ਇਕ ਤਬਦੀਲੀ ਨੱਸੀ ਆਉਂਦੀ ਲਗਦੀ ਏ
ਬਾਜ਼ਾਂ ਨਾਲ ਮਮੋਲੇ ਖਹਿੰਦੇ ਲਗਦੇ ਨੇ
ਕਲ੍ਹ ਤਕ ਜੋ ਵੇਲੇ ਦੇ ਥੰਮ ਸਨ ਅੱਜ ਉਹ ਲੋਕ
ਪੱਤਾ ਹਿੱਲਣ ਨਾਲ ਤ੍ਰਹਿੰਦੇ ਲਗਦੇ ਨੇ
Sandeep Kaur
ਸੱਸ ਮੇਰੀ ਨੇ ਮੁੰਡਾ ਜੰਮਿਆ,
ਨਾਂ ਧਰਿਆ ਗੁਰਦਿੱਤਾ,
ਪੰਜੀਰੀ ਖਾਵਾਂਗੇ,
ਵਾਹਿਗੁਰੂ ਨੇ ਦਿੱਤਾ,
ਪੰਜੀਰੀ ਖਾਵਾਂਗੇ .
ਨਕਲ ਤਾਂ ਸਾਡੀ ਬੇਸ਼ਕ ਹੈ।
ਕੋਈ ਕਰ ਲਵੇ ਪਰ ਬਰਾਬਰੀ
ਕੋਈ ਨੀ ਕਰ ਸਕਦਾ……
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ।
ਪਰ ਮੇਰੇ ਦਿਲ ‘ਚੋਂ ਗਮੀ ਜਾਣੀ ਨਹੀਂ।ਲਾਲ ਸਿੰਘ ਦਿਲ
ਇਸ਼ਕ ਇਸ਼ਕ ਨਾ ਕਰਿਆ ਕਰ ਨੀ
ਸੁਣ ਲੈ ਇਸ਼ਕ ਦੇ ਕਾਰੇ ,
ਏਸ ਇਸ਼ਕ ਨੇ ਸਿਖਰ ਦੁਪਹਿਰੇ
ਕਈ ਲੁੱਟੇ ਕਈ ਮਾਰੇ
ਪਹਿਲਾਂ ਏਸ ਨੇ ਦਿੱਲੀ ਲੁੱਟੀ
ਫੇਰ ਗਈ ਬਲਖ ਬੁਖਾਰੇ।
ਤੇਰੀ ਫੋਟ ਤੇ
ਸ਼ਰਤਾਂ ਲਾਉਣ ਕੁਮਾਰ
ਜਾਂ
ਤੇਰੀ ਫੋਟੋ ਤੇ
ਡਿੱਗ ਡਿੱਗ ਪੈਣ ਕੁਮਾਰੇ ।
ਬਜ਼ੁਰਗਾਂ ਦੇ ਕੰਬਦੇ ਹੱਥਾਂ ਵਿੱਚ ਭਾਵੇਂ ਜਾਨ ਬਹੁਤ ਘੱਟ ਹੁੰਦੀ ਹੈ
ਪਰ ਇਹ ਹੱਥ ਜਿਸਨੂੰ ਦਿਲੋਂ ਆਸ਼ੀਰਵਾਦ ਦੇ ਦੇਣ..
ਉਸਦੀ ਕਿਸਮਤ ਸਦਾ ਲਈ ਸੁਆਰ ਦਿੰਦੇ ਹਨ ।
ਛੰਦ ਪਰਾਗੇ ਆਈਏ ਜਾਈਏ
ਛੰਦੇ ਅੱਗੇ ਸੰਮ
ਸੱਸ ਮੇਰੀ ਗੜਵੇ ਵਰਗੀ
ਤੇ ਸਹੁਰਾ ਲੁੱਕ ਦਾ ਡਰੰਮ
ਕਦ ਕੁ ਤਕ ਬਚਦਾ ਭਲਾ ਉਹ ਲੁਟ ਹੀ ਜਾਣਾ ਸੀ ਅਖ਼ੀਰ
ਰਾਜੇ ਤੋਂ ਦਰਬਾਨ ਤਕ ਸਨ ਸਭ ਦਲਾਲੀ ਭਾਲਦੇਸ਼ਾਮ ਸਿੰਘ ਅੰਗ ਸੰਗ
ਲਾੜਿਆ ਭੈਣਾਂ ਜਾਰਨੀ ਬੇ
ਸੱਥ ਵਿਚ ਪੀਲ੍ਹ ਪਲਾਂਘੜਾ ਖੇਲੇ
ਭੱਜ ’ਗੀ ਬੇ ਜੱਧਣੀ ਗਿੰਦਰ ਨੂੰ ਲੈ ਕੇ
ਉਹ ਤਾਂ ਚੜ੍ਹ ’ਗੀ ਬਠਿੰਡੇ ਆਲੀ ਰੇਲੇ
ਸੱਸ ਪਕਾਵੇ ਰੋਟੀਆਂ,
ਮੈ ਪੇੜੇ ਗਿਣਦੀ ਆਈ,
ਸੱਸੇ ਨੀ ਬਾਰਾਂ ਤਾਲੀਏ,
ਮੈ ਤੇਰਾ ਤਾਲੀ ਆਈ,
ਸੱਸੇ ਨੀ ਬਾਰਾਂ
ਹਾਰਦਾ ਹਮੇਸ਼ਾਂ ਓਹੀ ਹੈ ਜੋ ।
ਹੋਸਲਾ ਹੀ ਛੱਡ ਦੇਵੇ ਜਿੱਤਦਾ
ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ….
ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ ਬੇਤਾਬ ਆਸ਼ਕ ਹਾਂ,
ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ।ਅਵਤਾਰ ਪਾਸ਼