ਆਪਣੇ ਆਪ ਤੋਂ ਡਰ ਕੇ ਜਿਊਂਇਆ।
ਜਿਊਂਦੇ ਜੀਅ ਵੀ ਮਰ ਕੇ ਜਿਊਂਇਆ।
ਮੌਤ ਨੇ ਫਿਰ ਫੁੰਕਾਰੇ ਮਾਰੇ,
ਖ਼ੁਦ ਸੰਗ ਵਾਅਦਾ ਕਰ ਕੇ ਜਿਊਂਇਆ।
Sandeep Kaur
ਸੱਪ ਤਾਂ ਮੇਰੇ ਕਾਹਤੋਂ ਲੜਜੇ
ਮੈਂ ਮਾਪਿਆਂ ਨੂੰ ਪਿਆਰੀ
ਮਾਂ ਤਾਂ ਮੇਰੀ ਦਾਜ ਜੋੜਦੀ
ਸਣੇ ਬਾਗ ਫੁਲਕਾਰੀ
ਹਟ ਕੇ ਬਹਿ ਮਿੱਤਰਾ
ਸਭ ਨੂੰ ਜਵਾਨੀ ਪਿਆਰੀ
ਸੱਸ ਮੇਰੀ ਨੇ ਮੁੰਡੇ ਜੰਮੇ
ਜੰਮ-ਜੰਮ ਭਰੀ ਰਸੋਈ
ਸਾਰੇ ਮਾਂ ਵਰਗੇ
ਪਿਓ ਤੇ ਗਿਆ ਨਾ ਕੋਈ।
ਲੋਕ ਨਖੇਧੀ ਕਰਨ ਤਾਂ ਪਰੇਸ਼ਾਨ ‘ ਹੋ ਕੇ ਆਪਣਾ ਰਾਹ ਨਾ ਬਦਲੋ।
ਕਿਉਂ ਕਿ ਸਫਲਤਾ ਘਰ ਅੰਦਰ ਵੜ ਕੇ ਨਹੀਂ ਮੈਦਾਨ ‘ਚ ਉਤਰ ਕੇ ਮਿਲਦੀ ਹੈ।
ਅਜੇ ਤਕ ਸੰਸਾਰ ਵਿਚ ਇਕ ਵੀ ਬੰਦਾ ਪਸੀਨੇ ਵਿਚ ਨਹੀਂ ਡੁੱਬਿਆ।
ਨਰਿੰਦਰ ਸਿੰਘ ਕਪੂਰ
ਨੇੜੇ ਢੁਕਣਾ ਨਹੀਂ ਜੇ ਕੋਲ ਬੈਠਣਾ ਨਹੀਂ ਜੇ
ਪਿਆ ਕੋਠੇ ਉੱਤੋਂ ਘਲਦੈਂ ਸਲਾਮ ਕਿਹੜੀ ਗੱਲੋਂ ?
ਤੈਨੂੰ ਤਨੋਂ ਵੀ ਭੁਲਾਇਆ ਤੈਨੂੰ ਮਨੋਂ ਵੀ ਭੁਲਾਇਆ
ਤੇਰੀ ਯਾਦ ਕਰੇ ਤੰਗ ਸੁਬਹ ਸ਼ਾਮ ਕਿਹੜੀ ਗੱਲੋਂ?ਸਾਧੂ ਸਿੰਘ ਬੇਦਿਲ
ਆਰੀ! ਆਰੀ! ਆਰੀ!
ਹੇਠ ਬਰੋਟੇ ਦੇ,
ਦਾਤਣ ਕਰੇ ਕੁਆਰੀ।
ਦਾਤਣ ਕਿਉਂ ਕਰਦੀ,
ਦੰਦ ਚਿੱਟੇ ਕਰਨ ਦੀ ਮਾਰੀ।
ਦੰਦ ਚਿੱਟੇ ਕਿਉਂ ਕਰਦੀ,
ਸੋਹਣੀ ਲੱਗਣ ਦੀ ਮਾਰੀ।
ਸੋਹਣੀ ਕਿਉਂ ਲੱਗਦੀ,
ਮੁੰਡੇ ਪੱਟਣ ਦੀ ਮਾਰੀ।
ਕੁੜੀਏ ਹਾਣ ਦੀਏ,
ਲਾ ਮਿੱਤਰਾਂ ਨਾਲ ਯਾਰੀ।
ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਰੱਬ ਤੋਂ ਵੀ ਦੁਖੀ ਐ
ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ
ਸੱਸ ਮੇਰੀ ਦੇ ਮੁੰਡਾ ਹੋਇਆ
ਲੋਕੀਂ ਦੇਣ ਵਧਾਈ
ਨੀ ਸ਼ਰੀਕ ਜੰਮਿਆ
ਜਾਨ ਮੁੱਠੀ ਵਿੱਚ ਆਈ।
ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ।ਬਾਬਾ ਨਜ਼ਮੀ
ਢੇਰ-ਢੇਰ-ਢੇਰ
ਦਾਰੂ ਦਾ ਬਹਾਨਾ ਲਾ ਕੇ
ਮੁੰਡਾ ਦੱਸ ਤਖਤੇ ਕਿਉਂ ਭੇੜੇ
ਮੈਂ ਕਿਹੜਾ ਨਿਆਣੀ ਸੀ
ਮੈਂ ਜਾਣਾ ਢੰਗ ਬਥੇਰੇ
ਨਿਕਲ ਫਰੰਟ ਗਈ
ਆਈ ਨਾ ਹੱਥਾਂ ਵਿੱਚ ਮੇਰੇ
ਜਾਂ
ਪਾਟੀ ਜੀ ਕੱਛ ਵਾਲਾ
ਸੌ ਸੌ ਮਾਰਦਾ ਗੇੜੇ।