ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ,
ਉਹ ਹੱਥ ਵੀ ਮਿਲਾਉਣਾ ਛੱਡ ਗਏ।
ਜਿਹੜੇ ਅੱਖੀਆਂ ‘ਚੋਂ ਪੀਂਦੇ ਸੀ ਪਿਆਲੇ,
ਉਹ ਅੱਖ ਵੀ ਮਿਲਾਉਣਾ ਛੱਡ ਗਏ।
Sandeep Kaur
ਨਹੀਂ ਤਾਂ ਦਿਉਰਾ ਅੱਡ ਤੂੰ ਹੋ ਜਾ
ਨਹੀਂ ਕਢਾ ਲੈ ਕੰਧ ਵੇ
ਮੈਂ ਬੁਰੀ ਕਰੂੰਗੀ
ਆਕੜ ਕੇ ਨਾ ਲੰਘ ਵੇ
ਅੱਜ ਤੋਂ ਭਾਬੀ ਨੇਮ ਚੁਕਾ ਲੈ
ਜੇ ਘਰ ਵੜ ਗਿਆ ਤੇਰੇ
ਨੀ ਪਾਣੀ ਦੀ ਤੂੰ ਚੂਲੀ ਭਰਾ ਲੈ
ਹੱਥ ਵਿੱਚ ਗੜਬੀ ਮੇਰੇ
ਜੇ ਮੈਂ ਮਰ ਗਿਆ ਨੀ
ਵਿੱਚ ਬੋਲੇਂਗਾ ਤੇਰੇ।
ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ,
ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ
ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ
ਜਿਸ ਉਤੇ ਵੀ ਸੂਰਜ ਦੀ ਰੋਸ਼ਨੀ ਪੈ ਰਹੀ ਹੈ, ਉਹ ਜਾਂ ਪੱਕ ਰਿਹਾ ਹੈ ਜਾਂ ਮੁਰਝਾ ਰਿਹਾ ਹੈ।
ਨਰਿੰਦਰ ਸਿੰਘ ਕਪੂਰ
ਤਲਖ਼ ਮੌਸਮ ਸਾਹਮਣੇ ਮੈਂ ਆਪਣਾ ਸਿਰ ਕਿਉਂ ਝੁਕਾਵਾਂ
ਇਕ ਨਾ ਇਕ ਦਿਨ ਹਾਰ ਕੇ ਲੰਘ ਜਾਣੀਆਂ ਤੱਤੀਆਂ ਹਵਾਵਾਂਜਨਕ ਰਾਜ ਜਨਕ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰਾ।
ਖਾਰੇ ਦੇ ਦੋ ਗੱਭਰੂ ਸੁਣੀਂਦੇ,
ਇਕ ਪਤਲਾ ਇਕ ਭਾਰਾ।
ਭਾਰੇ ਨੇ ਤਾਂ ਵਿਆਹ ਕਰਾ ਲਿਆ,
ਪਤਲਾ ਅਜੇ ਕੁਆਰਾ।
ਭਾਬੀ ਨਾਲ ਨਿੱਤ ਲੜਦਾ,
ਭਰਤੀ ਹੋਣ ਦਾ ਮਾਰਾ।
ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ
ਸਾਡਾ ਇੱਕ ਅਸੂਲ ਹੈ ਕਿ ਜਿੰਨਾਂ ਕੋਈ ਕਰਦਾ
ਉਸ ਤੋਂ ਵੱਧ ਹੀ ਕਰਾਂਗੇ ਚਾਹੇ ਅਗਲਾ
ਨਫਰਤ ਕਰੇ ਜਾਂ ਪਿਆਰ……
ਝੂਟਾ -ਝੂਟਾ-ਝੂਟਾ
ਜਿੱਥੇ ਦਿਉਰ ਪੱਬ ਧਰਦਾ
ਉੱਥੇ ਉੱਗਦਾ ਸਰੂ ਦਾ ਬੂਟਾ
ਬੂਟਾ ਲਾ ਨੀ ਲਿਆ
ਫੁੱਲ ਖਿੜ ਨੀ ਗਿਆ
ਸੋਹਣੀ ਭਾਬੋ ਮਿਲ ਗਈ
ਦਿਉਰ ਤਿੜ ਨੀ ਗਿਆ
ਬਾਂਸ ਵਾਂਗੂੰ ਗਿਆਂ ਹਾਂ ਖੂਬ ਛਿੱਲਿਆ,
ਬਾਂਸੁਰੀ ਦਾ ਹਾਂ ਫਿਰ ਸੰਗੀਤ ਬਣਿਆ।
ਦਿਲ ਨੂੰ ਅੰਬਰ ਤੱਕ ਵਿਸ਼ਾਲ ਕੀਤਾ,
ਤਾਂ ਹੀ ਤਾਂ ਹਰ ਕਿਸੇ ਦਾ ‘ਮੀਤ` ਬਣਿਆ।ਹਰਮੀਤ ਵਿਦਿਆਰਥੀ
ਸੈਰ ਕਰਦਿਆਂ, ਚੰਗੇ ਵਿਚਾਰ ਹੀ ਨਹੀਂ ਸੁਝਦੇ,
ਭੈੜੀਆਂ ਸੋਚਾਂ ਤੋਂ ਛੁਟਕਾਰਾ ਵੀ ਮਿਲਦਾ ਹੈ।
ਜਦੋਂ ਦੇ ਤੇ ਰੇ ਘਰ ਦੇ ਪੱਥਰ ਸ਼ੀਸ਼ੇ ਹੋ ਗਏ ਨੇ
ਹਯਾ ਦੇ ਮਾਰਿਆਂ ਸਭ ਸ਼ੀਸ਼ੇ ਅੰਨ੍ਹੇ ਹੋ ਗਏ ਨੇਸੀਮਾਂਪ