ਮਜ਼ਾ ਲੈਂਦੇ ਲੋਕ ਤਿਓਹਾਰਾਂ ਦਾ
ਸ਼ੁਕਰੀਆ ਓਹਨਾ ਬਹਾਰਾਂ ਦਾ
ਜਿਹਨਾ ਬਣਾਇਆ ਜਨਮ ਦਿਨ ਉਪਹਾਰਾਂ ਦਾ
ਜਨਮ ਦਿਨ ਮੁਬਾਰਕ
Sandeep Kaur
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
ਦਾਣਾ! ਦਾਣਾ! ਦਾਣਾ!
ਤੇਰੀਆਂ ਮੈਂ ਲੱਖ ਮੰਨੀਆਂ,
ਮੇਰੀ ਇਕ ਮੰਨੇ ਤਾਂ ਮੈਂ ਜਾਣਾ।
ਜੁੱਤੀ ਨੂੰ ਲਵਾ ਦੇ ਘੁੰਗਰੂ,
ਮੇਲੇ ਜਰਗ ਦੇ ਜਾਣਾ।
ਨਵਾਂ ਬਣਾ ਦੇ ਵੇ,
ਮੇਰਾ ਹੋ ਗਿਆ ਸੂਟ ਪੁਰਾਣਾ।
ਮਲਮਲ ਲੈ ਦੇ ਵੇ,
ਸੂਟ ਨੀਂ ਖੱਦਰ ਦਾ ਪਾਣਾ।
ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,
ਪੁਰਾਣੇ ਸਾਂਚਿਆਂ ਵਿਚ ਇਸ਼ਕ, ਸਾਕੀ, ਹੁਸਨ ਹੀ ਸੀ,
ਤੇਰੇ ਸਦਕੇ ਗ਼ਜ਼ਲ ਵਿਚ ਲੋਕ-ਮੁੱਦੇ ਆਉਣ ਲੱਗੇ ਨੇ।ਬਲਵੰਤ ਚਿਰਾਗ
ਸਾਡੇ ਵਿਹੜੇ ਆ ਮੁੰਡਿਆ
ਸਾਨੂੰ ਤੇਰੀ ਵੰਝਲੀ ਦਾ ਚਾਅ ਮੁੰਡਿਆ
ਜੇ ਕੁੜੀਏ ਤੂੰ ਵੰਝਲੀ ਸੁਣਨੀ
ਰੱਤੜਾ ਪਲੰਘ ਡਹਾ ਕੁੜੀਏ
ਸਾਡੀ ਵੰਝਲੀ ਦੀ ਕੀਮਤ
ਪਾ ਕੁੜੀਏ
ਚੰਗੇ ਬੰਦੇ, ਦੁੱਖਾਂ ਵਿਚੋਂ ਲੰਘ ਕੇ ਭੈੜੇ ਨਹੀਂ,
ਹੋਰ ਚੰਗੇ ਹੋ ਜਾਂਦੇ ਹਨ; ਮੁਸ਼ਕਿਲਾਂ ਨਾਲ
ਉਹ ਕੌੜੇ ਨਹੀਂ, ਮਿੱਠੇ ਬਣ ਜਾਂਦੇ ਹਨ।
ਦਿਲ ਮੰਗਦਾ-ਦਿਲ ਮੰਗਦਾ
ਦਹੀ ਖਰੋਟ ਕੁੜੇ
ਮਾਮਾ ਤਾਂ ਸੁੱਕ ਕੇ ਲੱਕੜੀ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਉ ਸਰਦਲਾਂ ‘ਚੋਂ ਚੁੱਕ ਕੇ ਅਖ਼ਬਾਰ ਆਈ ਹੈਸੁਰਜੀਤ ਪਾਤਰ
ਹਰ ਦਿਨ ਤੇਰੀ ਜ਼ਿੰਦਗੀ ਦਾ ਖੁਸ਼ੀਆਂ ਨਾਲ ਭਰਿਆ ਹੋਵੇ ,
ਜੋ ਤੂੰ ਚਾਵੇ ਰੱਬ ਕਰੇ ਉਹ ਸਬ ਤੇਰਾ ਹੋਵੇ ।
ਜਨਮਦਿਨ ਦੀਆਂ ਬਹੁਤ ਬਹੂਤ ਮੁਬਾਰਕਾਂ ਜੀ!
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ
ਧਾਈਆਂ! ਧਾਈਆਂ! ਧਾਈਆਂ!
ਨਣਦ ਵਛੇਰੀ ਨੇ,
ਮੇਰੇ ਮਾਹੀ ਨੂੰ ਲੂਤੀਆਂ ਲਾਈਆਂ।
ਚੁਪੇੜਾਂ ਮਾਰ ਗਿਆ,
ਮੇਰੇ ਮੂੰਹ ਤੇ ਪੈ ਗਈਆਂ ਛਾਈਆਂ।
ਸੱਸ ਮੇਰੀ ਗੁੱਤ ਪੱਟ ਗਈ,
ਸਾਰੇ ਪਿੰਡ ਨੇ ਲਾਹਨਤਾਂ ਪਾਈਆਂ।
ਚੋਵਾਂ ਨਾ, ਮੈਂ ਦੁੱਧ ਰਿੜਕਾਂ,
ਭਾਵੇਂ ਕਿੱਲਿਉਂ ਖੋਲ੍ਹ ਦਏ ਗਾਈਆਂ।
ਮਹੀਨਾ ਹੋ ਗਿਆ ਵੇ,
ਜੋੜ ਮੰਜੀਆਂ ਨਾ ਡਾਹੀਆਂ।