ਜਿੰਦਗੀ ਹਮੇਸ਼ਾ ਇੱਕ ਨਵਾਂ ਮੌਕਾ ਦਿੰਦੀ ਹੈ
ਸਰਲ ਭਾਸ਼ਾ ਵਿੱਚ ਉਸਨੂੰ ਕੱਲ ਕਹਿੰਦੇ ਹਨ
Sandeep Kaur
ਅੰਦਰੋਂ ਨਿਕਲ ਕਰਤਾਰੋ ਨੀ
ਵੀਰੇ ਤੇਰੜੇ ਆਏ
ਭਾਬੀਆਂ ਟੀਰਮ ਟੀਰੀਆਂ
ਵੀਰੇ ਸੈਂਸੀਆਂ ਦੇ ਜਾਏ
ਅੰਦਰੋਂ ਨਿਕਲ ਵਿਆਂਦੜ੍ਹੇ ਨੀ
ਆਏ ਤੇਰੜੇ ਮਾਮੇ
ਝੱਗਿਆਂ ਦੇ ਖੀਸੇ ਬਾਹਰ ਨੂੰ
ਨੀ ਪੁੱਠੇ ਪਾਏ ਪਜਾਮੇ
ਪੀ ਗਿਆ ਸਾਰੀ ਹੀ ਸਹਿਰਾ ਫਿਰ ਵੀ ਨਾ ਸੁੱਕੀ ਨਦੀ
ਇਸ ਤਰ੍ਹਾਂ ਦੀ ਤਾਂ ਕਦੇ ਵੀ ਸੀ ਨਹੀਂ ਵੇਖੀ ਨਦੀ
ਨਾ ਉਹ ਤੁਰਨੋਂ ਹੀ ਰੁਕੀ ਨਾ ਬਦਲਿਆ ਅਪਣਾ ਸੁਭਾ
ਸੈਂਕੜੇ ਥਾਵਾਂ ‘ਤੇ ਭਾਵੇਂ ਹੋ ਗਈ ਜ਼ਖ਼ਮੀ ਨਦੀਐੱਸ ਤਰਸੇਮ
ਹਰ ਰਾਹ ਤੁਹਾਡੀ ਆਸਾਨ ਹੋਵੇ,
ਹਰ ਰਾਹ ‘ਚ ਤੁਹਾਡੇ ਖੁਸ਼ੀਆਂ ਹੋਣ,
ਹਰ ਦਿਨ ਤੁਹਾਡਾ ਖੂਬਸੂਰਤ ਹੋਵੇ,
ਅੱਜ ਦੇ ਦਿਨ ਤੁਹਾਨੂੰ ਜਨਮਦਿਨ ਮੁਬਾਰਕ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਆਰੀ! ਆਰੀ! ਆਰੀ!
ਏਹਨੂੰ ਨਾ ਬੁਲਾਇਓ ਕੁੜੀਓ,
ਏਹਦੀ ਪਿੰਡ ਦੇ ਮੁੰਡੇ ਨਾਲ ਯਾਰੀ।
ਕੁੜੀਆਂ ਦੇ ਵਿੱਚ ਨਾ ਰਲੇ,
ਏਹਦੀ ਸੱਜਰੀ ਮਲਾਹਜੇਦਾਰੀ।
ਅਧੀਏ ਦਾ ਮੁੱਲ ਪੁੱਛਦੀ,
ਬੋਤਲ ਪੀ ਗਈ ਸਾਰੀ।
ਕੁੜੀਏ ਹਾਣ ਦੀਏ
ਲਾ ਮਿੱਤਰਾਂ ਨਾਲ ਯਾਰੀ।
ਕਾਲਿਆਂ ਹਿਰਨਾਂ,ਪੀਲਿਆਂ ਹਿਰਨਾਂ,
ਤੇਰਿਆਂ ਸਿੰਗਾ ਤੇ ਕੀ ਕੁਝ ਲਿਖਿਆਂ,ਪ
ਤਿੱਤਰ ਤੇ ਮੁਰਗਾਈਆਂ,
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ,
ਹੁਣ ਨਾ
ਸਿਮਟ ਜਾਂਦੇ ਨੇ ਬਹੁਤੇ ਲੋਕ ਦੁਨੀਆ ਦੇ ਰਿਵਾਜ਼ਾਂ ਵਿੱਚ,
ਬੜੇ ਥੋੜੇ ਜਿਗਰ ਹੁੰਦੇ ਜੋ ਦਾਇਰੇ ਤੋੜ ਕੇ ਆਉਂਦੇ।ਵਾਹਿਦ
ਕੇਲਾ-ਕੇਲਾ-ਕੇਲਾ
ਤਿੰਨ ਭਾਈ ਕੰਮ ਕਰਦੇ
ਚੌਥਾ ਬੋਲੀਆਂ ਪਾਉਣ ਤੇ ਵਿਹਲਾ
ਬੋਲੀ ਉਹਦੀ ਐਂ ਚੱਲਦੀ
ਜਿਵੇਂ ਚੱਲਦਾ ਸੜਕ ਤੇ ਠੇਲ੍ਹਾ
ਆਵਦੇ ਕੰਤ ਬਿਨਾਂ
ਕੌਣ ਦਿਖਾਵੇ ਮੇਲਾ !
ਬਹੁਤ ਸਕੂਨ ਦਿੰਦਾ ਹੈ ਉਨਾਂ ਰੂਹਾਂ ਨਾਲ ਬੈਠਣਾ,ਜਿੱਥੇ ਸੇਵਾਲ
ਕੋਈ ਨਹੀਂ ਕਰਨਾ ਪੈਦਾ ਸਗੋਂ ਜਵਾਬ ਸਾਰੇ ਦੇ ਸਾਰੇ ਮਿਲ ਜਾਂਦੇ ਨੇ ।
ਆਸ਼ਾਵਾਦੀ ਜੇ ਵੀਹਵੀਂ ਮੰਜ਼ਿਲ ਤੋਂ ਡਿੱਗੇ ਤਾਂ ਹਰ ਮੰਜ਼ਿਲ `ਤੇ ਕਹੇਗਾ, ਅਜੇ ਮੈਂ ਠੀਕ-ਠਾਕ ਹਾਂ।
ਨਰਿੰਦਰ ਸਿੰਘ ਕਪੂਰ
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ
ਨੌਕਰ ਵਾਂਗਰ ਮੈਂ ਗੈਰਿਜ ਵਿਚ ਰਹਿੰਦਾ ਹਾਂ
ਤਸੱਵਰ ‘ਚ ਆ ਮਿਲਾਂਗਾ ਹਾਜ਼ਰ ਮੈਂ ਹਰ ਜਗ੍ਹਾ ‘ਤੇ
ਪਕੜ ਵਿਚ ਨਹੀਂ ਆਉਣਾ ਹਰ ਜੁਜ਼ ਮਹੀਨ ਮੇਰਾਗਿਆਨ ਚੰਦ ਪੁੰਜ