ਵੈਰ ਸਾਹਿਲ ਦਾ ਸੀ ਜਾਂ ਦਿਲਲਗੀ ਲਹਿਰਾਂ ਦੀ,
ਪਤਾ ਹੀ ਨਾ ਲੱਗਿਆ ਕਦ ਡੁਬੋ ਗਿਆ ਪਾਣੀ।
ਇਹ ਮਸਤੀ ’ਚ ਵਹਿੰਦੇ ਜਾਂ ਭਟਕਦੇ ਦਰਿਆ ਨੇ,
ਏਸ ਵਹਿਣ ਦੀ ਗਾਥਾ ਵੀ ਹੈ ਕਿਸ ਨੇ ਜਾਣੀ।
Sandeep Kaur
ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ
ਪੈਸੇ ਦੀ ਤੰਗੀ ਜ਼ਰੂਰਤਾਂ,ਸ਼ੌਂਕਾਂ ਸਵਾਦਾਂ, ਰੀਝਾਂ
ਤੇ ਰਿਸ਼ਤਿਆਂ ਦੀ ਸੰਘੀ ਘੁੱਟ ਦਿੰਦੀ ਹੈ..
ਮਰਦੇ ਹੋਣਗੇ ਲੱਖ ਤੇਰੇ ਤੇ ,
ਪਰ ਮੈ ਤੇਰੇ ਨਾਲ ਜੀਣਾ ਚਾਉਣਾ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਕੇਸਰ।
ਮਾਂ ਤਾਂ ਮੇਰੀ ਪਾਰਬਤੀ,
ਬਾਪ ਮੇਰਾ ਪਰਮੇਸਰ।
ਸਿਵੇ ਵਿਚ ਬਾਲ ਕੇ ਤੂੰ ਰਾਖ ਕਰ ਚਲਿਆਂ ਤਾਂ ਕੀ ਹੋਇਆ
ਤੇਰੇ ਘਰ ਪਹੁੰਚਦੇ ਸਰਦਲ ਤੇ ਬੈਠਾ ਮੁਸਕ੍ਰਾਵਾਂਗਾਕੁਲਵਿੰਦਰ
ਮਾਮੀ ਬੂਰ ਦੇ ਲੱਡੂ ਖੱਟਦੀ ਐ
ਬੱਟ ਬੱਟ ਆਲੇ ਰੱਖਦੀ ਐ
ਮਾਮਾ ਖਾਣ ਨੂੰ ਮੰਗਦਾ ਸੀ
ਮਾਰ ਮਾਰ ਤਾਲੇ ਰੱਖਦੀ ਐ
ਕਿਸ਼ਨ ਕੌਰ ਨੇ ਕੀਤੀ ਤਿਆਰੀ,
ਹਾਰ ਸ਼ਿੰਗਾਰ ਲਗਾਇਆ।
ਮੋਮ ਢਾਲ ਕੇ ਗੁੰਦੀਆਂ ਮੀਢੀਆਂ,
ਅੱਖੀਂ ਕੱਜਲਾ ਪਾਇਆ।
ਚੱਬ ਦੰਦਾਸਾ ਵੇਖਿਆ ਸ਼ੀਸ਼ਾ,
ਚੜ੍ਹਿਆ ਰੂਪ ਸਵਾਇਆ।
ਹਾਣੀਆਂ ਲੈ ਜਾ ਵੇ…..
ਜੋਬਨ ਦਾ ਹੜ੍ਹ ਆਇਆ।
ਅੰਗ ਅੰਗ ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਮੈ ਕੁੜਤੀ ਲੈਣੀ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਮੈ ਕੁੜਤੀ
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ
ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ
ਝੁੱਗੀਆਂ ‘ਚੋਂ ਜੰਝ ਚੜ੍ਹੀ ਜੋ ਇਹ ਹੈ ਸੁੱਚੇ ਖ਼ਿਆਲਾਂ ਦੀ,
ਇਹਦਾ ਹੁਸਨ ਤੂੰ ਦੇਖੀਂ ਤੇ ਬਦਲੀ ਨੁਹਾਰ ਵੀ ਵੇਖੀਂ।
ਹੈ ਆਈ ਸੋਚ ਘਟਾ ਬਣ ਕੇ, ਵਰ੍ਹੇਗੀ ਨਿਰਾਸ਼ਿਆਂ ਉੱਤੇ,
ਜਿੱਦ ਕਰ ਕੇ ਉੱਠੀ ਹੈ ਜੋ ਜੁਗਨੂਆਂ ਦੀ ਡਾਰ ਵੀ ਵੇਖੀਂ।ਮੀਤ ਖਟੜਾ (ਡਾ.)
ਆਇਆ ਸਾਉਣ ਮਹੀਨਾ ਪਿਆਰਾ
ਘਟਾ ਕਾਲੀਆਂ ਛਾਈਆਂ
ਰਲ ਮਿਲ ਸਈਆਂ ਪਾਵਣ ਗਿੱਧੇ
ਪੀਂਘਾਂ ਪਿੱਪਲੀਂ ਪਾਈਆਂ
ਮੋਰ ਪਪੀਹੇ ਕੋਇਲਾਂ ਕੂਕਣ
ਯਾਦਾਂ ਤੇਰੀਆਂ ਆਈਆਂ ।
ਤੂੰ ਟਕਿਆਂ ਦਾ ਲੋਭੀ ਹੋ ਗਿਆ
ਕਦਰਾਂ ਸਭ ਭੁਲਾਈਆਂ
ਦਿਲ ਮੇਰੇ ਨੂੰ ਡੋਬ ਨੇ ਪੈਂਦੇ
ਵੱਢ-ਵੱਢ ਖਾਣ ਜੁਦਾਈਆਂ
ਮਾਹੀ ਨਾ ਆਇਆ
ਲਿਖ-ਲਿਖ ਚਿੱਠੀਆਂ ਪਾਈਆਂ।