ਸੌਣ ਮਹੀਨਾ ਆਈ ਵਾਛੜ,
ਰਿਮ-ਝਿਮ ਵਗਦਾ ਪਾਣੀ।
ਧਰਤੀ ਅੰਬਰ ਹੋਏ ਕੱਠੇ,
ਗਿੱਠ-ਗਿੱਠ ਚੜ੍ਹ ਗਿਆ ਪਾਣੀ।
ਬਣ ਕੇ ਪਟੋਲ੍ਹਾ, ਆਈ ਗਿੱਧੇ ਵਿੱਚ,
ਲੈ ਕੁੜੀਆਂ ਦੀ ਢਾਣੀ।
ਰੱਜ ਕੇ ਮਾਣ ਲਓ …..
ਕੈ ਦਿਨ ਦੀ ਜ਼ਿੰਦਗਾਨੀ ।
Sandeep Kaur
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰਾ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ
ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ..
ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ
ਮੇਲਣ ਤਾਂ ਮੁੰਡਿਆ ਉਡਣ ਖਟੋਲਾ
ਵਿੱਚ ਗਿੱਧੇ ਦੇ ਨੱਚਦੀ
ਜੋੜ ਜੋੜ ਕੇ ਪਾਉਂਦੀ ਬੋਲੀਆਂ
ਤੋੜਾ ਟੁੱਟੇ ਤੋਂ ਨੱਚਦੀ
ਪੈਰਾਂ ਦੇ ਵਿੱਚ ਪਾਈਆਂ ਝਾਂਜਰਾਂ
ਮੁੱਖ ਚੁੰਨੀ ਨਾਲ ਢਕਦੀ
ਸੂਟ ਤਾਂ ਇਹਦਾ ਡੀ ਚੈਨਾ ਦਾ
ਹਿੱਕ ਤੇ ਅੰਗੀਆ ਰੱਖਦੀ
ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ
ਤੂੰ ਨਾ ਜੁਬਾਨੋਂ ਦੱਸਦੀ
ਤੇਰੇ ਮਾਰੇ ਚਾਹ ਮੈਂ ਧਰ ਲਈ
ਅੱਗ ਚੰਦਰੀ ਨਾ ਮੱਚਦੀ
ਆਸ਼ਕਾਂ ਦੀ ਨਜ਼ਰ ਬੁਰੀ
ਤੂੰ ਨੀ ਖਸਮ ਦੇ ਵਸਦੀ।
ਏਧਰ ਮੇਰੀ ਅੱਖ ’ਚ, ਓਧਰ ਤੇਰੀ ਅੱਖ ’ਚ ਪਾਣੀ ਭਰਿਆ।
ਜ਼ਾਲਮ ਨੇ ਵਟਵਾਰਾ ਕਰ ਕੇ, ਦੋ ਭਾਗਾਂ ਵਿੱਚ ਸਾਗਰ ਕਰਿਆ।ਤਰਲੋਚਨ. ਮੀਰ
ਜੇਕਰ ਬੁਰੀ ਆਦਤ ਸਮੇ ਤੇ ਨਾ ਬਦਲੀ ਜਾਵੇ
ਤਾਂ ਬੁਰੀ ਆਦਤ ਸਮਾਂ ਬਦਲ ਦਿੰਦੀ ਹੈ।
ਮੇਰਾ ਗੁੱਸਾ ਓਦੀ ਆਵਾਜ਼ ਸੁਣ ਕੇ ਹੀ ਸ਼ਾਂਤ ਹੋ ਜਾਂਦਾ…
ਕੁਛ ਇਸ ਤਰਹ ਦਾ ਹੈ ਇਸ਼ਕ ਮੇਰਾ
ਪੁੱਤਰ ਉਦੋਂ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈ, ਜਦੋਂ ਉਹ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈ।
ਨਰਿੰਦਰ ਸਿੰਘ ਕਪੂਰ
ਦੂਰ ਥਲ ਵਿਚ ਦਿਸ ਰਿਹੈ ਜੋ ਜਲ ਉਹ ਤੇਰਾ ਵਹਿਮ ਹੈ
ਰੌਸ਼ਨੀ ਜੋ ਚੰਨ ਦੀ ਦਿਸਦੀ ਹੈ ਉਹ ਉਸਦੀ ਨਹੀਂਕੁਲਵਿੰਦਰ
ਚਿੱਟੀ ਕਣਕ ਦੇ ਮੰਡੇ ਪਕਾਵਾਂ,
ਨਾਲੇ ਤੜਕਾਂ ਵੜੀਆਂ।
ਗਿੱਧਾ ਸੌਣ ਦਾ ਮਾਰੇ ਹਾਕਾਂ,
ਮੈਂ ਕੰਮਾਂ ਵਿਚ ਵੜੀ ਆਂ।
ਪੱਟੀ ਆਂ ਕਬੀਲਦਾਰੀ ਨੇ,
ਤਾਅਨੇ ਦਿੰਦੀਆਂ ਖੜ੍ਹੀਆਂ।
ਮੇਰੇ ਹਾਣ ਦੀਆਂ…….
ਪਾ ਗਿੱਧਾ ਘਰ ਮੁੜੀਆਂ।
ਆਟਾ ਲੱਗਿਆ ਕੌਲੀ ਨੂੰ,
ਰੱਬ ਚੁੱਕ ਲੈ ਜੇਠ ਮਖੌਲੀ ਨੂੰ,
ਰੱਬ ਚੁੱਕ ਲੈ
ਵੇ ਪੀ ਕੇ ਪਊਆ ਆ ਗਿਆ ਗਿੱਧੇ ਵਿੱਚ
ਦਿੰਦਾ ਫਿਰਦੈਂ ਗੇੜੇ
ਪਾਸੇ ਹੋ ਕੇ ਸੁਣ ਲੈ ਬੋਲੀਆਂ
ਹੁਣ ਨਾ ਹੋਈਂ ਨੇੜੇ
ਵਿੱਚ ਗਿੱਧੇ ਦੇ ਹੱਥ ਜੇ ਲੱਗ ਗਿਆ
ਵੀਰ ਦੇਖਦੇ ਮੇਰੇ
ਚੱਕ ਕੇ, ਸੋਟੀਆਂ ਫੜ ਕੇ ਬਾਹਾਂ
ਟੁਕੜੇ ਕਰਨਗੇ ਤੇਰੇ ਤੇ
ਮੈਂ ਤਾਂ ਮੁੰਡਿਓ ਸੁਣ ਕੇ ਸੱਚੀਆਂ
ਜਾ ਬੈਠਾ ਸੀ ਡੇਰੇ ,
ਘਰ ਦੀ ਨਾਰ ਬਿਨਾਂ
ਕੋਈ ਨਾ ਲਾਉਂਦੇ ਨੇੜੇ।