ ਗਾਵਾਂ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ,
ਲਾ ਕੇ ਤੋੜ ਨਿਭਾਵਾਂ।
ਕੋਇਲੇ ਸੌਣ ਦੀਏ ਤੈਨੂੰ
ਹੱਥ ਤੇ ਚੋਗ ਚੁਗਾਵਾਂ।
ਸੌਣ ਵਿੱਚ ਤਾਂ ਲੁਟਦੇ ਬਾਣੀਏ
ਨਵੀਆਂ ਹੱਟੀਆਂ ਪਾ ਕੇ।
ਜੱਟਾਂ ਤੋਂ ਗੁੜ ਸਸਤਾ ਲੈਂਦੇ,
ਵੇਚਣ ਭਾਅ ਵਧਾ ਕੇ।
ਮੁੰਡੇ ਕੁੜੀਆਂ ਜਿੱਦ ਕਰਦੇ ਨੇ,
ਪੂੜੇ ਦਿਉ ਪਕਾ ਕੇ।
ਬਾਣੀਓ ਤਰਸ ਕਰੋ।
ਵੇਚੋ ਮੁੱਲ ਘਟਾ ਕੇ……।
ਉਰਲੇ ਬਜਾਰ ਨੀ ਮੈ ਹਰ ਕਰਾਓਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜਰੇ,
ਅੱਡ ਹੋਉਗੀ ਜਠਾਣੀ ਤੈਥੋ ਲੈਕੇ ਬਦਲੇ,
ਅੱਡ
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਵਿੱਚ ਵੀ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।ਬਾਬਾ ਨਜ਼ਮੀ
ਚਾਂਦੀ-ਚਾਂਦੀ-ਚਾਂਦੀ
ਅੱਖ ਪੁੱਟ ਝਾਕ ਮੁੰਡਿਆ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਜਾਂਦੀ ਜਾਣ ਦੇ ਬੀਬੀ
ਆਪਣੀ ਮੜਕ ਵਿੱਚ ਜਾਂਦੀ
ਆਉਂਦੀ ਨੂੰ ਪੁੱਛ ਲਊਂਗਾ
ਖੰਡ ਦੇ ਖਿਡੌਣੇ ਖਾਂਦੀ
ਵਿਆਹ ਕਰਵਾ ਕੁੜੀਏ
ਸਾਥੋਂ ਜਰੀ ਨਾ ਜਾਂਦੀ।