ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ………,
Sandeep Kaur
ਅਸੀਂ ਜਿੱਤਣਾ ਤਾਂ ਕਿੱਥੇ ਸੀ .
ਸਾਨੂੰ ਹਾਰਨਾ ਵੀ ਨਾ ਆਇਆ ·
ਅਸੀਂ ਕਿਸੇ ਨੂੰ ਮਾੜਾ ਤਾ ਕੀ ਕਹਿਣਾ
ਸਾਨੂੰ ਤਾਂ ਝੂਠ ਬੋਲਕੇ ਲੋਕਾਂ ਨੂੰ ਚਾਰਨਾ ਵੀ ਨਾ ਆਇਆ
ਗ਼ਜ਼ਲ, ਕਵਿਤਾ ਕਦੀ ਮੈਂ ਗੀਤ ਦੇ ਸ਼ਬਦਾਂ ’ਚ ਰਲ ਜਾਨਾਂ।
ਮੈਂ ਅੱਖਰ ਮੋਮ ਵਰਗਾ ਹਾਂ, ਜਿਵੇਂ ਢਾਲੋ ਜੀ ਢਲ ਜਾਨਾਂ।ਬਲਵੰਤ ਚਿਰਾਗ
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਚੱਕਿਆ ਬਿਸਤਰਾ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ ।
ਦੇਈਂ ਨਾ ਬਾਬਲਾ ਫੇਰੇ।
ਤੁਹਾਡੇ ਘਰ ਰੋਟੀ ਪਾਣੀ ਵਧੀਆ ਬਣਦਾ ਹੈ
ਤੁਹਾਡੇ ਬੱਚੇ ਕਹਿਣੇ ਵਿਚ ਨੇ ਸਿਰ ਤੇ ਕੋਈ
ਕਰਜ਼ਾ ਨੀ ਘਰ ਵਿਚ ਕਲੇਸ਼ ਨੀ ਘਰ ਵਿਚ
ਬਿਮਾਰੀ ਨੀ ਕਮਾਈ ਘੱਟ ਹੈ ਸਮਝੋ ਤੁਹਾਡੇ ਘਰ ਵਿਚ 8 ਯੁੱਗ ਹੈ।
ਲੱਗਦੀ AE ਪਿਆਰੀ
ਜਦੋਂ ਖਿੜ-ਖਿੜ ਹੱਸਦੀ AE
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੰਡੀ।
ਸਹੁਰਾ ਮੇਰਾ ਮਾਰਦਾ,
ਸੱਸ ਪਾਉਂਦੀ ਭੰਡੀ।
ਆਪਣੇ ਕਾਲੇ ਮੱਥੇ ਤੋਂ ਤਕਦੀਰ ਨਹੀਂ ਉਹ ਪੜ੍ਹ ਸਕਿਆ
ਰਾਤਾਂ ਨੂੰ ਦੀਵੇ ਦੀ ਲੋਏ ਸੋਲਾਂ ਸਾਲ ਜੋ ਪੜ੍ਹਿਆਂ ਹੈਸੁਰਜੀਤ ਸਾਜਨ
ਸਦਾ ਨਾ ਬਾਗ਼ੀ ਹੋਣ ਬਹਾਰਾਂ,
ਸਦਾ ਨਾ ਕੋਇਲ ਬੋਲੇ,
ਤੇਰੀ ਮੇਰੀ ਲੱਗ ਗੀ ਦੋਸਤੀ
ਲੱਗ ਗੀ ਕੰਧੋਲੀ ਓਹਲੇ।
ਮੇਰੇ ਹੱਥ ਵਿੱਚ ਗੁੱਲੀ ਡੰਡਾ,
ਤੇਰੇ ਹੱਥ ਪਟੋਲੇ।
ਟੁੱਟਗੀ ਯਾਰੀ ਤੋਂ
ਗਾਲ੍ਹ ਬਿਨਾਂ ਨਾ ਬੋਲੇ।
ਹੋਰ ਜਨੇਤੀ ਪੇੜੇ ਖਾਂਦੇ
ਕੁੜਮ ਤਾਂ ਮੰਗੇ ਬਤਾਊਂ
ਬੇ ਕੁੜਮਾ ਜਾਰਨੀ ਦਿਆ
ਤੂੰ ਤਾਂ ਨਿਰਾ ਘਾਊਂ ਮਾਊਂ
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ,
ਕਾਹਤੋਂ ਜੇਠ ਨੇ ਕੁੱਟੀ,
ਸੱਚ ਦੱਸ
ਸਾਥ ਤਾਂ ਜ਼ਿੰਦਗੀ ਵੀ ਛੱਡ ਜਾਂਦੀ ਹੈ
ਤਾਂ ਫਿਰ ਇਨਸਾਨ ਕੀ ਚੀਜ਼ ਹੈ ।