ਪਹਿਲੀ ਵਾਰ ਤੂੰ ਆਈ ਮੁਕਲਾਵੇ,
ਪਾ ਕੇ ਸੂਹਾ ਬਾਣਾ।
ਲਾਟ ਵਾਂਗ ਤੂੰ ਭਖ ਭਖ ਉਠਦੀ,
ਗੱਭਰੂ ਮੰਨ ਗਏ ਭਾਣਾ।
ਮਾਲਕ ਤੇਰਾ ਕਾਲ ਕਲੋਟਾ,
ਨਾਲੇ ਅੱਖੋਂ ਕਾਣਾ।
ਸਹੁਰੀਂ ਨਹੀਂ ਵਸਣਾ,
ਤੂੰ ਪੇਕੀਂ ਉਠ ਜਾਣਾ।
Sandeep Kaur
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਭੋਲੇ-ਭਾਲੇ ਲੋਕਾਂ ਨੇ ਸਾਂਭ ਰੱਖੀ ਹੈ। ,
ਇਨਸਾਨੀਅਤ,ਬਹੁਤੇ ਸਿਆਣੇ ਤਾਂ ਫਰੇਬੀ ਹੋ ਗਏ ਨੇ।
ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ
ਨਾ ਬਣ ਜਾਈਂ ਤਿਊੜੀ ਫਿਕਰਾਂ ਦੀ, ਮੁਸਕਾਨ ਬਣਿਆ ਰਹੋ
ਏਹੋ ਤਾਂ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹੋ
ਗਿੱਧਾ ਗਿੱਧਾ ਕਰੇਂ ਮੁਟਿਆਰੇ
ਗਿੱਧਾ ਪਊ ਬਥੇਰਾ
ਘੁੰਡ ਚੱਕ ਕੇ ਤੂੰ ਵੇਖ ਰਕਾਨੇ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲੱਗਦੀ
ਲੈ ਲੈ ਚਾਦਰਾ ਮੇਰਾ
ਜਾਂ
ਆ ਜਾ ਵੇ ਮਿੱਤਰਾ
ਲਾ ਲੈ ਦਿਲ ਵਿੱਚ ਡੇਰਾ।
ਜ਼ਿੰਦਗੀ ! ਤੇਰੇ ਦਾਈਏ ਸਾਹਾਂ ਨਾਲ ਨਿਭਾਉਂਦੇ ਰਹਿੰਦੇ ਹਾਂ।
ਤੇਰੇ ਹਰ ਦਾਇਰੇ ਦੀ ਹੱਦ ਨੂੰ ਛੂਹ ਕੇ ਆਉਂਦੇ ਰਹਿੰਦੇ ਹਾਂ।ਅਰਤਿੰਦਰ ਸੰਧੂ
ਆਪਣਿਆਂ ਤੋਂ ਕਦੇ ਵੀ ਇੰਨੀ ਦੂਰੀ ਨਾ ਵਧਾਓ ਕਿ
ਦਰਵਾਜ਼ਾ ਖੁੱਲ੍ਹਾ ਹੋਵੇ ਫਿਰ ਵੀ ਖੜਕਾਉਣਾ ਪਵੇ।
ਤੂੰ ਜਦ ਫਿਕਰ ਕਰਦੇ ਨਾ
ਮੈਂ ਬੇਫਿਕਰ ਰਹਿੰਦੀ ਆ
ਤੁਹਾਡੀ ਸੋਚ ਦੀ ਗੁਣਵੱਤਾ, ਤੁਹਾਡੀ
ਜ਼ਿੰਦਗੀ ਦੀ ਗੁਣਵੱਤਾ ਨੂੰ ਦਰਸਾਉਂਦੀ ਹੈ।
ਛੜੇ ਮੁੰਡਿਆਂ ਦਾ ਨਹੀਂ ਭਰਵਾਸਾ,
ਮੈਂ ਏਸੇ ਮਾਰੇ ਘੁੰਡ ਕੱਢਦੀ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਪੁਲ।
ਭੈਣ ਮੇਰੀ ਕਲੀ ਚੰਬੇ ਦੀ,
ਜੀਜਾ ਗੁਲਾਬ ਦਾ ਫੁੱਲ।