ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਵੀ ਪਾ ਲੰਘ ਜਾਈਏ,
ਨੀ ਪਿੰਡ
Sandeep Kaur
ਜੇ ਚੰਗਿਆ ‘ਚ ਗਿਣੋਗੇ ਤਾਂ ਸਾਡੇ ਜਿਹਾ ਕੋਈ ਨਹੀਂ,
ਜੇ ਮਾੜਿਆ ‘ਚ ਗਿਣੋਗੇ ਤਾਂ ਪਹਿਲੀਆਂ ‘ਚ ਆਵਾਂਗੇ..
ਆਰਾ-ਆਰਾ-ਆਰਾ
ਚੌਕੜੀ ਢਾਹ ਗਿਆ ਨੀ,
ਤੇਰਾ ਛੋਟਾ ਦਿਉਰ ਕੁਆਰਾ
ਚੌਕੜੀ ਹੋਰ ਲਿੱਪ ਨੂੰ
ਫੇਰ ਲਿਆ ਕੇ ਢਾਬ ਤੋਂ ਗਾਰਾ
ਗੋਲ ਗੰਢ ਪਈ ਦਿਉਰਾ
ਅਹਿ ਲੈ ਫੜ ਕੈਂਚੀ ਕਤਰ ਦੇ ਨਾਲਾ
ਅੱਜ ਦਿਆ ਵੇ ਵਿਛੜਿਆ
ਕਦੋਂ ਮਿਲੇਗਾ ਯਾਰਾ।
ਕੋਈ ਦਰਿਆ ਜੋ ਮੇਰੀ ਪਿਆਸ ਨੂੰ ਵੀ ਜਾਣਦਾ ਸੀ ਬਸ।
ਕੋਈ ਸ਼ੀਸ਼ਾ ਜੋ ਮੇਰੇ ਅਕਸ ਦੇ ਹੀ ਹਾਣ ਦਾ ਸੀ ਬਸ।
ਮੇਰੀ ਤੇ ਓਸ ਦੀ ਸੀ ਸਾਂਝ ਕਿੰਨੀ ਕੁ ਮੈਂ ਕੀ ਆਖਾਂ,
ਕਿ ਮੋਹਲੇਧਾਰ `ਚੋਂ ਵੀ ਹੰਝ ਨੂੰ ਪਹਿਚਾਣਦਾ ਸੀ ਬਸ।ਸਿਮਰਨ ਅਕਸ
ਮਾਇਆ ਦਾ ਸੰਸਾਰ ਤ੍ਰਿਸ਼ਨਾ ‘ਤੇ ਖੜ੍ਹਾ ਹੈ
ਨਿਰੰਕਾਰ ਦੀ ਹੋਂਦ ਸੰਤੋਖ ‘ਤੇ ਖੜ੍ਹੀ ਹੈ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਟਿੱਕਾ
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ
ਲੱਗੇ ਕਾਨਪੁਰ ਫਿੱਕਾ ਫਿੱਕਾ
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ
ਚੁੰਮ ਕੇ ਖ਼ਤ ਓਸ ਨੇ ਜਦ ਡਾਕੇ ਪਾਇਆ ਹੋਇਗਾ
ਮਹਿਕਿਆ ਹਰ ਲਫ਼ਜ਼ ਹੋਊ ਮੁਸਕ੍ਰਾਇਆ ਹੋਇਗਾਪ੍ਰੀਤਮ ਪੰਧੇਰ
ਜਲ ਮੁਰਗੀ ਨੀ ਭੈਣੋ ਜਲ ਮੁਰਗੀ
ਕੁੜਮਾ ਜੋਰੋ ਪਾ ਕੇ ਘੱਗਰੀ
ਪਿੰਡ ਦੇ ਮਰਾਸੀ ਨਾਲ ਤੁਰ ’ਗੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੀ।
ਖਾਰੀ ਦੀ ਇਕ ਨਾਰ ਸੁਣੀਂਦੀ,
ਨਾ ਪਤਲੀ ਨਾ ਭਾਰੀ।
ਚੜ੍ਹਦੀ ਉਮਰੇ, ਸ਼ੋਖ ਜੁਆਨੀ,
ਫਿਰਦੀ ਮਹਿਕ ਖਿਲਾਰੀ।
ਨੈਣ ਉਸਦੇ ਕਰਨ ਸ਼ਰਾਬੀ,
ਤਿੱਖੇ ਵਾਂਗ ਕਟਾਰੀ।
ਰੂਪ ਕੁਆਰੀ ਦਾ,
ਭੁੱਲਗੇ ਰੰਗ ਲਲਾਰੀ।
ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾ ਮੁੰਡਿਆਂ ਵੇ ਲਿਆ ਡਾਲੇ,
ਨੌਕਰ ਜਾ
ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ,
ਮੰਨ ਲਵੋ ਤਾਂ ਹਾਰ ਹੋਵੇਗੀ ਠਾਣ ਲਵੋ ਤਾਂ ਜਿੱਤ ਹੋਵੇਗੀ…..
ਲੱਭਦਾ ਫਿਰਾਂ ਨੀ ਭਾਬੀ
ਰੂਪ ਦੀਆਂ ਮੰਡੀਆਂ ‘ਚੋਂ
ਰੰਗ ਤੇਰੇ ਰੰਗ ਵਰਗਾ
ਲੱਕ ਪਤਲਾ ਸਰੀਰ ਹੌਲਾ
ਵੰਗ ਵਰਗਾ।