ਤੇਰੇ ਲੱਕ ਨੂੰ ਜਰਬ ਨਾ ਆਵੇ,
ਛੋਟਾ ਘੜਾ ਚੁੱਕ ਲੱਛੀਏ।
Sandeep Kaur
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਪੁੜੀ
ਜੀਜਾ ਅੱਖੀਆਂ ਨਾ ਮਾਰ ਵੇ
ਮੈਂ ਕੱਲ੍ਹ ਦੀ ਕੁੜੀ।
“ਤੇਰੇ ਚਿਹਰੇ ਦੀ ਮੁਸਕਰਾਹਟ ਨਾਲ, ਤੁਹਾਡੇ ਦੁੱਖ
ਬਹੁਤ ਕੁਝ ਛੁਪਾਓ ਅਤੇ ਬੋਲੋ ਪਰ ਆਪਣੇ ਭੇਦ ਨਾ ਦੱਸੋ।”
ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਣ ਤਾਂ ਕੀ, ਤੇਰੇ ਖ਼ਾਬ ਤਕ ਦੇਖਾਂ
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤਕ ਦੇਖਾਂਸੁਰਜੀਤ ਪਾਤਰ
ਧਰਤੀ ਜੇਡ ਗਰੀਬ ਨੀ ਕੋਈ,
ਅੰਬਰ ਜੇਡ ਨੀ ਦਾਤਾ,
ਲਛਮਣ ਜੇਡ ਜਤੀ ਨੀ ਕੋਈ,
ਸੀਤਾ ਜੇਡ ਨੀ ਮਾਤਾ।
ਨਾਨਕ ਜਿੱਡਾ ਭਗਤ ਨੀ ਕੋਈ,
ਜਿਸ ਹਰ ਕਾ ਨਾਮੁ ਪਛਾਤਾ।
ਦੁਨੀਆਂ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ।
ਆ ਵੇ ਯਾਰਾ, ਜਾਹ ਵੇ ਯਾਰਾ
ਲਗਦੈਂ ਮੈਨੂੰ ਕੰਤ ਮੇਰੇ ਤੋਂ ਪਿਆਰਾ।
ਕੰਤ ਮੇਰੇ ਨੇ ਕੁਛ ਨੀ ਦੇਖਿਆ,
ਤੈਂ ਰਸ ਲੈ ਲਿਆ ਸਾਰਾ।
ਰਾਤੀਂ ਧਾੜ ਪਈ……
ਲੁੱਟ ਲਿਆ ਤਖਤ ਹਜ਼ਾਰਾ।
ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,
ਵੇ ਮੈ
ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ
ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ
‘ਅਫ਼ਜ਼ਲ ਅਹਿਸਨ’ ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ।
ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ।ਅਫ਼ਜ਼ਲ ਅਹਿਸਨ ਰੰਧਾਵਾ
ਤੂੰ ਵੀ ਕਦੇ ਛੜਿਆਂ ਦੇ
ਦਾਲ ਲੈਣ ਨੂੰ ਆਵੇਂ
ਕੌਲੀ ਚੱਕ ਕੇ ਮਾਰਾਂਗੇ
ਅਸੀਂ ਆਪਣਾ ਕਾਲਜਾ ਠਾਰਾਂਗ
ਜਾਂ
ਦੁਰ ਫਿੱਟੇ ਮੂੰਹ
ਕੁਪੱਤੀਆਂ ਨਾਰਾਂ ਦੇ।
ਜਦੋਂ ਈਰਖਾ ਆਪਣਾ ‘ ਘਿਣਾਉਣਾ ਸਿਰ ਚੁੱਕਦੀ ਹੈ
ਤਾਂ ਸਾਡੇ ਆਪਣੇ ਪਿਆਰੇ ਵੀ ਦੁਸ਼ਮਨ ਬਣ ਜਾਂਦੇ ਹਨ।
ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ
ਪਰ ਬਹੁਤ ਕੁਝ ਨਿਭ ਜਾਂਦੇ ਆ