ਬਾਰਾਂ ਸਾਲ ਦੀ ਹੋ ਗਈ ਕੁੜੀਏ
ਸਾਲ ਤੇਰ੍ਹਵਾਂ ਚੜ੍ਹਿਆ ।
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਬਰਮ ਦਾ ਲੜਿਆ
ਤੇਰੀ ਯਾਰੀ ਦਾ
ਤਾਪ ਰਕਾਨੇ ਚੜ੍ਹਿਆ।
Sandeep Kaur
ਗੱਲ ਗੱਲ ਤੇ ਗੁੱਸਾ ਕਰਨ ਵਾਲੇ ਲੋਕ ਓਹੀ ਹੁੰਦੇ ਨੇ
ਜਿਹੜੇ ਖੁਦ ਨਾਲੋਂ ਜ਼ਿਆਦਾ ਦੂਜਿਆਂ ਦੀ ਫਿਕਰ ਕਰਦੇ ਨੇ
ਸੰਸਾਰ ਨਾ ਸਿਆਣਾ ਹੈ ਨਾ ਹੀ ਤਰਕਪੂਰਨ, ਕਿਉਂਕਿ ਸੰਸਾਰ ਤਰਕ ਨਾਲ ਨਹੀਂ, ਭਾਵਨਾਵਾਂ ਦਾ ਚਲਾਇਆ ਚਲਦਾ ਹੈ।
ਨਰਿੰਦਰ ਸਿੰਘ ਕਪੂਰ
ਖੂਬਸੂਰਤ ਹਨ ਮਖੌਟੇ ਹਰ ਜਗ੍ਹਾ
ਖੂਬਸੂਰਤ ਹੁਣ ਕਿਤੇ ਚਿਹਰਾ ਨਹੀਂਇਕਵਿੰਦਰ
ਆਰਾ! ਆਰਾ! ਆਰਾ !
ਛੈਲ ਦਾ ਗੁਲਾਬੀ ਘੱਗਰਾ,
ਵਿਚ ਸੱਪ ਦੇ ਬਚੇ ਦਾ ਨਾਲਾ।
ਦਿਸਦਾ ਘੁੰਡ ਵਿਚ ਦੀ,
ਗੋਰੀ ਗੱਲ੍ਹ ਤੇ ਟਿਮਕਣਾ ਕਾਲਾ।
ਕੁੜੀ ਕੱਚ ਦੇ ਗਲਾਸ ਵਰਗੀ,
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ।
ਪੁੱਤ ਸਰਦਾਰਾਂ ਦਾ,
ਤੇਰੇ ਨਾਉਂ ਦੀ ਫੇਰਦਾ ਮਾਲਾ।
ਸਾਨੂੰ ਉਂਗਲ ਫੜ ਕੇ ਤੁਰਨ ਲਈ ਸਿਖਾਇਆ,
ਸ਼ਾਡੀ ਨੀਂਦ ਨੂੰ ਭੁੱਲਣਾ ਸਾਨੂੰ ਸ਼ਾਂਤੀ ਨਾਲ ਸੌਣ ਦੇਣਾ,
ਸਾਡੇ ਹੰਝੂ ਲੁਕਾਉਣ ਨੇ ਸਾਨੂੰ ਹਸਾਇਆ
ਉਨ੍ਹਾਂ ਨੂੰ ਕੋਈ ਦੁੱਖ ਨਾ ਦਿਓ, ਹੇ ਪਰਮੇਸ਼ੁਰ,
ਜਨਮਦਿਨ ਮੁਬਾਰਕ ਪਾਪਾ
ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਓਏ ਸਾਨੂੰ ਨਵਾ ਪੁਆੜਾ ਪਾ ਜਾਣਗੇ,
ਓਏ ਸਾਨੂੰ ………
ਸਬਰ ਦੀ ਤੂੰ ਖੈਰ ਮੇਰੀ ਝੋਲ ਪਾ ਦੇ ਐ ਖ਼ੁਦਾ,
ਖ਼ਾਹਿਸ਼ਾਂ ਦਾ ਬਹੁਤ ਵੱਡਾ ਕਾਫ਼ਲਾ ਹੈ ਜਾਣ ਲੈ।ਕੁਲਵਿੰਦਰ ਕੰਵਲ
ਬੋਦੀ ਵਾਲਾ ਤਾਰਾ ਚੜ੍ਹਿਆ
ਘਰ ਘਰ ਹੋਣ ਵਿਚਾਰਾਂ
ਕੁਛ ਤਾਂ ਪਿੰਡ ਦਿਆਂ ਪੰਚਾਂ ਲੁੱਟੀ
ਕੁਛ ਲੁੱਟ ਲੀ ਸਰਦਾਰਾਂ
ਰਹਿੰਦੀ ਖੂੰਹਦੀ ਗੱਭਰੂਆਂ ਲੁੱਟ ਲੀ
ਕੁਛ ਲੁੱਟ ਲੀ ਸਰਕਾਰਾਂ
ਟੇਢੀ ਪਗੜੀ ਨੇ
ਪੱਟ ਸੁੱਟੀਆਂ ਮੁਟਿਆਰਾਂ।
ਬੰਦੇ ਦੀ ਮਨੁੱਖਤਾ ਉਸ ਵੇਲੇ ਨਸ਼ਟ ਹੋ ਜਾਂਦੀ ਹੈ
ਜਦੋਂ ਉਸਨੂੰ ਦੂਜਿਆਂ ਦੇ ਦੁੱਖ ਤੇ ਹਾਸਾ ਆਉਣ ਲੱਗਦਾ ਹੈ
ਪਰਮੋ ਬੀਬੀ ਚੁੱਕ ਲਿਆ ਸੜਕ ਤੋਂ ਛਾਪੇ
ਨੀ ਆ ਜਾ ਧੀਏ ਸਰਦਲ ਤੇ
ਬਾਹਰ ਖੜ੍ਹੇ ਨੀ ਸੁਭਾਗਣੇ ਤੇਰੇ ਮਾਪੇ ਨੀ
ਤਨ ਦਾ ਸਾਬਤ ਮਨ ਦਾ ਲੀਰੋ ਲੀਰ ਹਾਂ
ਬੇਵਫ਼ਾ ਦੇ ਜ਼ੁਲਮ ਦੀ ਤਸਵੀਰ ਹਾਂ
ਹਿਰਖੇ ਹਰ ਚਿਹਰੇ ਦੀ ਧੁੰਦਲੀ ਲਿਖਤ ਮੈਂ
ਜਰਜਰੇ ਇਕ ਵਰਕ ,ਦੀ ਤਹਿਰੀਰ ਹਾਂਰਮਨਦੀਪ