ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ,
ਜੀਜਾ
Sandeep Kaur
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ…..
ਆਪਣੀ ਹਉਮੈ ਦਾ ਕਾਰਨ ਲੱਭਣ ਤੁਰਿਆ ਹਾਂ।
ਜਿੱਤ ਕੇ ਵੀ ਹਾਰ ਦਾ ਕਾਰਨ ਲੱਭਣ ਤੁਰਿਆ ਹਾਂ।ਹਰਮੀਤ ਵਿਦਿਆਰਥੀ
ਉੱਚਾ ਬੁਰਜ ਬਰਾਬਰ ਮੋਰੀ
ਦੀਵਾ ਕਿਸ ਬਿਧ ਧਰੀਏ
ਚਾਰੇ ਨੈਣ ਕਟਾਵੱਢ ਹੋ ਗਏ
ਹਾਮੀ ਕੀਹਦੀ ਭਰੀਏ
ਨਾਰ ਬਗਾਨੀ ਦੀ
ਬਾਂਹ ਨਾ ਮੂਰਖਾ ਫੜੀਏ
ਕਹਿੰਦੇ ਤਾਂ ਸਾਰੇ ਹਨ ਕਿ ਅਸੀਂ ਬਰਾਬਰ ਹਾਂ ਪਰ ਕੋਈ
ਆਪਣੇ ਤੋਂ ਨੀਵਿਆਂ ਸਬੰਧੀ ਇਸ ਨੇਮ ਨੂੰ ਆਪ ਅਮਲ ਵਿਚ ਨਹੀਂ ਲਿਆਉਂਦਾ ।
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ
ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ .
ਕਿਸੇ ਵਿਦਵਾਨ ਨੂੰ ਮਿਲਣ ਲਈ, ਸੁਹਿਰਦ ਅਗਿਆਨਤਾ ਦਾ ਹੋਣਾ ਜ਼ਰੂਰੀ ਹੈ।
ਪੰਚਾਲੀ ਨੂੰ ਦਾਅ ਦੇ ਉਪਰ ਕਿਹੜਾ ਪਾਂਡਵ ਲਾਵੇਗਾ?
ਚੌਪੜ ਦੀ ਬਾਜੀ ਦੁਰਯੋਧਨ ਫੇਰ ਵਿਛਾਈ ਬੈਠਾ ਹੈਰਾਮ ਅਰਸ਼
ਇਸ ਜਵਾਨੀ ਦਾ ਮਾਣ ਨਾ ਕਰੀਏ,
ਟੁੱਟ ਜਾਉਗੀ ਕੰਚ ਦੀ ਵੰਗ ਵਾਗੂੰ,
ਖਿੜ ਰਹੀਏ ਗੁਲਾਬ ਦੇ ਫੁੱਲ ਵਾਗੂੰ,
ਖਿੜ ਰਹੀਏ
ਮੈਂ ਜਾਣੀ ਹੈ ਕਹਾਣੀ ਹੁਣ, ਨਾ ਪੁੱਛਣ ਨੂੰ ਰਿਹਾ ਹੈ ਕੁੱਝ ,
ਤੇਰੀ ਚੁੰਨੀ ਦੀ, ਉਸ ਦੇ ਜ਼ਖ਼ਮ ਉੱਤੇ ਲੀਰ ਦੇਖ ਕੇ।ਗੁਰਦਿਆਲ ਦਲਾਲ
ਮਾਏ ਤੂੰ ਮੇਰਾ ਦੇਹ ਮੁਕਲਾਵਾ
ਬਾਰ-ਬਾਰ ਸਮਝਾਵਾਂ
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ
ਸੁੰਨੀਆਂ ਪਈਆਂ ਸਬਾਤਾਂ
ਮੇਰੇ ਯਾਰ ਦੀਆਂ
ਕੌਣ ਕਟਾਊ ਰਾਤਾਂ।
ਅਹਿਸਾਨ ਕਿਸੇ ਦਾ ਨੀ ਰੱਖਦੇ
ਪਰ ਧੋਖੇ ਸਭ ਦੇ ਯਾਦ ਰੱਖਦੇ ਆ…..