ਵਿਹੜੇ ਦੇ ਵਿੱਚ ਖੜ੍ਹੀ ਭਾਬੀਏ
ਮੈਂ ਤਾਂ ਨਿਗਾਹ ਟਿਕਾਈ
ਤੂੰ ਤਾਂ ਸਾਨੂੰ ਯਾਦ ਨੀ ਕਰਦੀ
ਮੈਂ ਨੀ ਦਿਲੋਂ ਭੁਲਾਈ .
ਤੇਰੇ ਨਖਰੇ ਨੇ
ਅੱਗ ਕਾਲਜੇ ਲਾਈ
Sandeep Kaur
ਪਿੰਡ ‘ਚ ਜਾ ਕੇ ਵੀ ਕੀ ਕਰੀਏ,
ਛੂਤ-ਛਾਤ ਨੂੰ ਕਿੱਦਾਂ ਜਰੀਏ।
ਇੱਕ ਜੱਟਾਂ ਦਾ, ਇੱਕ ਦਲਿਤਾਂ ਦਾ,
ਕਿਸ ਖੂਹ ਵਿੱਚੋਂ ਪਾਣੀ ਭਰੀਏ।ਗੁਰਦਿਆਲ ਦਲਾਲ
ਸ਼ੁਕਰਾਨੇ ਨਾਲ ਸਦਾ ਭਰਿਆ ਰਹਿਣ ਵਾਲਾ ਬੰਦਾ,
ਕਦੇ ਕਿਸੇ ਦਾ ਅਹਿਸਾਨ ਨਹੀਂ ਭੁੱਲਾ ਸਕਦਾ।
ਬੀਤੀ ਰਾਤ ਵਿਯੋਗ ਦੀ ਮੈਂ ਤਾਰੇ ਗਿਣ ਗਿਣ ਕੇ
ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ
ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ
ਛੇਕਾਂ ਵਿੰਨ੍ਹੀ ਬੰਸਰੀ ਨੂੰ ਆਪਣੇ ਹੋਂਠ ਛੁਹਾਗੁਰਭਜਨ ਗਿੱਲ
ਠਾਰਾਂ ਚੱਕ ਦੇ ਚੋਬਰ ਸੁਣੀਂਦੇ,
ਜਿਉਂ ਮਾਹਾਂ ਦੀ ਬੋਰੀ।
ਦੁੱਧ ਮਲਾਈਆਂ ਖਾ ਕੇ ਪਲ ਗਏ,
ਰੰਨ ਭਾਲਦੇ ਗੋਰੀ।
ਗਿੱਟਿਓ ਮੋਟੀ ਪਿੰਜਣੀ ਪਤਲੀ,
ਜਿਉਂ ਗੰਨੇ ਦੀ ਪੋਰੀ।
ਕਾਲੀ ਨਾਲ ਵਿਆਹ ਨਾ ਕਰਾਉਂਦੇ,
ਰੰਨ ਭਾਲਦੇ ਗੋਰੀ।
ਰੋਂਦੀ ਚੁੱਪ ਨਾ ਕਰੇ,
ਸਿਖਰ ਦੁਪਹਿਰੇ ਤੋਗੇ।
ਸਰਬਾਲੇ ਮੁੰਡੇ ਨੇ ਝੱਗਾ ਪਾਇਆ
ਝੱਗਾ ਪਿਓ ਦੇ ਨਾਪ ਦਾ
ਲਾੜੇ ਨੂੰ ਤਾਂ ਬਹੂ ਜੁੜ ’ਗੀ
ਸਰਬਾਲਾ ਬੈਠਾ ਝਾਕਦਾ
ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਬਾਪ ਦਾ ਨੀ,
ਜਦੋਂ ਪਾਵਾ ਗਟਾਰ ਵਾਗੂੰ ਝਾਕਦਾ ਨੀ,
ਜਦੋਂ ਪਾਵਾ
ਜੇ ਭਾਬੀ ਮੇਰਾ ਖੂਹ ਨੀ ਜਾਣਦੀ
ਖੂਹ ਨੀ ਤੂਤਾਂ ਵਾਲਾ
ਜੇ ਭਾਬੀ ਮੇਰਾ ਨਾਂ ਨੀ ਜਾਣਦੀ
ਨਾਂ ਮੇਰਾ ਕਰਤਾਰਾ
ਬੋਤਲ ਪੀਂਦੇ ਦਾ
ਸੁਣ ਭਾਬੀ ਲਲਕਾਰਾ।
ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ,
ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ ।ਅਫ਼ਜ਼ਲ ਅਹਿਸਨ ਰੰਧਾਵਾ
ਸੱਚਾ ਅਮੀਰ ਉਹ ਹੈ, ਜਿਸ ਕੋਲ
ਪੈਸਾ ਖੁੱਲ੍ਹਾ ਹੋਵੇ ਪਰ ਉਹ ਸਿੱਧ,
ਆਪਣੇ ਚਰਿੱਤਰ ਕਾਰਨ ਹੋਵੇ।
ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ ਪਰ ਤਜਰਬਾ ਅਸੀਂ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ।
ਨਰਿੰਦਰ ਸਿੰਘ ਕਪੂਰ
ਸਿਰ ਤੋਂ ਨੰਗੀ ਪੈਰੋਂ ਵਹਿਣੀ ਕਰ ਕੰਨਾਂ ਤੋਂ ਉੱਚੀ
ਸੁਣਿਆ ਏ ਕਿ ਰਾਤ ਹਿਜ਼ਰ ਦੀ ਏਦਾਂ ਤਾਰਿਆਂ ਲੁੱਟੀਭਾਗ ਸਿੰਘ