ਅੱਟੀਆਂ-ਅੱਟੀਆਂ-ਅੱਟੀਆਂ
ਤੇਰਾ ਮੇਰਾ ਇੱਕ ਮਨ ਸੀ
ਤੇਰੀ ਮਾਂ ਨੇ ਦਰਾਤਾਂ ਰੱਖੀਆਂ
ਤੈਨੂੰ ਦੇਵੇ ਦੁੱਧ ਲੱਸੀਆਂ
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ
ਤੇਰੇ ਵਿੱਚੋਂ ਮਾਰੇ ਵਾਸ਼ਨਾ
ਪੱਲੇ ਲੌਂਗ ਲੈਚੀਆਂ ਰੱਖੀਆਂ
ਤੇਰੇ ਫਿਕਰਾਂ `ਚ
ਰੋਜ਼ ਘਟਾਂ ਤਿੰਨ ਰੱਤੀਆਂ।
Sandeep Kaur
ਨਾਨਕ ਘੁੰਮ ਆਇਆ ਸੀ ਦੁਨੀਆ, ਬਿਨਾਂ ਕਿਸੇ ਹੀ ਲਾਂਘੇ ਤੋਂ,
ਅਕਲਾਂ, ਇਲਮਾਂ ਵਾਲਿਆਂ ਕੋਲੋਂ, ਰਾਵੀ ਟੱਪੀ ਜਾਂਦੀ ਨਈਂ।ਅਮਰਜੀਤ ਸਿੰਘ ਵੜੈਚ
ਜ਼ਰੂਰੀ ਨਹੀਂ ਕਿ ਨਸ਼ਾ ਹੀ ਜਵਾਨੀ ਖਾ ਜਾਵੇ।
ਕਈ ਵਾਰ ਸਿਰ ਤੇ ਪਈਆਂ ਜਿੰਮੇਵਾਰੀਆਂ ਵੀ ਜਵਾਨੀ ਨੂੰ ਖਾ ਜਾਂਦੀਆਂ ਨੇ
ਨਵਾਂ ਕੰਮ ਕੋਈ ਵੀ ਹੋਵੇ,
ਉਹ ਸਾਡੀ ਸਮੁੱਚੀ ਯੋਗਤਾ ਅਤੇ ਸਮਰੱਥਾ ਦੀ ਮੰਗ ਕਰਦਾ ਹੈ।
ਨਦੀ ਇਕ ਲਰਜਦੀ ਤੇ ਛਲ੍ਹਕਦੀ ਜਦ ਖ਼ਾਬ ਵਿਚ ਆਵੇ
ਅਚਾਨਕ ਨੀਂਦ ਟੁੱਟ ਜਾਵੇ ਤੇ ਮੈਂ ਹਾਂ ਭਾਲਦੀ ਪਾਣੀਸੁਸ਼ੀਲ ਦੁਸਾਂਝ
ਸੁਣ ਵੇ ਮੁੰਡਿਆਂ ਕੈਠੇ ਵਾਲਿਆਂ,
ਖੂਹ ਟੋਭੇ ਨਾ ਜਾਈਏ,
ਵੇ ਖੂਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ
ਮਾਣ ਤਾਣ ਪਤਾ ਲੱਗਜੂ
ਕਦੇ ਦੇਖਲੀ ਬਰਾਬਰ ਅੜਕ
ਗੁਜ਼ਰਦੀ ਉਮਰ ਦੀ ਤਾਸੀਰ ਰੇਤੇ ਨਾਲ ਰਲਦੀ ਹੈ।
ਮੈਂ ਜਿੰਨਾ ਮੁੱਠੀਆਂ ਘੁੱਟਾਂ, ਇਹ ਓਨੀ ਹੀ ਫਿਸਲਦੀ ਹੈ।ਜਗਵਿੰਦਰ ਜੋਧਾ
ਸੁਣ ਵੇ ਸੁਨਿਆਰਿਆ ਗੱਲ ਸੁਣਾਵਾਂ
ਐਥੇ ਲਾ ਫੁਹਾਰਾ
ਪਹਿਲਾਂ ਤਾਂ ਮੇਰਾ ਲੌਂਗ ਨੂੰ ਘੜ ਦੇ
ਲੌਂਗ ਬੁਰਜੀਆਂ ਵਾਲਾ
ਫੇਰ ਤਾਂ ਮੇਰੀ ਘੜ ਦੇ ਤੀਲੀ
ਨਾਭਾ ਤੇ ਪਟਿਆਲਾ
ਏਸ ਤੋਂ ਬਾਅਦ ਮੇਰੀ ਘੜ ਦੇ ਮਛਲੀ
ਕੱਲਰ ਪਵੇ ਚਮਕਾਰਾ
ਚੰਦ ਵਾਂਗੂੰ ਛਿਪ ਜੱਗਾ
ਦਾਤਣ ਵਰਗਿਆ ਯਾਰਾ।
ਪੱਕੀ ਮੁਆਫ਼ੀ ਮੰਗ ਲਓ, ਉਹਨਾਂ ਰਿਸ਼ਤਿਆਂ ਤੋਂ,
ਜਿਹਨਾਂ ਦਾ ਮਕਸਦ ਤੁਹਾਡੀਆਂ ਲੱਤਾਂ ਖਿੱਚਣਾ
ਤੇ ਤੁਹਾਨੂੰ ਨੀਚਾ ਦਿਖਾਉਣਾ ਹੀ ਹੈ।
ਛੰਦ ਪਰਾਗੇ ਆਈਏ ਜਾਈਏ
ਛੰਦ ਸੁਣਕੇ ਹੱਸ
ਸਹੁਰਾ ਮੇਰਾ ਟਰੱਕ ਵਰਗਾ
ਤੇ ਸੱਸ ਲੋਕਲ ਬੱਸ
ਇਕ ਤਬਦੀਲੀ ਨੱਸੀ ਆਉਂਦੀ ਲੱਗਦੀ ਏ
ਬਾਜ਼ਾਂ ਨਾਲ ਮਮੋਲੇ ਖਹਿੰਦੇ ਲਗਦੇ ਨੇ
ਕਲ੍ਹ ਤਕ ਜੋ ਵੇਲੇ ਦੇ ਥੰਮ ਸਨ ਅਜ ਕਲ੍ਹ ਉਹ
ਪੱਤਾ ਹਿੱਲਣ ਨਾਲ ਤ੍ਰਹਿੰਦੇ ਲਗਦੇ ਨੇਅਬਦੁਲ ਕਰੀਮ ਕੁਦਸੀ