ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਛੱਤੀ।
ਛੱਤੀ ਦੇ ਵਿੱਚ ਲੜਣ ਸ਼ਰੀਕਣਾਂ
ਆਖਣ ਕੁੱਤੀ ਕੁੱਤੀ
ਇੱਕ ਹਟਾਈ ਹਟ ਕੇ ਬਹਿ ਗੀ
ਦੂਜੀ ਨੇ ਲਾਹ ਲੀ ਜੁੱਤੀ
ਉਹ ਤੇਰਾ ਕੀ ਲੱਗਦਾ
ਜੀਹਦੇ ਨਾਲ ਤੂੰ ਸੁੱਤੀ।
Sandeep Kaur
ਨੀਲੇ ਘੋੜੇ ਵਾਲਿਆ
ਤੇਰਾ ਸਭ ਕੁੱਝ ਲੀਲੋ ਲੀਲ
ਲੀਲ ਵਿਚਾਰਾ ਕੀ ਕਰੇ
ਝੂਠੇ ਪਏ ਵਕੀਲ
ਰਾਂਝਣਾਂ ਮੋੜੀ ਵੇ
ਰੱਸੀ ਜਾਂਦੀ ਹੀਰ।
ਮਨ ਦਾ ਬਲ, ਧਨ ਦੇ ਬਲ ਤੋਂ ਕਿਤੇ ਪ੍ਰਬਲ ਹੁੰਦੈ,
ਜੇਤੂ ਸਿਕੰਦਰ ਕੋਈ ਬਾਹੁਬਲ ਅਜ਼ਮਾ ਕੇ ਵੇਖੇ।ਮੀਤ ਖਟੜਾ (ਡਾ.)
ਚੁਣੌਤੀਆਂ ਜ਼ਿੰਦਗੀ ਨੂੰ ਰੌਚਕ ਬਣਾਉਂਦੀਆਂ ਹਨ ਤੇ ਉਹਨਾਂ ‘ਤੇ
ਕਾਬੂ ਪਾਉਣ ਨਾਲ ਜੀਵਨ ਸਾਰਥਕ ਹੋ ਜਾਂਦਾ ਹੈ।
ਕੁੜਤੀ ਤਾਂ ਮੇਰੀ ਜੀਜਾ ਮੋਰਾਕੀਨ ਦੀ
ਵਿਚ ਵਿਚ ਜਰੀ ਦੀਆਂ ਤਾਰਾਂ
ਭੈਣਾਂ ਤਾਂ ਤੇਰੀ ਜੀਜਾ ਜਾਰਨੀ
ਬਿਕਦੀ ਵਿਚ ਬੇ ਬਜਾਰਾਂ
ਗੱਲਾਂ ਤਾਂ ਕਰਦੀ ਜੀਜਾ ਨੌਖੀਆਂ (ਅਨੋਖੀਆਂ)
ਵੇ ਖਸਮ ਮੰਗਦੀ ਬਾਰਾਂ ਬਾਰਾਂ
ਦੌੜ ਰਿਹਾ ਸਾਂ, ਹੌਲੀ ਹੋਇਆਂ, ਫਿਰ ਤੁਰਿਆਂ, ਪਰ ਹੁਣ
ਜਿਸ ਮਿੱਟੀ ਵਿਚ ਰਲਣਾ ਉਸ ਤੋਂ ਪੁਛ ਪੁਛ ਪੈਰ ਧਰਾਂਸੁਰਿੰਦਰ ਸੀਹਰਾ
ਮੱਛੀਆਂ ਦੇ ਹੱਕਾਂ ਲਈ ਪਾਣੀ, ਹਾਅ ਦਾ ਨਾਅਰਾ ਮਾਰਨ,
ਜਾਣ ਕੇ ਬੋਲਾ ਬਣਦਾ ਬੰਦਾ, ਸੁੱਟਣ ਲੱਗਾ ਜਾਲ।ਗੁਰਚਰਨ ਨੂਰਪੁਰ
ਰਾਇਆ! ਰਾਇਆ! ਰਾਇਆ!
ਕਾਲਾ ਵੱਛਾ ਗੋਰੀ ਗਾਂ ਦਾ,
ਸੀਗ੍ਹਾ ਬਹੁਤ ਤਰਿਹਾਇਆ।
ਪਹਿਲੀ ਢਾਬ ਤੇ ਪਾਣੀ ਗੰਧਲਿਆ,
ਦੂਜੀ ਢਾਬ ਤੇ ਲਾਇਆ।
ਪੀਂਦੇ-ਪੀਂਦੇ ਨੂੰ ਰਾਤ ਗੁਜ਼ਰ ਗਈ,
ਸਲੰਗਾਂ ਨਾਲ ਹਟਾਇਆ।
ਵੱਡੇ ਭਾਈ ਦੀ ਸਲੰਗ ਟੁੱਟ ਗਈ,
ਨੌ ਸੌ ਕੋਕ ਜੜ੍ਹਾਇਆ।
ਨੌ ਸੌ ਕੋਕ ਨੇ ਪਾਈ ਪੂਰੀ,
ਲਾਖਾ ਸ਼ੇਰ ਜੜਾਇਆ।
ਲਾਖੇ ਸ਼ੇਰ ਨੇ ਮਾਰੀ ਧੁਰਲੀ,
ਨਾਭਾ ਸ਼ਹਿਰ ਵਖਾਇਆ।
ਨਾਭੇ ਸ਼ਹਿਰ ਦੀਆਂ ਕੁੜੀਆਂ ਆਖਣ,
ਧੰਨ ਗਊ ਦਾ ਜਾਇਆ।
ਨੀ ਸੁਰਮਾ ਪੰਜ ਰੱਤੀਆਂ,
ਕਿਹੜੇ ਸ਼ੌਕ ਨੂੰ ਪਾਇਆ।
ਹਰਾ ਹਰਾ ਘਾਹ,
ਨੀ ਸੌਹਰੇ ਦੀਏ ਜਾਈਏ,
ਕਦੇ ਪ੍ਰਾਹੁਣੀ ਆ,
ਨੀ ਸੌਹਰੇ
ਕਾਲਜ ਦੇ ਮੁੰਡੇ ਬੜੇ ਸ਼ੁਕੀਨੀ
ਜੀ. ਟੀ. ਰੋਡ ਤੇ ਖੜ੍ਹਦੇ
ਜਾਂਦੀ ਕੁੜੀ ਨੂੰ ਕੁਛ ਨਾ ਆਖਦੇ
ਆਉਂਦੀ ਨੂੰ ਬਾਹੋਂ ਫੜਦੇ
ਵੇਲਾ ਆਥਣ ਦਾ
ਬਹਿਜਾ ਬਹਿਜਾ ਕਰਦੇ।
ਰੜਕੇ-ਰੜਕੇ-ਰੜਕੇ
ਭੈਣਾਂ-ਭੈਣਾ ਕਦੇ ਨਾ ਲੜੀਆਂ
ਸਾਢੂ ਮਰ ਗਏ ਖਹਿ ਕੇ
ਕੋਇਲਾਂ ਬੋਲਦੀਆਂ
ਵਿੱਚ ਬਾਗਾਂ ਦੇ ਬਹਿਕੇ।
ਹੋਣੀਆਂ-ਅਣਹੋਣੀਆਂ ਵਿੱਚ ਤੂੰ ਅਜੇ ਫਸਿਆ ਪਿਐਂ,
ਪਰ ਅਸੀਂ ਹੁਣ ਤੁਰ ਪਏ ਹਾਂ ਸੂਰਜਾਂ ਦੀ ਭਾਲ ਵਿੱਚ।ਭੁਪਿੰਦਰ ਸੰਧੂ