ਆਮਾ ਆਮਾ ਆਮਾ,
ਨੀ ਮੈ ਨੱਚਦੀ ਝੂਮਦੀ ਆਮਾ,
ਗਿੱਧਾ ਪਾਉ ਕੁੜੀਉ,ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ
Sandeep Kaur
ਕਿੰਨਾ ਬੋਝ ਹੁੰਦਾ ਏ ਇੰਤਜਾਰਾਂ ਦਾ,
ਸਬਰ ਕਰਨ ਵਾਲਿਆਂ ਤੋਂ ਪੁੱਛੀ
ਰੜਕੇ-ਰੜਕੇ-ਰੜਕੇ
ਮਹਿੰ ਪਟਵਾਰੀ ਦੀ
ਦੋ ਲੈ ਗਏ ਚੋਰ ਨੇ ਫੜਕੇ
ਅੱਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ
ਝਾਂਜਰ ਪਤਲੇ ਦੀ
ਵਿੱਚ ਗਿੱਧੇ ਦੇ ਖੜਕੇ
ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।ਕੁਲਵਿੰਦਰ ਕੰਵਲ
ਵਜੀਰ ਸਾਹਿਬ ਦੀ ਵਜੀਰੀ ਤਾਂ ਭਾਵੇਂ ਦੋ ਸਾਲ ਹੀ ਚੱਲੀ ਸੀ ਪਰ ਉਨ੍ਹਾਂ ਦੀ ਕੋਠੀ ਨੂੰ ਵੇਖਕੇ ਤਾਂ ਮੂੰਹ ਅੱਡਿਆ ਹੀ ਰਹਿ ਜਾਂਦਾ ਸੀ। ਕੋਠੀ ਦੇ ਇੱਕ ਪਾਸੇ ਸੰਗਮਰਮਰ ਨਾਲ ਬਣਿਆ ਸਵਿਮਿੰਗ ਪੂਲ ਸੀ ਅਤੇ ਦੂਜੇ ਪਾਸੇ ਬਾਹਰਲੇ ਘਾਹ ਦੇ ਹਰੇ ਲਾਅਨ ਸਨ। ਸਾਰਾ ਚੁਗਿਰਦਾ ਫਲਾਂ, ਫੁੱਲਾਂ ਅਤੇ ਪੌਦਿਆਂ ਨਾਲ ਮਹਿਕ ਰਿਹਾ ਸੀ।
ਕੋਠੀ ਵਿੱਚ ਅਣਗਿਣਤ ਕਮਰੇ ਸਨ ਅਤੇ ਹਰ ਕਮਰੇ ਦਾ ਫਰਸ਼ ਸੁੰਦਰ ਗਲੀਚਿਆਂ ਨਾਲ ਢੱਕਿਆ ਹੋਇਆ ਸੀ। ਗਰਮੀਆਂ ਲਈ ਏ.ਸੀ. ਅਤੇ ਸਰਦੀਆਂ ਲਈ ਹੀਟਰਾਂ ਦਾ ਹਰ ਬੈਂਡ-ਰੂਮ ਵਿੱਚ ਪ੍ਰਬੰਧ ਸੀ। ਵਿਸ਼ੇਸ਼ ਕਮਰਿਆਂ ਵਿੱਚ ਸਾਰਾ ਸਾਮਾਨ ਬੜੀ ਸੁਚੱਜੀ ਵਿਉਂਤ ਅਨੁਸਾਰ ਰੱਖਿਆ ਗਿਆ ਸੀ। ਜੋ ਅਜੋਕੇ ਸਮੇਂ ਵਿੱਚ ਉਪਲੱਬਧ ਹੋ ਸਕਦਾ ਸੀ।
ਕੋਠੀ ਵਿੱਚ ਨਿੱਤ ਨਵੀਆਂ ਦਾਹਵਤਾਂ ਹੁੰਦੀਆਂ ਰਹਿੰਦੀਆਂ ਸਨ। ਅਜਿਹੀ ਇੱਕ ਖਾਸ ਦਾਹਵਤ ਵਿੱਚ ਇੱਕ ਸੁਲਝੇ ਮਹਿਮਾਨ ਨੇ ਵਿਅੰਗ ਨੂੰ ਮਿਠਾਸ ਵਿੱਚ ਲਪੇਟ ਕੇ ਕੋਠੀ ਦੀ ਤਾਰੀਫ ਕੀਤੀ, “ਸਰਦਾਰ ਸਾਹਿਬ ਉਪਰਲੇ ਸਵਰਗ ਦੀਆਂ ਗੱਲਾਂ ਤਾਂ ਆਮ ਸੁਣਦੇ ਆਏ ਸੀ ਪਰ ਧਰਤੀ ਉੱਤੇ ਸਵਰਗ ਅੱਜ ਪਹਿਲੀ ਵਾਰ ਹੀ ਵੇਖਿਆ
ਏ।
‘ਬਸ ਜੀ ਸਮਝ ਲਓ ਤੁਹਾਡੇ ਜਿਹੇ ਮਹਿਮਾਨਾਂ ਦੀ ਮਿਹਰ ਸਦਕਾ ਗੁਜਾਰਾ ਜਿਹਾ ਕਰਨ ਦਾ ਸਾਧਨ ਬਣਾ ਲਿਆ ਏ।”
ਜਾਪਦਾ ਸੀ ਮਗਰਮੱਛਾਂ ਨੇ ਹੰਝੂ ਵਹਾਉਣ ਦੇ ਨਾਲ ਹੁਣ ਨਿਵਣਾ ਵੀ ਸਿੱਖ ਲਿਆ ਏ।
“ਕ੍ਰੋਧ ਹਵਾ ਦਾ ਝੋਕਾ ਹੈ,
ਜੋ ਬੁੱਧੀ ਦੇ ਦੀਪਕ ਨੂੰ ਬੁਝਾ ਦਿੰਦਾ ਹੈ
ਮਨੁੱਖੀ ਸਰੀਰ ਉੱਤੇ ਦਿਮਾਗ ਦਾ ਕੰਟਰੋਲ ਕਮਾਲ ਦਾ ਹੈ ।
ਸਿਰਫ ਸੋਚ ਬਦਲਣ ਨਾਲ ਸਰੀਰ ਦੇ ਹਲਾਤ ਬਦਲ ਜਾਂਦੇ ਆ।
ਬੰਦਾ ਖੁਦ ਨੂੰ ਬਿਮਾਰ ਨਾ ਸਮਝੇ ਤਾਂ ਠੀਕ ਹੋਣ ਤੇ ਸਮਾਂ ਨੀ ਲੱਗਦਾ।
ਜਿਸ ਨੇ ਆਤਮ-ਵਿਸ਼ਵਾਸ ਗੁਆ ਲਿਆ ਹੈ, ਉਸ ਕੋਲ ਗੁਆਉਣ ਲਈ ਬਚਿਆ ਹੀ ਕੁਝ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ
ਕੋਈ ਆਖੇ ਨਾ ਨੰਗਾਂ ਦੀ ਧੀ ਜਾਵੇ,
ਕਾਂਟੇ ਪਾ ਕੇ ਤੋਰੀਂ ਬਾਬਲਾ
ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰਸੁਰਜੀਤ ਸਖੀ
ਤਾਵੇ-ਤਾਵੇ-ਤਾਵੇ।
ਸਹੁਰਾ ਬਿਮਾਰ ਹੋ ਗਿਆ।
ਸੱਸ ਕੁੰਜ ਮਾਂਗ ਕੁਰਲਾਵੇ
ਲੱਤਾਂ ਬਾਹਾਂ ਘੱਟਦੀ ਫਿਰੇ
ਮੰਜੇ ਜੋੜ ਕੇ ਚੁਬਾਰੇ ਡਾਹਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ .
ਸੱਸ ਭਰ ਕੇ ਗਿਲਾਸ ਪਲਾਵੇ
ਦੋਹਾਂ ਦਾ ਪਿਆਰ ਦੇਖ ਕੇ
ਮੇਰਾ ਮਾਹੀ ਸ਼ਰਮਦਾ ਜਾਵੇ
ਸੱਸ ਦੀ ਦੁਖੱਲੀ ਜੁੱਤੀ ਨੂੰ
ਸਹੁਰਾ ਨਿੱਤ ਪਟਿਆਲੇ ਜਾਵੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਂਦਾ,
ਪਰਲੇ ਪਾਸੇ ਟੋਭਾ।
ਟੋਭੇ ਤੇ ਇੱਕ ਸਾਧੂ ਰਹਿੰਦਾ,
ਬੜੀ ਸੁਣੀਂਦੀ ਸ਼ੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨੀ ਜੋਗਾ।